ਜੇਐੱਨਐੱਨ, ਨਵੀਂ ਦਿੱਲੀ : Bigg Boss 13 : Sidharth Shukla ਦੇ ਫੈਨਜ਼ ਨੂੰ ਉਦੋਂ ਬਹੁਤ ਤਸੱਲੀ ਹੋਈ ਸੀ ਜਦੋਂ ਉਹ Shehnaz Gill ਦੇ ਦੋਸਤ ਬਣੇ ਸਨ। ਫੈਨਜ਼ ਨੂੰ ਲੱਗਦਾ ਸੀ ਕਿ ਸਿਧਾਰਥ ਸ਼ੁਕਲਾ ਉਦੋਂ ਬਹੁਤ ਜ਼ਿਆਦਾ ਖ਼ੁਸ਼ ਰਹਿੰਦੇ ਹਨ ਜਦੋਂ ਸ਼ਹਿਨਾਜ਼ ਨਾਲ ਹੁੰਦੀ ਹੈ। ਪਰ ਇਹ ਜੋੜੀ ਕੁਝ ਸਮੇਂ ਲਈ ਅਲੱਗ ਵੀ ਹੋ ਗਈ ਸੀ। ਲਗਦਾ ਹੈ ਕਿ ਹੁਣ ਇਨ੍ਹਾਂ ਦੋਵਾਂ ਵਿਚਾਕਾਰ ਗ਼ਲਤਫਹਿਮੀਆਂ ਦੂਰ ਹੋ ਰਹੀਆਂ ਹਨ।

ਪਿਛਲੇ ਐਪੀਸੋਡ 'ਚ ਸ਼ਹਿਨਾਜ਼ ਨੇ ਪਹਿਲ ਕਰਦਿਆਂ ਸਿਧਾਰਥ ਤੇ ਆਪਣੇ ਵਿਚਕਾਰ ਦੂਰੀਆਂ ਮਿਟਾ ਲਈਆਂ। ਇਹ ਦੂਰੀ ਮਿਟਾਉਣ 'ਚ ਸ਼ੈਫਾਲੀ ਜ਼ਰੀਵਾਲਾ ਨੇ ਖ਼ਾਸ ਭੂਮਿਕਾ ਨਿਭਾਈ ਜੋ ਕਿ ਸ਼ਹਿਨਾਜ਼ ਨੂੰ ਸਮਝਾ ਰਹੀ ਸੀ।

ਵੀਡੀਓ 'ਚ ਤੁਸੀਂ ਦੇਖੋਗੇ ਕਿ ਸ਼ਹਿਨਾਜ਼ ਨੇ ਖੇਸਾਰੀ ਲਾਲ ਯਾਦਵ ਤੇ ਸ਼ੈਫਾਲੀ ਜ਼ਰੀਵਾਲਾ ਨੂੰ ਦੱਸਿਆ ਸੀ ਕਿ ਸਿਧਾਰਥ ਨੂੰ ਕਿੰਨਾ ਮਿਸ ਕਰ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਜਿਸ ਤਰ੍ਹਾਂ ਨਾਲ ਉਹ ਉਸ ਨੂੰ ਅਟੈਂਸ਼ਨ ਦਿੰਦਾ ਸੀ, ਉਸ ਨੂੰ ਵੀ ਮਿਸ ਕਰ ਰਹੀ ਹੈ। ਸ਼ੈਫਾਲੀ ਤੇ ਖੇਸਾਰੀ ਲਾਲ ਉਨ੍ਹਾਂ ਨੂੰ ਸਜੈਸਟ ਕਰਦੇ ਹਨ ਕਿ ਉਹ ਉਸ ਦੇ ਕੋਲ ਜਾਣ ਤੇ ਉਸ ਨਾਲ ਗੱਲਬਾਤ ਕਰਨ। ਪਰ ਉਹ ਇਹ ਕਹਿ ਕੇ ਮਨ੍ਹਾਂ ਕਰ ਦਿੰਦੀ ਹੈ ਕਿ ਉਸ ਨੂੰ ਉਸ ਤੋਂ ਡਰ ਲਗਦਾ ਹੈ। ਸ਼ਹਿਨਾਜ਼ ਇਹ ਵੀ ਕਹਿੰਦੀ ਹੈ ਕਿ ਉਸ ਨੂੰ ਬਿਮਾਰ ਦੇਖ ਕੇ ਦੁਖ ਹੋ ਰਿਹਾ ਹੈ। ਸ਼ੈਫਾਲੀ ਇਕ ਵਾਰ ਫਿਰ ਉਸ ਨੂੰ ਜਾਣ ਨੂੰ ਕਹਿੰਦੀ ਹੈ ਤਾਂ ਜੋ ਸਿਧਾਰਥ ਨਾਲ ਚੀਜ਼ਾਂ ਠੋਕ ਹੋ ਸਕਣ ਤੇ ਉਹ ਰਾਜ਼ੀ ਹੋ ਜਾਂਦੀ ਹੈ।

ਸ਼ਹਿਨਾਜ਼ ਹੌਲੀ-ਹੌਲੀ ਬੈੱਡਰੂਮ 'ਚ ਜਾਂਦੀ ਹੈ ਤੇ ਸਿਧਾਰਥ ਦੇ ਬੈੱਡ 'ਤੇ ਫੁੱਲਾਂ ਦਾ ਗੁੱਛਾ ਰੱਖ ਦਿੰਦੀ ਹੈ ਤੇ ਜਾਣ ਹੀ ਵਾਲੀ ਹੁੰਦੀ ਹੈ ਕਿ ਸਿਧਾੜਤ ਉਸ ਦਾ ਹੱਥ ਫੜ ਲੈਂਦੇ ਹਨ ਤੇ ਉਸ ਨੂੰ ਆਪਣੇ ਕੋਲ ਖਿੱਚ ਲੈੰਦੇ ਹਨ ਤੇ ਗਲ਼ੇ ਲਗਾ ਲੈਂਦੇ ਹਨ। ਦੋਵੇਂ ਇਕ-ਦੂਸਰੇ ਨੂੰ ਜੱਫੀ ਪਾ ਲੈਂਦੇ ਹਨ ਤੇ ਚੁੱਪਚਾਪ ਲੰਮੇ ਪੈ ਜਾਂਦੇ ਹਨ। ਉੱਥੇ ਹੀ ਸ਼ੈਫਾਲੀ ਜ਼ਰੀਵਾਲਾ ਤੇ ਅਸੀਮ ਰਿਆਜ਼ ਉਤਸੁਕਤਾ ਨਾਲ ਦੇਖਦੇ ਹਨ।

ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਨਾ ਦੇ ਆਉਣ ਤੋਂ ਬਾਅਦ ਸਿਧਾਰਥ ਤੇ ਸ਼ਹਿਨਾਜ਼ 'ਚ ਦੂਰੀਆਂ ਆਈਆਂ ਸਨ। ਸ਼ਹਿਨਾਜ਼ ਇਨਸਿਕਿਓਰ ਹੋ ਗਈ ਸੀ ਪਰ ਹੁਣ ਦੋਵਾਂ 'ਚ ਪੈਚਅਪ ਹੋ ਗਿਆ ਹੈ।

Posted By: Seema Anand