ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਤੋਂ ਹਿਮਾਂਸ਼ੀ ਖੁਰਾਨਾ ਦੇ ਨਿਕਲ ਜਾਣ ਤੋਂ ਬਾਅਦ ਸ਼ੈਫਾਲੀ ਜਰੀਵਾਲਾ ਤੇ ਆਸਿਮ ਰਿਆਜ਼ ਦੀ ਦੋਸਤੀ 'ਚ ਤ੍ਰੇੜ ਆ ਰਹੀ ਹੈ। ਆਸਿਮ ਦੇ ਵਰਤਾਅ ਤੋਂ ਸ਼ੈਫਾਲੀ ਥੋੜ੍ਹੀ ਅਪਸੈੱਟ ਹੈ ਤੇ ਇਸ ਗੱਲ ਦਾ ਜ਼ਿਕਰ ਉਸ ਨੇ ਮੰਗਲਵਾਰ ਦੇ ਐਪੀਸੋਡ 'ਚ ਹਿੰਦੁਸਤਾਨ ਭਾਊ ਨਾਲ ਕੀਤਾ। ਭਾਊ ਨਾਲ ਗੱਲਬਾਤ ਕਰਦਿਆਂ ਸ਼ੈਫਾਲੀ ਨੇ ਕਿਹਾ, 'ਮੈਂ ਆਸਿਫ ਤੋਂ ਬਹੁਤ ਅਪਸੈੱਟ ਹਾਂ, ਉਸ ਦਾ ਵਰਤਾਅ ਬਦਲ ਗਿਆ ਹੈ, ਹਿਮਾਂਸ਼ੀ ਦੇ ਘਰੋਂ ਜਾਂਦੇ ਹੀ ਉਹ ਠੀਕ ਤਰ੍ਹਾਂ ਰਿਐਕਸ਼ਨ ਵੀ ਨਹੀਂ ਦੇ ਰਿਹਾ, ਜਦੋਂ ਤਕ ਹਿਮਾਂਸ਼ੀ ਸੀ ਉਦੋਂ ਤਕ ਉਹ ਠੀਕ ਸੀ।'

ਅੱਗੇ ਸ਼ੈਫਾਲੀ ਨੇ ਕਿਹਾ, 'ਸ਼ਾਇਦ ਉਸ ਨੂੰ ਅਜਿਹਾ ਲੱਗ ਰਿਹਾ ਹੈ ਕਿ ਮੇਰੇ ਕਾਰਨ ਹਿਮਾਂਸ਼ੀ ਗਈ। ਮੈਨੂੰ ਉਸ ਦਾ ਬਦਲਿਆ ਰੁਖ਼ ਚੰਗਾ ਨਹੀਂ ਲੱਗਾ। ਇਸ ਲਈ ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਘਰੋਂ ਬਾਹਰ ਜਾਂਦਿਆਂ ਹੀ ਹਿਮਾਂਸ਼ੀ ਵਿਆਹ ਕਰ ਲਵੇਗੀ।' ਸ਼ੈਫਾਲੀ ਕਹਿੰਦੀ ਹੈ 'ਮੈਂ ਜਾਣਬੁੱਝ ਕੇ ਉਸ ਨੂੰ ਗਲ਼ੇ ਲਗਾਉਂਦੀ ਸੀ, ਕਿੱਸ ਕਰਦੀ ਸੀ ਤਾਂ ਜੋ ਲੋਕਾਂ ਨੂੰ ਇਹ ਸਭ ਕੁਝ ਨਾਰਮਲ ਲੱਗੇ ਕਿ ਅਸੀਂ ਤਿੰਨੋਂ ਚੰਗੇ ਦੋਸਤ ਹਾਂ। ਮੈਨੂੰ ਕੋਈ ਸ਼ੌਕ ਨਹੀਂ ਹੈ ਉਸ ਨੂੰ ਕਿੱਸ ਕਰਨ ਦਾ ਤੇ ਗਲ਼ੇ ਲਗਾਉਣ ਦਾ, ਮੈਂ ਹਿਮਾਂਸ਼ੀ ਕਾਰਨ ਅਜਿਹਾ ਕਰਦੀ ਸੀ ਤਾਂ ਜੋ ਉਸ ਨੂੰ ਵੀ ਨਾਰਮਲ ਲੱਗੇ ਤੇ ਅਸੀਂ ਤਿੰਨੋਂ ਦੋਸਤ ਲੱਗੀਏ। ਹਿਮਾਂਸ਼ੀ ਨੇ ਘਰੋਂ ਨਿਕਲਦੇ ਸਮੇਂ ਮੈਨੂੰ ਕਿਹਾ ਸੀ ਕਿ ਆਸਿਮ ਦਾ ਖ਼ਿਆਲ ਰੱਖਣਾ ਕਿਉਂਕਿ ਉਹ ਉਸ ਨੂੰ ਪਿਆਰ ਕਰਦੀ ਹੈ। ਇਸ ਲਈ ਆਸਿਮ ਦੇ ਕੋਲ ਵਾਰ-ਵਾਰ ਜਾ ਰਹੀ ਹਾਂ।'

Posted By: Seema Anand