ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ ਸ਼ੋਅ ਹਮੇਸ਼ਾ ਤੋਂ ਹੀ ਘਰ 'ਚ ਆਏ ਵਿਵਾਦਿਤ ਕੰਟੈਸਟੈਂਟ ਕਾਰਨ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਇਸ ਸਾਲ ਵੀ ਕਈ ਕੰਟੈਸਟੈਂਸ ਸ਼ੋਅ ਦਾ ਹਿੱਸਾ ਬਣੇ ਹਨ ਜੋ ਆਪਣੀ ਪਰਸਨਲ ਲਾਈਫ ਤੇ ਅਫੇਅਰਸ ਕਾਰਨ ਵਿਵਾਦਾਂ 'ਚ ਆ ਗਏ ਸਨ। ਸ਼ੋਅ 'ਚ ਆਏ ਅਦਾਕਾਰ ਪਾਰਸ ਛਾਬੜਾ ਨੇ ਵੀ ਬਿੱਗ ਬੌਸ ਤੋਂ ਪਹਿਲਾਂ ਆਪਣੇ ਕਈ ਸਬੰਧਾਂ ਕਾਰਨ ਖੂਬ ਸੁਰਖੀਆਂ ਬਟੋਰੀਆਂ ਸਨ।

ਪਾਰਸ ਛਾਬੜਾ ਇਨ੍ਹੀਂ ਦਿਨੀਂ ਅਦਾਕਾਰਾ ਆਕਾਂਸ਼ਾ ਪੁਰੀ ਨਾਲ ਰਿਲੇਸ਼ਨਸ਼ਿਪ 'ਚ ਹੈ। ਪਾਰਸ ਤੇ ਆਕਾਂਸ਼ਾ ਪੁਰੀ ਨੇ ਟੀਵੀ ਸ਼ੋਅ ਵਿਘਨਹਰਤਾ ਗਨੇਸ਼ 'ਚ ਇਕੱਠਿਆਂ ਕੰਮ ਕੀਤਾ ਹੈ। ਦੋਵਾਂ ਦਾ ਪਿਆਰ ਇੰਨਾ ਡੂੰਘਾ ਹੈ ਕਿ ਪਾਰਸ ਨੇ ਆਕਾਂਸ਼ਾ ਦਾ ਨਾਂ ਆਪਣੇ ਗੁੱਟ 'ਤੇ ਟੈਟੂ ਕਰਵਾਇਆ ਹੈ। ਖ਼ਬਰਾਂ ਸੀ ਕਿ ਦੋਵੇਂ ਜਲਦ ਹੀ ਵਿਆਹ ਕਰਨ ਵਾਲੇ ਹਨ।

ਪਾਰਸ ਛਾਬੜਾ ਨੇ ਸਪਲਿਟਸਵਿਲਾ 5 'ਚ ਆਪਣੀ ਗਰਲਫਰੈਂਡ ਪਵਿੱਤਰ ਪੁਨੀਆ ਨਾਲ ਭਾਗ ਲਿਆ ਸੀ, ਦੋਵਾਂ ਨੇ ਇਸ ਸ਼ੋਅ 'ਚ ਜਿੱਤ ਹਾਸਿਲ ਕੀਤੀ ਸੀ। ਪਵਿੱਤਰ ਪੁਨੀਆ ਇਕ ਫੇਮਸ ਟੀਵੀ ਅਦਾਕਾਰਾ ਹੈ। ਸਪਲਿਟਸਵਿਲਾ ਜਿੱਤਣ ਤੋਂ ਬਾਅਦ ਦੋਵਾਂ ਦਾ ਰਿਲੇਸ਼ਨ ਜ਼ਿਆਦਾ ਨਹੀਂ ਚੱਲ ਸਕਿਆ ਤੇ ਦੋਵਾਂ ਨੇ ਬ੍ਰੇਕਅਪ ਕਰ ਲਿਆ।

ਬਿੱਗ ਬੌਸ ਦੇ ਘਰ 'ਚ ਵੀ ਪਾਰਸ ਦੀ ਨਜ਼ਦੀਕੀਆਂ ਪੰਜਾਬੀ ਸਿੰਗਰ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨਾਲ ਕਾਫੀ ਵਧ ਰਹੀਆਂ ਹਨ, ਨਾਲ ਹੀ ਉਨ੍ਹਾਂ ਤੇ ਮਾਹਿਰਾ ਵਿਚਕਾਰ ਵੀ ਸਬੰਧ ਕਾਫੀ ਮਜ਼ਬੂਤ ਹੁੰਦੇ ਜਾ ਰਹੇ ਹਨ, ਜਿਸ ਨਾਲ ਤਿੰਨਾਂ ਵਿਚਕਾਰ ਸ਼ੋਅ 'ਚ ਲਵ ਟ੍ਰਾਈਏਗੰਲ ਦਿਖਾਈ ਦੇ ਰਿਹਾ ਹੈ।

Posted By: Amita Verma