ਨਈ ਦੁਨੀਆ, ਮੁੰਬਈ : Bigg Boss 13 : ਬਿੱਗ ਬੌਸ ਸੀਜ਼ਨ 13 'ਚ ਜੇਕਰ ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ ਜੋੜੀ ਹੈ ਤਾਂ ਉਹ ਹੈ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਪਰ ਲਗਦਾ ਹੈ ਕਿ ਫੈਮਿਲੀ ਵੀਕ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਸਿਧਾਰਥ ਸ਼ੁਕਲਾ ਪ੍ਰਤੀ ਤੇਵਰ ਬਦਲ ਗਏ ਹਨ। ਜਦੋਂ ਤੋਂ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਆ ਕੇ ਉਸ ਨੂੰ ਸਿਧਾਰਥ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ, ਲਗਦਾ ਹੈ ਉਹ ਹੁਣ ਪੂਰਾ ਅਮਲ ਕਰ ਰਹੀ ਹੈ। ਹੁਣ ਤਕ ਤਾਂ ਸ਼ਹਿਨਾਜ਼ ਤੇ ਸਿਧਾਰਥ ਵਿਚਕਾਰ ਮਸਤੀ-ਮਜ਼ਾਕ ਜਾਂ ਪਜ਼ੈਸਿਵ ਹੋਣ ਕਾਰਨ ਥੋੜ੍ਹੀਆਂ-ਬਹੁਤ ਲੜਾਈਆਂ ਹੋਈਆਂ ਪਰ ਹੁਣ ਟਾਸਕ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਦਾ ਕਾਲਰ ਫੜ ਲਿਆ, ਉਸ ਨੂੰ ਮੁੱਕਾ ਮਾਰਿਆ ਤੇ ਕਹਿ ਦਿੱਤਾ ਕਿ ਉਹ ਉਸ ਨਾਲ ਨਫ਼ਰਤ ਕਰਦੀ ਹੈ ਤੇ ਉਹ ਸਭ ਤੋਂ ਵੱਡਾ ਫਲਿੱਪਰ ਹੈ।

ਇਹ ਉਦੋਂ ਹੋਇਆ ਜਦੋਂ ਸਿਧਾਰਥ ਨੇ ਕੋਈ ਗੱਲ ਕੀਤੀ ਅਤੇ ਆਸਿਮ ਤੇ ਰਸ਼ਮੀ ਨੇੜੇ ਬੈਠੀ ਸ਼ਹਿਨਾਜ਼ ਨੇ ਉਸ ਨੂੰ ਹੱਦ ਵਿਚ ਰਹਿਣ ਨੂੰ ਕਿਹਾ। ਦੋਵੇਂ ਇਕ-ਦੂਸਰੇ ਨੂੰ ਕਹਿੰਦੇ ਹਨ ਕਿ ਗ਼ਲਤਫਹਿਮੀ 'ਚ ਹੋ ਤੁਸੀਂ। ਇਕ ਟਾਸਕ ਸ਼ੁਰੂ ਹੁੰਦਾ ਹੈ ਜਿਸ ਵਿਚ ਵਿਸ਼ਾਲ ਆਦਿਤਿਆ ਸਿੰਘ ਸੰਚਾਲਕ ਹੁੰਦੇ ਹਨ। ਇਸ ਕੈਪਟੈਂਸੀ ਟਾਸਕ 'ਚ ਸਿਧਾਰਥ ਤੋਂ ਨਾਰਾਜ਼ ਹੋ ਕੇ ਸ਼ਹਿਨਾਜ਼ ਨੇ ਦੌੜ ਕੇ ਉਸ ਦਾ ਕਾਲਰ ਫੜ ਲਿਆ ਤੇ ਉਸ ਦੀ ਛਾਤੀ 'ਚ ਮੁੱਕਾ ਮਾਰ ਕੇ ਕਿਹਾ ਕਿ ਤੇਰੇ ਨਾਲ ਨਫ਼ਰਤ ਕਰਦੀ ਹਾਂ। ਫਲਿੱਪਰ ਇਹ ਹੈ ਸਭ ਤੋਂ ਵੱਡਾ। ਮਾਹਿਰਾ ਸ਼ਰਮਾ ਵੀ ਕਹਿੰਦੀ ਹੈ ਕਿ ਇਹ ਦੋਸਤ ਬਣਦੀ ਹੈ, ਦੇਖੋ ਅਜਿਹੀ ਹੈ ਇਸ ਦੀ ਦੋਸਤੀ।

ਪਹਿਲੀ ਵਾਰ ਸ਼ਹਿਨਾਜ਼ ਤੇ ਸਿਧਾਰਥ ਦਰਮਿਆਨ ਕਿਸੇ ਟਾਕਸ ਦੌਰਾਨ ਦੂਰੀ ਦੇਖੀ ਗਈ ਵਰਨਾ ਦੋਵੇਂ ਹਮੇਸ਼ਾਂ ਇਕ-ਦੂਸਰੇ ਨੂੰ ਸਪੋਰਟ ਕਰਦੇ ਨਜ਼ਰ ਆਉਂਦੇ ਹਨ। ਇਸ ਟਾਸਕ 'ਚ ਵਿਸ਼ਾਲ ਆਦਿਤਿਆ ਸਿੰਘ ਨੇ ਸ਼ਿਹਨਾਜ਼ ਨੂੰ ਜੇਤੂ ਐਲਾਨ ਕੀਤਾ ਜਿਸ ਨਾਲ ਕੋਈ ਵੀ ਸਹਿਮਤ ਨਹੀਂ ਸੀ। ਬਿੱਗ ਬੌਸ ਜਦੋਂ ਲਿਵਿੰਗ ਏਰੀਆ 'ਚ ਗੱਲ ਕਰਦੇ ਹਨ ਤਾਂ ਬਿੱਗ ਬੌਸ ਕਹਿੰਦੇ ਹਨ ਕਿ ਇਮਾਨਦਾਰੀ ਤੇ ਦਿਲ ਨਾਲ ਖੇਡਣ ਦਾ ਦਾਅਵਾ ਕਰਨ ਵਾਲੇ ਵਿਸ਼ਾਲ ਵਰਗਾ ਕਨਫਿਊਜ਼ਡ ਸੰਚਾਲਕ ਅੱਜ ਤਕ ਨਹੀਂ ਹੋਇਆ ਹੈ। ਸ਼ਰੇਆਮ ਝੂਠ ਬੋਲ ਕੇ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਨਾ ਸਰਾਸਰ ਬੇਈਮਾਨੀ ਹੈ।

Posted By: Seema Anand