ਨਈ ਦੁਨੀਆ, ਨਵੀਂ ਦਿੱਲੀ : Bigg Boss 13 : ਬਿੱਗ ਬੌਸ ਸੀਜ਼ਨ 13 ਦੇ ਮਜ਼ਬੂਤ ਕੰਟੈਸਟੈਂਟ ਪਾਰਸ ਛਾਬੜਾ ਦਾ ਬੀਤੇ ਦਿਨੀਂ ਘਰ ਅੰਦਰ ਵਿੱਗ ਪਹਿਨਣ ਤੇ ਆਪਣੇ ਗੰਜੇਪਣ ਕਾਰਨ ਖ਼ੂਬ ਮਜ਼ਾਕ ਉੱਡਿਆ ਸੀ। ਉਨ੍ਹਾਂ ਦੀ ਇਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਸੀ ਜਿਸ ਵਿਚ ਪਾਰਸ ਛਾਬੜਾ ਦੀ ਵਿਗ ਇਕ ਟਾਸਕ ਦੌਰਾਨ ਲਗਪਗ ਨਿਕਲ ਹੀ ਗਈ ਸੀ। ਉੱਥੇ ਹੀ ਇਕ ਤਸਵੀਰ ਵਾਇਰਲ ਹੋਈ ਸੀ ਜਿਸ ਵਿਚ ਉਹ ਘਰ ਅੰਦਰ ਬਿਨਾਂ ਵਿਗ ਦੇ ਘੁੰਮ ਰਹੇ ਸਨ। ਪਰ ਹੁਣ ਪਾਰਸ ਛਾਬੜਾ ਨੇ ਆਪਣੇ ਵਾਲ਼ਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਵੀਕੈਂਡ ਕਾ ਵਾਰ ਦੌਰਾਨ ਜਦੋਂ ਸਾਰੇ ਕੰਟੈਸਟੈਂਟ ਦੀਪਿਕਾ ਪਾਦੂਕੋਣ, ਲਕਸ਼ਮੀ ਅੱਗਰਵਾਲ ਤੇ ਵਿਕਰਾਂਤ ਮੈਸੀ ਸਾਹਮਣੇ ਆਪਣੀਆਂ ਨਿੱਜੀ ਦੁਖਦ ਘਟਨਾਵਾਂ ਬਾਰੇ ਗੱਲ ਕਰ ਰਹੇ ਸਨ ਉਦੋਂ ਪਾਰਸ ਛਾਬੜਾ ਨੇ ਵੀ ਪਹਿਲਾਂ ਆਪਣੇ ਬਚਪਨ ਦੀ ਗੱਲ ਦੱਸੀ।

ਪਾਰਸ ਨੇ ਦੱਸਿਆ ਕਿ ਉਹ ਬਚਪਨ 'ਚ ਕਾਫ਼ੀ ਹਕਲਾਉਂਦੇ ਸਨ ਤੇ ਉਸੇ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਨ੍ਹਾਂ ਦੇ ਨਾਨਾ ਮਜ਼ਾਕ ਉਡਾਉਂਦੇ ਸਨ।

View this post on Instagram

Paras Chhabra opens on hiding his baldness in Bigg Boss 13

A post shared by It's TV Time (@shiningbollywood) on

ਉਨ੍ਹਾਂ ਹਮੇਸ਼ਾ ਮਹਿਸੂਸ ਕੀਤਾ ਕਿ ਉਹ ਅਦਾਕਾਰੀ ਦੀ ਦੁਨੀਆ 'ਚ ਕਦੀ ਨਹੀਂ ਆ ਸਕਦੇ ਪਰ ਹੁਣ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਇਸ ਨੂੰ ਦੂਰ ਕਰ ਲਿਆ ਹੈ ਤੇ ਬਿੱਗ ਬੌਸ ਵੱਲੋਂ ਟਾਸਕ ਦੇ ਨਿਯਮਾਂ ਨੂੰ ਪੜ੍ਹਨ ਦਾ ਕੰਮ ਦਿੱਤਾ ਜਾਂਦਾ ਹੈ। ਉਨ੍ਹਾਂ ਆਪਣੇ ਵਾਲ਼ਾਂ ਦੇ ਪੈਚ ਬਾਰੇ ਵੀ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਬਹੁਤ ਜ਼ਿਆਦਾ ਮਾਡਲਿੰਗ ਕੀਤੀ ਹੈ। ਹੀਟ ਤੇ ਜ਼ਿਆਦਾ ਉਤਪਾਦਾਂ ਦੀ ਵਰਤੋਂ ਕਾਰਨ ਵਾਲ਼ ਗੁਆਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਸ਼ੇਅਰ ਕੀਤਾ ਕਿ ਜਿਵੇਂ ਲੜਕੀਆਂ ਐਕਸਟੈਂਸ਼ਨ ਪਹਿਨਦੀਆਂ ਹਨ, ਉਹ ਹੇਅਰ ਪੈਚ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਕੋਲ ਇਸ ਬਾਰੇ ਗੱਲ ਕਰਨ ਲਈ ਕੋਈ ਝਿਜਕ ਨਹੀਂ ਤੇ ਉਹ ਇਕ ਰਿਐਲਟੀ ਸ਼ੋਅ 'ਚ ਹਨ। ਉਨ੍ਹਾਂ ਕਿਹਾ ਕਿ ਉਹ ਚੰਗੇ ਦਿਖਦੇ ਹਨ। ਘਰ ਵਾਲਿਆਂ ਨੇ ਖ਼ੁਸ਼ ਹੋ ਕੇ ਉਸ ਨੂੰ ਗਲ਼ੇ ਲਾਇਆ।

Posted By: Seema Anand