ਜੇਐੱਨਐੱਨ, ਨਵੀਂ ਦਿੱਲੀ : ਕਲਰਸ ਟੀਵੀ ਦੇ ਰਿਐਲਟੀ ਸ਼ੋਅ ਬਿੱਗ ਬੌਸ 13 'ਚ ਸ਼ੁਰੂ ਤੋਂ ਹੀ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਦੀ ਲੜਾਈ ਦੇਖੀ ਜਾ ਰਹੀ ਹੈ। ਸ਼ੋਅ 'ਚ ਅਰਹਾਨ ਖ਼ਾਨ ਦੀ ਵਾਈਲਡ ਕਾਰਡ ਐਂਟਰੀ ਤੋਂ ਬਾਅਦ ਵੀ ਰਸ਼ਮੀ ਕਾਫ਼ੀ ਹਾਈਲਾਈਟ ਹੋ ਗਈ ਸੀ। ਹਾਲ ਹੀ 'ਚ ਰਸ਼ਮੀ ਦੇ ਐਕਸ ਹਸਬੈਂਡ ਨੰਦੀਸ਼ ਸੰਧੂ ਤੋਂ ਬਿੱਗ ਬੌਸ ਨਾਲ ਜੁੜੇ ਕੁਝ ਸਵਾਲ ਕੀਤੇ ਸਨ, ਜਿਸ ਵਿਚ ਰਸ਼ਮੀ ਦਾ ਵੀ ਜ਼ਿਕਰ ਸੀ।

ਹਾਲ ਹੀ 'ਚ ਉਤਰਨ ਅਦਾਕਾਰ ਤੇ ਰਸ਼ਮੀ ਦੇਸਾਈ ਦੇ ਐਕਸ ਹਸਬੈਂਡ ਨੰਦੀਸ਼ ਸੰਧੂ ਮੁੰਬਈ 'ਚ ਆਰ ਅੱਡਾ ਦੀ ਲਾਂਚ 'ਤੇ ਪਹੁੰਚੇ ਸਨ। ਇਸ ਦੌਰਾਨ ਨੰਦੀਸ਼ ਤੋਂ ਬਿੱਗ ਬੌਸ ਰਿਐਲਟੀ ਸ਼ੋਅ ਬਾਰੇ ਪੁੱਛਿਆ ਗਿਆ ਸੀ। ਨੰਦੀਸ਼ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਬਿੱਗ ਬੌਸ ਦੇਖਦੇ ਹਨ। ਇਸ 'ਤੇ ਉਨ੍ਹਾਂ ਜਵਾਬ ਦਿੱਤਾ, ਮੈਂ ਸੋਸ਼ਲ ਮੀਡੀਆ ਤੋਂ ਸ਼ੋਅ ਨਾਲ ਜੁੜੀਆਂ ਅਪਡੇਟਸ ਲੈਂਦਾ ਰਹਿੰਦਾ ਹਾਂ ਪਰ ਬਦਕਿਸਮਤੀ ਨਾਲ ਮੈਂ ਇਸ ਸੀਜ਼ਨ ਨੂੰ ਫਾਲੋ ਨਹੀਂ ਕਰ ਪਾ ਰਿਹਾ ਹਾਂ।

ਅੱਗੇ ਨੰਦੀਸ਼ ਨੇ ਕਿਹਾ, ਮੈਂ ਪਿਛਲੇ ਸਾਰੇ ਸੀਜ਼ਨ ਦੇਖੇ ਹਨ ਪਰ ਮੈਂ ਪੁਰਾਣੇ ਦੋ ਸੀਜ਼ਨ ਨਹੀਂ ਦੇਖ ਸਕਿਆ ਹਾਂ। ਇੱਥੋਂ ਤਕ ਕਿ ਇਸ ਤੋਂ ਪਹਿਲਾਂ ਮੈਨੂੰ ਵੀ ਬਿੱਗ ਬੌਸ ਸ਼ੋਅ ਲਈ ਅਪ੍ਰੋਚ ਕੀਤਾ ਜਾ ਚੁੱਕਾ ਹੈ।

ਤੁਹਾਨੂੰ ਦੱਸ ਦੇਈਏ ਕਿ ਰਸ਼ਮੀ ਦੇਸਾਈ ਤੇ ਨੰਦੀਸ਼ ਸੰਧੂ ਕਲਰਸ ਦੇ ਸ਼ੋਅ ਉਤਰਨ 'ਚ ਇਕੱਠੇ ਨਜ਼ਰ ਆ ਚੁੱਕੇ ਹਨ। ਦੋਵਾਂ ਦੀ ਮੁਲਾਕਾਤ ਸ਼ੋਅ ਦੇ ਸੈੱਟ 'ਤੇ ਹੋਈ ਸੀ ਜਿਸ ਤੋਂ ਬਾਅਦ ਦੋਵਾਂ 'ਚ ਨਜ਼ਦੀਕੀਆਂ ਵਧ ਗਈਆਂ ਸਨ। ਕੁਝ ਮਹੀਨਿਆਂ ਤਕ ਇਕ-ਦੂਸਰੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਸਾਲ 2012 'ਚ ਵਿਆਹ ਕਰ ਲਿਆ ਸੀ। ਵਿਆਹ ਦੇ ਇਕ ਸਾਲ ਬਾਅਦ ਹੀ ਖ਼ਬਰਾਂ ਆਉਣ ਲੱਗੀਆਂ ਕਿ ਦੋਵਾਂ ਦੀ ਵਿਆਹੁਤਾ ਜ਼ਿੰਦਗੀ ਕੁਝ ਠੀਕ ਨਹੀਂ ਚੱਲ ਰਹੀ ਹੈ। ਚਾਰ ਸਾਲਾਂ ਤਕ ਨਾਲ ਰਹਿਣ ਤੋਂ ਬਾਅਦ ਆਖ਼ਿਰਕਾਰ ਦੋਵਾਂ ਨੇ ਤਲਾਕ ਲੈ ਲਿਆ। ਤਲਾਕ ਤੋਂ ਬਾਅਦ ਖ਼ਬਰਾਂ ਸਨ ਕਿ ਨੰਦੀਸ਼, ਰਸ਼ਮੀ ਦੇਸਾਈ 'ਤੇ ਸ਼ੱਕ ਕਰਨ ਲੱਗੇ ਸਨ ਤੇ ਉਨ੍ਹਾਂ ਦਾ ਕਿਤੇ ਹੋਰ ਅਫੇਅਰ ਸੀ। ਜਦੋਂ ਰਸ਼ਮੀ ਨੂੰ ਇਸ ਅਫੇਅਰ ਦੀ ਖ਼ਬਰ ਲੱਗੀ ਤਾਂ ਦੋਵੇਂ ਵੱਖਰੇ ਹੋ ਗਏ ਸਨ।

ਰਸ਼ਮੀ ਦੇਸਾਈ ਬਿੱਗ ਬੌਸ ਦੀ ਇਕ ਮਜ਼ਬੂਤ ਪਲੇਅਰ ਹੈ। ਉਸ ਦੀ ਗੇਮ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਜਦੋਂ ਸਲਮਾਨ ਖ਼ਾਨ ਨੇ ਅਰਹਾਨ ਦੇ ਬੇਟੇ ਬਾਰੇ ਖ਼ੁਲਾਸਾ ਕੀਤਾ ਤਾਂ ਰਸ਼ਮੀ ਦੇਸਾਈ ਕਾਫ਼ੀ ਟੁੱਟ ਗਈ ਸੀ। ਪਰ ਅਰਹਾਨ ਦੇ ਵਾਪਸ ਜਾਣ ਤੋਂ ਬਾਅਦ ਇਕ ਵਾਰ ਫਿਰ ਉਹ ਗੇਮ 'ਤੇ ਫੋਕਸ ਕਰ ਰਹੇ ਹਨ।

Posted By: Seema Anand