ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਸ਼ੋਅ 'ਚ ਬੀਤੇ ਵੀਕੈਂਡ ਕੇ ਵਾਰ 'ਚ ਰਸ਼ਮੀ ਦੇਸਾਈ ਤੇ ਦੇਵੋਲੀਨਾ ਦਾ ਸ਼ੌਕਿੰਗ ਐਲੀਮੀਨੇਸ਼ਨ ਹੋਇਆ ਸੀ ਜਿਸ ਕਾਰਨ ਉਨ੍ਹਾਂ ਦੇ ਫੈਨਜ਼ ਨੂੰ ਜ਼ਬਰਦਸਤ ਝਟਕਾ ਲੱਗਿਆ। ਹੁਣ ਬੀਤੇ ਦਿਨੀਂ ਦੋਵਾਂ ਨੂੰਹਾਂ ਰਸ਼ਮੀ ਦੇਸਾਈ ਤੇ ਦੇਵੋਲੀਨਾ ਭੱਟਾਚਾਰਜੀ ਦੀ ਦੋਬਾਰਾ ਘਰ 'ਚ ਧਮਾਕੇਦਾਰ ਐਂਟਰੀ ਹੋ ਚੁੱਕੀ ਹੈ। ਘਰ 'ਚ ਆਉਂਦੇ ਹੀ ਫਿਰ ਇਕ ਵਾਰ ਰਸ਼ਮੀ ਤੇ ਸਿਧਾਰਥ ਸ਼ੁਕਲਾ ਵਿਚਕਾਰ ਨੋਕ-ਝੋਕ ਚਾਲੂ ਹੋ ਗਈ ਹੈ।

ਹਾਲ ਹੀ 'ਚ ਕਲਰਜ਼ ਚੈਨਲ ਵੱਲੋਂ ਆਗਾਮੀ ਐਪੀਸੋਡ ਦੀ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਰਸਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਆਪਸ 'ਚ ਲੜਤੇ ਨਜ਼ਰ ਆ ਰਹੇ ਹਨ। ਦਿਖਾਇਆ ਗਿਆ ਹੈ ਕਿ ਸਿਧਾਰਥ ਘਰ ਦੀ ਕੈਪਟਨ ਨਾਲ ਕਿਚਨ ਡਿਊਟੀ ਨੂੰ ਲੈ ਕੇ ਕਹਿੰਦੇ ਹਨ ਕਿ ਮੈਂ ਕੱਟਣ ਦਾ ਕੰਮ ਕਰ ਲਵਾਂਗਾ ਤੇ ਕਿਸੇ ਨੂੰ ਕਹੋ ਕਿ ਉਹ ਪਕਾ ਲਵੇ। ਇਸ 'ਤੇ ਰਸ਼ਮੀ ਦੇਸਾਈ ਚੀਕਦੀ ਹੋਈ ਕਹਿੰਦੀ ਹੈ ਕਿ ਮੈਂ ਸਿਧਾਰਥ ਸ਼ੁਕਲਾ ਨਾਲ ਕੰਫਰਟੇਬਲ ਨਹੀਂ ਹਾਂ। ਰਸ਼ਮੀ ਦੇਸਾਈ ਦੀ ਗੱਲ ਸੁਣ ਕੇ ਸਿਧਾਰਥ ਕਹਿੰਦੇ ਹਨ ਤਾਂ ਫਿਰ ਘਰ ਜਾਓ।

ਇਸ ਤੋਂ ਬਾਅਦ ਦੋਵਾਂ ਦੀ ਜ਼ਬਰਦਸਤ ਬਹਿਸ ਸ਼ੁਰੂ ਹੋ ਜਾਂਦੀ ਹੈ। ਰਸ਼ਮੀ ਦੇਸਾਈ ਕਹਿੰਦੀ ਹੈ ਤੇਰੇ ਨਾਲ ਤਾਂ ਮੂੰਹ ਗੰਦਾ ਨਹੀਂ ਕਰ ਸਕਦੇ, ਤੂੰ ਤਾਂ ਹੈ ਹੀ ਘਟਾਈ। ਇਸ ਤੋਂ ਬਾਅਦ ਸਿਧਾਰਥ ਆਪਣਾ ਆਪਾ ਖੋ ਦਿੰਦੇ ਹਨ। ਇਹ ਸਾਰੇ ਘਰ ਵਾਲਿਆਂ 'ਤੇ ਗੁੱਸਾ ਕੱਢਦੇ ਹੋਏ ਕਹਿੰਦੇ ਹਨ, ਇਕ ਦੋ ਤਿਨ, ਗਿਆਰਾਂ, ਸਾਰੇ ਭਾੜ 'ਚ ਜਾਣ, ਮੈਂ ਤੁਹਾਡੇ ਲੋਕਾਂ ਨਾਲ ਇੱਥੇ ਰਿਸ਼ਤਾ ਬਣਾਉਣ ਨਹੀਂ ਆਇਆ। ਬਾਅਦ 'ਚ ਰਸ਼ਮੀ ਵੀ ਉਸ ਨੂੰ ਚੰਗਾ ਝਾੜਦੀ ਹੈ।

ਤੁਹਾਨੂੰ ਦੱਸ ਦੀਏ ਕਿ ਘਰੋਂ ਬੇਘਰ ਹੋਣ ਤੋਂ ਪਹਿਲਾਂ ਵੀ ਰਸ਼ਮੀ ਦੇਸਾਈ ਤੇ ਸਿਦਾਰਥ ਵਿਚਕਾਰ ਜ਼ੋਰਦਾਰ ਲੜਾਈ ਛਿੜੀ ਹੋਈ ਸੀ। ਸ਼ੁਰੂ 'ਚ ਦੋਵਾਂ ਵਿਚਕਾਰ ਸਿਰਫ਼ ਮਾਮੂਲੀ ਬਹਿਸ ਹੁੰਦੀ ਸੀ ਜਿਹੜੀ ਬਾਅਦ 'ਚ ਝਗੜਿਆਂ 'ਚ ਤਬਦੀਲ ਹੋ ਗਈ ਸੀ।

ਰਸ਼ਮੀ ਤੇ ਦੇਵੋਲੀਨਾ ਨੂੰ ਘਰ 'ਚ ਦੁਬਾਰਾ ਦੇਖ ਕੇ ਪਹਿਲਾਂ ਹੀ ਸਿਧਾਰਥ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ, ਬਾਅਦ 'ਚ ਸਿਧਾਰਥ ਨੇ ਆਸਿਮ ਨੂੰ ਕਿਹਾ ਸੀ ਕਿ ਹੁਣ ਉਹ ਲੋਕ ਜ਼ਿਆਦਾ ਸੰਟ੍ਰਾਂਗ ਹੋ ਚੁੱਕੇ ਹਨ ਤੇ ਅਸੀਂ ਸਾਰੇ ਅਲੱਗ ਹੋ ਗਏ ਹਾਂ। ਹੁਣ ਦੇਖਣਾ ਹੋਵੇਗਾ ਕਿ ਦੁਬਾਰਾ ਐਂਟਰੀ ਲੈ ਕੇ ਆਈਆਂ ਨੂੰਹਾਂ ਕੀ ਹੰਗਾਮਾ ਕਰਦੀਆਂ ਹਨ।

Posted By: Seema Anand