ਜੇਐੱਨਐੱਨ, ਨਵੀਂ ਦਿੱਲੀ : ਟੀਵੀ ਰਿਐਲਟੀ ਸ਼ੋਅ ਬਿੱਗ ਬੌਸ 13 'ਚ ਆਏ ਦਿਨ ਨਵੇਂ ਡਰਾਮੇ ਦੇਖਣ ਨੂੰ ਮਿਲ ਰਹੇ ਹਨ। ਘਰ 'ਚ ਸ਼ੁਰੂਆਤ ਤੋਂ ਹੀ ਦੋ ਵੱਖਰੇ ਗਰੁੱਪਾਂ 'ਚ ਰਹਿ ਕੇ ਹੀ ਸਾਰੇ ਕੰਟੈਸਟੈਂਟ ਆਪਣੀ ਗੇਮ ਖੇਡ ਰਹੇ ਹਨ। ਬੀਤੇ ਦਿਨੀਂ ਦੋਵਾਂ ਟੀਮਾਂ ਦੀ ਰਸ਼ਮੀ ਦੇਸਾਈ ਤੇ ਸ਼ੈਫਾਲੀ ਜ਼ਰੀਵਾਲਾ ਸਿਰਫ਼ ਦਹੀਂ ਲਈ ਲੜ ਪਈਆਂ। ਇਸ ਲੜਾਈ 'ਚ ਬਹਿਸ ਦੌਰਾਨ ਰਸ਼ਮੀ ਦੇਸਾਈ ਦੇ ਮੂੰਹੋਂ ਗਾਲ੍ਹ ਨਿਕਲ ਗਈ ਜਿਸ ਤੋਂ ਬਾਅਦ ਭਾਊ ਨੇ ਉਸ ਦੀ ਚੰਗੀ ਝਾੜ-ਝੰਬ ਕੀਤੀ।

ਬੀਤੇ ਦਿਨੀਂ ਬਿੱਗ ਬੌਸ ਦੇ ਘਰ ਦੇ ਕੈਪਟਨ ਦੀ ਚੋਣ ਹੋਣ ਵਾਲੀ ਸੀ ਪਰ ਕਿਉਂਕਿ ਸਾਰੇ ਦਾਅਵੇਦਾਰਾਂ ਨੇ ਖ਼ੁਦ ਨਿਯਮਾਂ ਦੀ ਉਲੰਘਣਾਂ ਕਰਦਿਆਂ ਨੀਂਦ ਲਈ ਇਸ ਲਈ ਸਾਰਿਆਂ ਦੀ ਦਾਅਵੇਦਾਰੀ ਖ਼ਾਰਿਜ ਕਰ ਦਿੱਤੀ ਗਈ ਹੈ। ਇਸ ਹਫ਼ਤੇ ਘਰ 'ਚ ਕੋਈ ਵੀ ਕਪਤਾਨ ਨਹੀਂ ਬਣੇਗਾ, ਨਾਲ ਹੀ ਸਾਬਕਾ ਕੈਪਟਨ ਸ਼ੈਫਾਲੀ ਜ਼ਰੀਵਾਲਾ ਦਾ ਕਾਰਜਕਾਲ ਵੀ ਹੁਣ ਖ਼ਤਮ ਹੋ ਗਿਆ ਹੈ। ਬਿੱਗ ਬੌਸ ਨੇ ਦੱਸਿਆ ਕਿ ਹੁਣ ਕੋਈ ਵੀ ਵਿਅਕਤੀ ਕੈਪਟਨ ਦੇ ਰੂਮ ਦੀ ਵਰਤੋਂ ਨਹੀਂ ਕਰੇਗਾ।

ਸ਼ੈਫਾਲੀ ਆਪਣਾ ਸਾਮਾਨ ਕੈਪਟਨ ਰੂਮ ਦੇ ਫਰਿੱਜ 'ਚੋਂ ਕੱਢ ਲੈਂਦੀ ਹੈ। ਰਸ਼ਮੀ ਨੇ ਕੁਝ ਦਿਨ ਪਹਿਲਾਂ ਸ਼ੈਫਾਲੀ ਦੀ ਫਰਿੱਜ 'ਚ ਤਿੰਨ ਦਹੀਂ ਦੇ ਪੈਕੇਟ ਰੱਖਵਾਏ ਸਨ ਜੋ ਕਿ ਹੁਣ ਦੋ ਹੀ ਰਹਿ ਗਏ ਸਨ। ਸ਼ੈਫਾਲੀ ਉਨ੍ਹਾਂ ਵਿਚੋਂ ਇਕ ਦਹੀਂ ਰੱਖ ਲੈਂਦੀ ਹੈ ਜਿਸ 'ਤੇ ਰਸ਼ਮੀ ਗੁੱਸਾ ਹੋ ਜਾਂਦੀ ਹੈ। ਦੋਵਾਂ ਵਿਚਕਾਰ ਦਹੀਂ ਨੂੰ ਲੈ ਕੇ ਖ਼ੂਬ ਬਹਿਸ ਹੁੰਦੀ ਹੈ।

ਰਸ਼ਮੀ ਨੂੰ ਦਹੀਂ ਨਾ ਮਿਲਣ 'ਤੇ ਉਹ ਗੁੱਸੇ ਦੀ ਮਾਰੀ ਗਾਰਡਨ ਏਰੀਆ ਚਲੀ ਜਾਂਦੀ ਹੈ ਜਿੱਥੇ ਪਹਿਲਾਂ ਹੀ ਭਾਊ ਤੇ ਅਰਹਾਨ ਬੈਠੇ ਸਨ। ਰਸ਼ਮੀ ਭੜਾਸ ਕੱਢਦੀ ਹੋਏ ਗਾਲ੍ਹਾਂ ਦਿੰਦੀ ਹੈ ਤੇ ਬਾਅਦ 'ਚ ਰੋਣ ਲਗਦੀ ਹੈ। ਰਸ਼ਮੀ ਦੇ ਮੂਹੋਂ ਗਾਲ੍ਹਾਂ ਸੁਣ ਕੇ ਭਾਊ ਹੈਰਾਨ ਹੋ ਜਾਂਦੇ ਹਨ ਤੇ ਕਹਿੰਦੇ ਹਨ ਕਿ ਤੁਹਾਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦੇ।

ਬਾਅਦ 'ਚ ਰਸ਼ਮੀ ਉਨ੍ਹਾਂ ਤੋਂ ਮਾਫ਼ੀ ਮੰਗਦੇ ਹੋਏ ਦੁਬਾਰਾ ਸ਼ੈਫਾਲੀ ਕੋਲ ਜਾਂਦੀ ਹੈ ਤੇ ਦਹੀਂ ਦਾ ਡੱਬਾ ਵਾਪਸ ਲੈ ਜਾਂਦੀ ਹੈ. ਰਸ਼ਮੀ ਦੀ ਗੱਲ ਸੁਣ ਕੇ ਸ਼ੈਫਾਲੀ ਕਹਿੰਦੀ ਹੈ ਕਿ ਤੁਸੀਂ ਲੋਕ ਖਾਣੇ 'ਚ ਚੋਰੀ ਕਰਦੇ ਹੋ, ਖਾਣਾ ਚੋਰੀ ਕਰ ਕੇ ਰੱਖਦੇ ਹੋ।

Posted By: Seema Anand