ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' 'ਚ ਜਦੋਂ ਤੋਂ ਅਰਹਾਨ ਖ਼ਾਨ ਨੇ ਵਾਈਲਡ ਕਾਰਡ ਐਂਟਰੀ ਲਈ ਹੈ ਉਦੋਂ ਤੋਂ ਉਨ੍ਹਾਂ ਦੇ ਤੇ ਰਸ਼ਮੀ ਦੇਸਾਈ ਵਿਚਕਾਰ ਇਕ ਵੱਖਰੀ ਹੀ ਬਾਂਡਿੰਗ ਦੇਖੀ ਜਾ ਰਹੀ ਹੈ। ਇਹ ਗੱਲ ਤਾਂ ਜਗ-ਜ਼ਾਹਿਰ ਹੈ ਕਿ ਦੋਵੇਂ ਸ਼ੋਅ 'ਚ ਆਉਣ ਤੋਂ ਪਹਿਲਾਂ ਹੀ ਇਕ-ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਦੋਵੇਂ ਕਾਫ਼ੀ ਚੰਗੇ ਦੋਸਤ ਹਨ। ਹਾਲਾਂਕਿ 'ਬਿੱਗ ਬੌਸ' ਹਾਊਸ 'ਚ ਦੋਵਾਂ ਵਿਚਕਾਰ ਕਾਫ਼ੀ ਲੜਾਈ ਵੀ ਹੁੰਦੀ ਹੈ ਪਰ ਫਿਰ ਉਹ ਦੋਵੇਂ ਇਕ ਦੂਸਰੇ ਨੂੰ ਮਨਾ ਲੈਂਦੇ ਹਨ। ਦੋਵਾਂ ਦਾ ਇਹ ਖੱਟਾ-ਮਿੱਠਾ ਰਿਸ਼ਤਾ ਘਰਵਾਲਿਆਂ ਨੂੰ ਵੀ ਖਟਕ ਰਿਹਾ ਹੈ।

ਅਸਲ ਵਿਚ ਅਰਹਾਨ ਦੇ ਸ਼ੋਅ 'ਚ ਆਉਣ ਤੋਂ ਪਹਿਲਾਂ ਇਹ ਖ਼ਬਰਾਂ ਆਈਆਂ ਸਨ ਕਿ ਰਸ਼ਮੀ ਤੇ ਉਹ ਇਕ-ਦੂਸਰੇ ਨੂੰ ਡੇਟ ਕਰ ਚੁੱਕੇ ਹਨ। ਪਰ ਹਾਲੇ ਵੀ ਦੋਵੇਂ ਇਕ-ਦੂਸਰੇ ਦੇ ਕਾਫ਼ੀ ਕਰੀਬ ਹਨ। ਸ਼ੋਅ 'ਚ ਐਂਟਰੀ ਦੌਰਾਨ ਟੀਮ 'ਬਾਲਾ' ਦੇ ਇਕ ਸਵਾਲ 'ਤੇ ਅਰਹਾਨ ਨੇ ਕਿਹਾ ਸੀ ਕਿ ਰਸ਼ਮੀ ਉਨ੍ਹਾਂ ਦੀ ਬੇਹੱਦ ਖਾਸ ਦੋਸਤ ਹੈ ਪਰ ਅਰਹਾਨ ਇਹ ਖ਼ਾਸ ਦੋਸਤੀ ਘਰ ਦੇ ਬਾਹਰ ਰੱਖਣੀ ਚਾਹੁੰਦੇ ਹਨ। ਉਨ੍ਹਾਂ ਰਸ਼ਮੀ ਨੂੰ ਸਲਾਹ ਦਿੱਤੀ, 'ਸਾਡੇ ਦਰਮਿਆਨ ਜੋ ਕੁਝ ਵੀ ਹੈ, ਉਹ ਬਾਹਰ ਦੇਖਾਂਗੇ ਪਰ ਇੱਥੇ ਅਸੀਂ ਦੋਸਤ ਹਾਂ।'

ਅਰਹਾਨ ਨੇ ਰਸ਼ਮੀ ਨੂੰ ਸਮਝਾਇਆ, 'ਇੱਥੇ ਜੋ ਵੀ ਚੀਜ਼ਾਂ ਹੋਣ ਸਭ ਕੈਮਰੇ 'ਚ ਕੈਦ ਹੋ ਰਹੀਆਂ ਹਨ। ਤੁਹਾਡੀ ਬਾਹਰ ਇਕ ਇਮੇਜ ਹੈ, ਮੈਂ ਨਹੀਂ ਚਾਹੁੰਦਾ ਕਿ ਬਾਹਰ ਕੁਝ ਵੀ ਗ਼ਲਤ ਦਿਸੇ।' ਇਸ 'ਤੇ ਰਸ਼ਮੀ ਕਹਿੰਦੀ ਕਿ ਉਸ ਨਾਲ ਗੱਲ ਕਿਉਂ ਨਹੀਂ ਕਰ ਰਹੇ। ਲੋਕ ਇੱਥੇ ਗੱਲਾਂ ਕਰ ਰਹੇ ਹਨ ਕਿ ਸਾਡਾ ਦੋਵਾਂ ਦਾ ਅਫੇਅਰ ਹੈ। ਇਸ 'ਤੇ ਅਰਹਾਨ ਕਹਿੰਦੇ ਹਨ ਕਿ ਉਹ ਇੱਥੇ ਇੰਝ ਨਹੀਂ ਰਹਿਣਗੇ।

Posted By: Seema Anand