ਨਵੀਂ ਦਿੱਲੀ : ਟੈਲੀਵਿਜ਼ਨ ਦੇ ਸਭ ਤੋਂ ਵਿਵਾਦਿਤ ਸ਼ੋਅ 'ਬਿਗ ਬੌਸ 13' 'ਚ ਸ਼ੁਰੂਆਤ ਤੋਂ ਹੀ ਕਾਫੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਟਾਸਕ ਤੋਂ ਲੈ ਕੇ ਹਾਊਸ ਡਿਊਟੀ ਤਕ ਹਮੇਸ਼ਾ ਹੀ ਕੋਈ ਨਾ ਕੋਈ ਬਵਾਲ ਸ਼ੁਰੂ ਹੋ ਜਾਂਦਾ ਹੈ। ਇਸ 'ਚ ਅਜਿਹੇ ਮੁਕਾਬਲੇਬਾਜ਼ ਵੀ ਹਨ ਜਿਨ੍ਹਾਂ ਨੂੰ ਪੂਰੀ ਪਾਵਰ ਨਾਲ ਕੰਮ ਕਰਨ 'ਤੇ ਵੀ ਘਰਵਾਲਿਆਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਇਹ ਮੁਕਾਬਲੇਬਾਜ਼ ਕੋਈ ਹੋਰ ਨਹੀਂ ਬਲਕਿ ਰਸ਼ਮੀ ਦੇਸਾਈ ਹੈ।

ਹਾਲ ਹੀ 'ਚ ਰਸ਼ਮੀ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਘਰ 'ਚ ਵਧ ਰਹੇ ਤਣਾਅ ਤੋਂ ਪਰੇਸ਼ਾਨ ਹੁੰਦੀ ਦਿਖਾਈ ਦੇ ਰਹੀ ਹੈ। ਵੀਡੀਓ 'ਚ ਰਸ਼ਮੀ ਦੇ ਹੁਣ ਤਕ ਘਰ 'ਚ ਹੋਏ ਉਹ ਪਲ ਦਿਖਾਏ ਗਏ ਹਨ ਜਿਨ੍ਹਾਂ 'ਚ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ। ਦੱਸਣਯੋਗ ਹੈ ਕਿ ਕੁਝ ਦਿਨਾਂ ਤੋਂ ਰਸ਼ਮੀ ਦੇਸਾਈ ਤੇ ਆਰਤੀ ਸਿੰਘ 'ਚ ਤਨਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ 'ਤੇ ਰਸ਼ਮੀ ਦੇਸਾਈ ਉਨ੍ਹਾਂ ਨੂੰ ਕਹਿੰਦੀ ਨਜ਼ਰ ਆ ਰਹੀ ਹੈ, ਮੈਨੂੰ ਤੁਹਾਡੇ ਤੋਂ ਕੁਝ ਟਰੱਸਟ ਇਸ਼ੂ ਹਨ। ਇਸ 'ਤੇ ਆਰਤੀ ਕਹਿੰਦੀ ਨਜ਼ਰ ਆ ਰਹੀ ਸੀ ਕਿ ਉਹ ਮੈਂ ਹੱਲ ਨਹੀਂ ਕਰ ਸਕਦੀ।

ਰਸ਼ਮੀ ਦੇਸਾਈ ਨੂੰ ਰਸੋਈ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਘਰ 'ਚ ਅਕਸਰ ਖਾਣੇ ਨੂੰ ਲੈ ਕੇ ਬਹਿਸ ਹੁੰਦੀ ਰਹਿੰਦੀ ਹੈ। ਸ਼ੇਅਰ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅਬੂ ਮਲਿਕ ਰਸ਼ਮੀ ਨੂੰ ਖਾਣੇ ਦੇ ਟੇਸਟ ਦਾ ਤਾਨਾ ਦਿੰਦੇ ਹੋਏ ਕਹਿ ਰਹੇ ਹਨ ਕਿ ਹਰ ਚੀਜ਼ ਟੇਸਟੀ ਬਣ ਸਕਦੀ ਹੈ ਸਿਰਫ਼ ਭਾਜੀ-ਭਾਜੀ ਨਹੀਂ ਖਾਵਾਂਗੇ। ਅਬੂ ਦੀ ਗੱਲ ਤੋਂ ਬਾਅਦ ਰਸ਼ਮੀ ਰੋਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਬਹੁਤ ਪਿਆਰ ਨਾਲ ਖਾਣਾ ਬਣਾਉਂਦੀ ਹਾਂ ਕਦਰ ਹੀ ਨਹੀਂ ਹੈ ਉਸ ਚੀਜ਼ ਦੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰੋਟੀ ਮੋਟੀ ਬਣਾਉਣ ਤੇ ਰਾਸ਼ਨ ਦੀ ਕਮੀ ਕਾਰਨ ਰਸ਼ਮੀ ਤੇ ਸਿਧਾਰਥ 'ਚ ਬਹਿਸ ਹੋ ਗਈ ਸੀ ਇਸ ਲੜਾਈ ਤੋਂ ਬਾਅਦ ਦੋਵਾਂ 'ਚ ਗੱਲਬਾਤ ਬੰਦ ਹੋ ਚੁੱਕੀ ਹੈ। ਹੁਣ ਘਰ ਦੇ ਤਣਾਅ ਦਾ ਰਸ਼ਮੀ 'ਤੇ ਕਿ ਅਸਰ ਪਵੇਗਾ ਇਹ ਵਕਤ ਹੀ ਦੱਸੇਗਾ।

Posted By: Sukhdev Singh