ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 ਜਿਉਂ-ਜਿਉਂ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਰਿਹਾ ਹੈ ਤਿਵੇਂ-ਤਿਵੇਂ ਘਰ ਵਾਲਿਆਂ ਦੇ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ। ਘਰ ਅੰਦਰ ਲੜਾਈਆਂ ਵੀ ਵਧਦੀਆਂ ਜਾ ਰਹੀਆਂ ਹਨ, ਦੋਸਤ ਦੁਸ਼ਮਣ ਬਣ ਰਹੇ ਹਨ ਤੇ ਦੁਸ਼ਮਣ ਦੋਸਤ। ਹਾਲ ਹੀ 'ਚ 'ਬਿੱਗ ਬੌਸ' ਦੇ ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਪਾਰਸ, ਮਾਹਿਰਾ 'ਤੇ ਜ਼ਬਰਦਸਤ ਤਰੀਕੇ ਨਾਲ ਭੜਕਦੇ ਨਜ਼ਰ ਆ ਰਹੇ ਹਨ ਪਰ ਉਹ ਅਜਿਹਾ ਕਿਉਂ ਕਰ ਰਹੇ ਹਨ, ਇਹ ਅਸੀਂ ਤੁਹਾਨੂੰ ਦੱਸਦੇ ਹਾਂ।

ਪ੍ਰੋਮੋ 'ਚ ਦਿਸ ਰਿਹਾ ਹੈ ਕਿ ਘਰ ਵਾਲਿਆਂ ਦੇ ਵਿਚਕਾਰ ਖਾਣ ਨੂੰ ਲੈ ਕੇ ਕਾਫ਼ੀ ਖਿੱਚੋਤਾਣ ਹੋ ਰਹੀ ਹੈ। ਰਸ਼ਮੀ, ਮਾਹਿਰਾ, ਆਸਿਮ ਤੇ ਸ਼ੈਫਾਲੀ ਜਰੀਵਾਲਾ ਇਹ ਡਿਸਕਸ ਕਰ ਰਹੇ ਹਨ ਕਿ ਕੌਣ ਕਿੰਨੀਆਂ ਰੋਟੀਆਂ ਖਾਏਗਾ। ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਮਾਹਿਰਾ ਵਾਸ਼ਰੂਮ 'ਚ ਜਾ ਕੇ ਬੈਠ ਜਾਂਦੀ ਹੈ। ਉਦੋਂ ਹੀ ਪਾਰਸ ਉਸ ਨੂੰ ਸਮਝਾਉਣ ਆਉਂਦੇ ਹਨ ਪਰ ਉਹ ਗੁੱਸੇ 'ਚ ਪਾਰਸ ਦੀ ਗੱਲ੍ਹ 'ਤੇ ਥੱਪੜ ਮਾਰ ਦਿੰਦੀ ਹੈ ਤੇ ਇਸ ਗੱਲ 'ਤੇ ਪਾਰਸ ਆਪਣਾ ਆਪਾ ਖੋਹ ਬਹਿੰਦੇ ਹਨ।

ਪਾਰਸ, ਮਾਹਿਰਾ ਨੂੰ ਸਮਝਾਉਣ ਲਈ ਉਸ ਨੂੰ ਗਲ਼ੇ ਲਗਾਉਂਦੇ ਹਨ ਪਰ ਮਾਹਿਰਾ ਦਾ ਗੁੱਸੇ ਵਿਚ ਹੱਥ ਉੱਠ ਜਾਂਦਾ ਹੈ। ਇਸ ਤੋਂ ਬਾਅਦ ਪਾਰਸ ਮਾਹਿਰਾ 'ਤੇ ਜ਼ਬਰਦਸਤ ਤਰੀਕੇ ਨਾਲ ਭੜਕਦੇ ਹਨ। ਪਾਰਸ ਕਹਿੰਦੇ ਹਨ ਕਿ ਉਨ੍ਹਾਂ ਦੀ ਸੈਲਫ ਰਿਸਪੈਕਟ ਤੋਂ ਉੱਪਰ ਕੁਝ ਵੀ ਨਹੀਂ ਹੈ, ਕੋਈ ਵੀ ਲੜਕੀ ਉਨ੍ਹਾਂ 'ਤੇ ਹੱਥ ਨਹੀਂ ਉਠਾ ਸਕਦੀ। ਗੁੱਸੇ 'ਚ ਪਾਰਸ ਇੱਥੋਂ ਤਕ ਕਹਿ ਦਿੰਦੇ ਹਨ ਕਿ ਮੈਂ ਅਜਿਹੀਆਂ ਕੁੜੀਆਂ ਤੋਂ ਦੂਰ ਰਹਿਣਾ ਜਿਹੜੀਆਂ ਮੁੰਡਿਆਂ 'ਤੇ ਹੱਥ ਚੁੱਕਦੀਆਂ ਹਨ। ਇਸ ਤੋਂ ਬਾਅਦ ਮਾਹਿਰਾ ਉਨ੍ਹਾਂ ਨੂੰ ਮਨਾਉਣ ਪਿੱਛੇ-ਪਿੱਛੇ ਆਉਣ ਲਗਦੀ ਹੈ ਪਰ ਪਾਰਸ ਉਸ ਨੂੰ ਪਿੱਛੇ ਧੱਕ ਦਿੰਦੇ ਹਨ।

Posted By: Seema Anand