ਨਈ ਦੁਨੀਆ, ਮੁੰਬਈ : Bigg Boss 13 : ਬਿੱਗ ਬੌਸ ਦੇ ਘਰ 'ਚ Sidharth Shukla ਤੇ Shehnaaz Gill ਸ਼ੁਰੂ ਤੋਂ ਹੀ ਸੁਰਖੀਆਂ ਬਟੋਰ ਰਹੇ ਹਨ ਜਦੋਂ ਤੋਂ ਦੋਵਾਂ ਦੀ ਦੋਸਤੀ ਹੋਈ ਹੈ। ਆਲਮ ਇਹ ਹੈ ਕਿ ਸ਼ਹਿਨਾਜ਼ ਗਿੱਲ ਤਾਂ ਹੁਣ ਸਿਧਾਰਥ ਸ਼ੁਕਲਾ ਦੇ ਬਿਨਾਂ ਇਕ ਸਕਿੰਟ ਨਹੀਂ ਰਹਿ ਪਾਉਂਦੀ। ਉਹ ਸ਼ੁਕਲਾ ਨਾਲ ਲੜ ਲਵੇਗੀ ਪਰ ਫਿਰ ਉਸ ਦੇ ਕੋਲ ਮਨਾਉਣ ਪਹੁੰਚ ਜਾਵੇਗੀ। ਦੋਵਾਂ ਨੇ ਇਕ-ਦੂਸਰੇ ਨੂੰ ਥੱਪੜ ਵੀ ਜੜੇ ਹਨ, ਫਿਰ ਵੀ ਇਕੱਠੇ ਰਹਿੰਦੇ ਹਨ। ਇੱਥੋਂ ਤਕ ਕਿ ਵੀਕੈਂਡ ਕਾ ਵਾਰ 'ਚ ਸਲਮਾਨ ਖ਼ਾਨ ਨੇ ਸਿਧਾਰਥ ਸ਼ੁਕਲਾ ਨੂੰ ਸ਼ਹਿਨਾਜ਼ ਗਿੱਲ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਚਿਤਾਵਨੀ ਦਿੱਤੀ ਸੀ ਕਿਉਂਕਿ ਉਹ ਉਸ ਨੂੰ ਪਾਗਲਾਂ ਵਾਂਗ ਪਿਆਰ ਕਰਦੀ ਹੈ। ਪਰ ਸਿਧਾਰਥ ਸ਼ੁਕਲਾ ਨੇ ਸਲਮਾਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕੀਤਾ। ਅਗਲੇ ਦਿਨ ਸ਼ਹਿਨਾਜ਼ ਗਿੱਲ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਤੇ ਇੱਥੋਂ ਤਕ ਕਿ 'ਲਵ ਯੂ ਟੂ' ਵੀ ਕਿਹਾ ਸੀ।

ਹਾਲਾਂਕਿ ਅਦਾਕਾਰ ਨੇ ਚੁੱਪ ਧਾਰੀ ਰੱਖੀ ਤੇ ਸਿਰਫ਼ ਓਕੇ ਦੇ ਅੰਦਾਜ਼ 'ਚ ਜਵਾਬ ਦਿੱਤਾ। ਸਪੌਟਬੁਆਏ ਦੀ ਖ਼ਬਰ ਮੁਤਾਬਿਕ ਸ਼ਹਿਨਾਜ਼ ਗਿੱਲ ਨੇ ਇਹ ਇੱਛਾ ਤਕ ਜ਼ਾਹਿਰ ਕਰ ਦਿੱਤੀ ਕਿ ਸ਼ੋਅ ਖ਼ਤਮ ਹੋਣ ਤੋਂ ਬਾਅਦ ਸਿਧਾਰਥ ਸ਼ੁਕਲਾ ਨਾਲ Live-in 'ਚ ਰਹਿਣਾ ਚਾਹੁੰਦੀ ਹੈ।

ਪਿਛਲੇ ਐਪੀਸੋਡ 'ਚ ਸਿਧਾਰਥ ਤੇ ਸ਼ਹਿਨਾਜ਼ ਨੂੰ ਗਲ਼ੇ ਲੱਗਦਿਆਂ ਦੇਖਿਆ ਗਿਆ।

ਵੀਕੈਂਡ ਕਾ ਵਾਰ 'ਚ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਨੇ ਚੰਗੀ ਝਾੜ ਪਾਈ ਸੀ। ਕਿਹਾ ਸੀ ਕਿ ਸਭ ਸਮਝਦੇ ਹਨ ਕਿ ਤੂਂ ਸੜਦੀ ਹੈਂ। ਉਹ ਰੋਣ ਲੱਗੀ ਤੇ ਘਰੋਂ ਨਿਕਲਣ ਦਾ ਕਹਿਣ ਲੱਗੀ ਤਾਂ ਸਲਮਾਨ ਨੇ ਦਰਵਾਜ਼ੇ ਖੁੱਲ੍ਹਵਾ ਦਿੱਤੇ। ਉਹ ਖ਼ੁਦ ਵੀ ਘਰ ਅੰਦਰ ਆਏ ਪਰ ਸ਼ਹਿਨਾਜ਼ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਕਿਹਾ ਕਿ ਚਾਰ ਲੋਕ ਕੀ ਜਾਣਨ ਲੱਗੇ, ਕੈਟਰੀਨਾ ਕੈਫ ਬਣ ਗਈ ਕੀ?

Posted By: Seema Anand