ਜੇਐੱਨਐੱਨ, ਨਵੀਂ ਦਿੱਲੀ : ਟੈਲੀਵਿਜ਼ਨ ਰਿਐਲਟੀ ਸ਼ੋਅ ਬਿੱਗ ਬੌਸ 13 'ਚ ਡਰਾਮੇ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ ਹਨ। ਹਫ਼ਤਾ ਭਰ ਹੋਏ ਲੜਾਈ-ਝਗੜਿਆਂ ਨੂੰ ਵੀਕੈਂਡ ਕੇ ਵਾਰ 'ਚ ਸਲਮਾਨ ਖ਼ਾਨ ਵੱਲੋਂ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਹਫ਼ਤੇ ਘਰ ਦੀਆਂ ਐਕਟੀਵਿਟੀਜ਼ ਨੂੰ ਲੈ ਕੇ ਸਲਮਾਨ ਖ਼ਾਨ ਸ਼ਹਿਨਾਜ਼ ਗਿੱਲ ਦੀ ਕਲਾਸ ਲਾਉਣ ਵਾਲੇ ਹਨ। ਸਲਮਾਨ ਖ਼ਾਨ ਨੇ ਸਿਧਾਰਥ ਸ਼ੁਕਲਾ ਨੂੰ ਵੀ ਸ਼ਹਿਨਾਜ਼ ਲਈ ਚਿਤਾਵਨੀ ਦਿੱਤੀ ਹੈ।

ਹਾਲ ਹੀ 'ਚ ਕਲਰਸ ਚੈਨਲ ਵੱਲੋਂ ਵੀਕੈਂਡ ਕੇ ਵਾਰ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਸਲਮਾਨ ਖ਼ਾਨ ਸ਼ਹਿਨਾਜ਼ ਗਿੱਲ 'ਤੇ ਕਾਫੀ ਗੁੱਸਾ ਕੱਢਦੇ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਸ਼ਹਿਨਾਜ਼ ਨਾਲ ਉਸ ਦੇ ਰਵੱਈਏ ਬਾਰੇ ਗੱਲਬਾਤ ਕਰਦੇ ਹਨ ਜਿਸ ਦੇ ਜਵਾਬ 'ਚ ਉਹ ਕਹਿੰਦੀ ਹੈ, ਸਰ ਮੈਂ ਤੁਹਾਨੂੰ ਵੀ ਜਵਾਬ ਨਹੀਂ ਦੇਣਾ। ਇਹ ਸੁਣ ਕੇ ਸਲਮਾਨ ਕਾਫ਼ੀ ਗੁੱਸਾ ਹੋ ਜਾਂਦੇ ਹਨ ਤੇ ਉਸ 'ਤੇ ਚੀਕਦੇ ਹਨ।

ਅੱਗੇ ਸਲਮਾਨ ਕਹਿੰਦੇ ਹਨ, 'ਸਿਰ ਪਿੱਟਣਾ, ਰੋਣਾ-ਧੋਣਾ, ਇਹ ਸਭ ਡਰਾਮਾ, ਇਹ ਨਾਟਕ ਮੇਰੇ ਸਾਹਮਣੇ ਨਹੀਂ ਕਰਨਾ।' ਸਲਮਾਨ ਨੂੰ ਗੁੱਸੇ 'ਚ ਦੇਖ ਸ਼ਹਿਨਾਜ਼ ਗਿੱਲ ਜ਼ੋਰ-ਜ਼ੋਰ ਦੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ, 'ਤੁਸੀਂ ਮੈਨੂੰ ਧੋਖਾ ਦਿੱਤਾ ਹੈ।' ਇਸ ਦੇ ਜਵਾਬ 'ਚ ਸਲਮਾਨ ਨੇ ਕਿਹਾ, 'ਮੈਂ ਇੱਥੇ ਤੁਹਾਡੇ ਨਾਲ ਬੜੀ ਇੱਜ਼ਤ ਨਾਲ ਪੇਸ਼ ਆਉਂਦੀ ਹਾਂ, ਮੇਰੇ ਨਾਲ ਵੀ ਇੱਜ਼ਤ ਨਾਲ ਪੇਸ਼ ਆਓ।'

ਸ਼ਹਿਨਾਜ਼ ਸਲਮਾਨ ਦਾ ਅਜਿਹਾ ਬਦਲਿਆ ਮਿਜ਼ਾਜ ਦੇਖ ਕੇ ਕਾਫ਼ੀ ਰੋਂਦੀ ਹੈ ਤੇ ਕਹਿੰਦੀ ਹੈ ਕਿ ਉਸ ਨੇ ਇੱਥੇ ਨਹੀਂ ਰਹਿਣਾ ਹੈ। ਇਸ 'ਤੇ ਸਲਮਾਨ ਨੇ ਕਿਹਾ ਕਿ ਨਾ ਰਹੋ। ਇਹ ਸੁਣ ਕੇ ਸ਼ਹਿਨਾਜ਼ ਗਿੱਲ ਬਚਕਾਨੀ ਹਰਕਤ ਕਰਦੀ ਹੋਈ ਗੇਟ ਕੋਲ ਜਾ ਕੇ ਖੜ੍ਹੀ ਹੋ ਜਾਂਦੀ ਹੈ।

ਅੱਗੇ ਸਲਮਾਨ ਸਾਰੇ ਘਰ ਵਾਲਿਆਂ ਸਾਹਮਣੇ ਸਿਧਾਰਥ ਸ਼ੁਕਲਾ ਨੂੰ ਚਿਤਾਵਨੀ ਦਿੰਦਿਆਂ ਕਹਿੰਦੇ ਹਨ, 'ਤੁਹਾਨੂੰ ਇਸ ਕੁੜੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਤੁਹਾਡੇ ਨਾਲ ਪਿਆਰ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਸਲਮਾਨ ਖ਼ਾਨ ਸ਼ਹਿਨਾਜ਼ ਗਿੱਲ ਨਾਲ ਸਿਰਫ਼ ਹਾਸਾ-ਮਜ਼ਾਕ ਕਰਦੇ ਹੀ ਨਜ਼ਰ ਆਏ ਹਨ। ਕਈ ਵਾਰ ਤਾਂ ਅਜਿਹਾ ਵੀ ਦੇਖਣ ਨੂੰ ਮਿਲਿਆ ਹੈ, ਜਦੋਂ ਸ਼ਹਿਨਾਜ਼ ਦੀ ਗ਼ਲਤੀ ਹੋਣ ਦੇ ਬਾਵਜੂਦ ਸਲਮਾਨ ਨੇ ਉਨ੍ਹਾਂ ਕਾਫ਼ੀ ਪਿਆਰ ਨਾਲ ਸਮਝਾਇਆ ਹੈ। ਅਜਿਹੇ ਵਿਚ ਸਲਮਾਨ ਖ਼ਾਨ ਦਾ ਇਹ ਭੜਕਿਆ ਹੋਇਆ ਰੂਪ ਦੇਖਣਾ ਹਰ ਕਿਸੇ ਦੇ ਲਈ ਹੈਰਾਨ ਕਰਨ ਵਾਲਾ ਹੈ।

Posted By: Seema Anand