ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 ਦੇ ਘਰ 'ਚ Sidharth Shukla ਤੇ Rashmi Desai ਦੀ ਲੜਾਈਆਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਇਕ ਤੋਂ ਬਾਅਦ ਇਕ ਝਗੜੇ ਇਸ ਘਰ 'ਚ ਹੋਏ। ਝਗੜੇ ਇਸ ਲੇਵਲ 'ਤੇ ਪਹੁੰਚ ਗਏ ਹਨ ਕਿ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਨੇ ਇਕ-ਦੂਜੇ 'ਤੇ ਚਾਅ ਸੁੱਟ ਦਿੱਤੀ। ਪਰ ਹੁਣ ਆਉਣ ਵਾਲੇ ਸ਼ੋਅ 'ਚ ਰਸ਼ਮੀ ਦੇਸਾਈ ਨੇ ਸਿਧਾਰਥ ਨੂੰ ਕਹਿ ਦਿੱਤਾ ਕਿ ਤੁਸੀਂ ਬਹੁਤ ਚੰਗੇ ਆਦਮੀ ਹੋ ਪਰ ਰਸ਼ਮੀ ਦੀ ਇਸ ਗੱਲ 'ਚ ਇਕ ਬਾਅਦ ਟਵਿੱਸਟ ਸੀ।

ਦਰਅਸਲ ਇਸ ਐਪੀਸੋਡ 'ਚ ਕਾਮੇਡੀਅਨ ਪਰਿਤੋਸ਼ ਤ੍ਰਿਪਾਠੀ ਬਿੱਗ ਬੌਸ ਦੇ ਘਰ 'ਚ ਘਰਵਾਲਿਆਂ ਨੂੰ ਹਸਾਉਣ ਲਈ ਪਹੁੰਚੇ ਸਨ। ਸ਼ੋਅ ਦੇ ਕਾਮੇਡੀ ਨਾਈਟਸ 'ਚ ਘਰਵਾਲਿਆਂ ਨੂੰ ਵੀ ਜੋਕਸ ਸੁਣਾਉਣ ਨੂੰ ਕਿਹਾ ਗਿਆ ਸੀ।

ਸ਼ੋਅ ਦੀ ਕਲਿੱਪ ਵਾਇਰਲ ਹੋ ਰਹੀ ਹੈ ਜਿਸ 'ਚ ਰਸ਼ਮੀ ਦੇਸਾਈ ਸਿਧਾਰਥ ਨੂੰ ਕਹਿ ਰਹੀ ਹੈ, 'ਸਿਧਾਰਥ ਤੁਸੀਂ ਬਹੁਤ ਚੰਗੇ ਆਦਮੀ ਹੋ।' ਇਹ ਕਹਿੰਦਿਆਂ ਹੀ ਸਾਰੇ ਘਰਵਾਲਿਆਂ ਨੇ ਚੀਅਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਅਚਾਨਕ ਰਸ਼ਮੀ ਨੇ ਹੱਸਦਿਆਂ ਕਿਹਾ, 'ਜੋਕ ਖ਼ਤਮ।'

Posted By: Amita Verma