ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' 'ਚ ਇਹ ਵੀਕ ਫੈਮਿਲੀ ਵੀਕ ਰਹੇਗਾ। ਇਸ ਹਫ਼ਤੇ ਘਰ 'ਚ ਤਸ਼ਰੀਫ਼ ਲਿਆਉਣਗੇ ਕੁਝ ਕੰਟੈਸਟੈਂਟਸ ਦੇ ਘਰਵਾਲੇ। ਅਪਕਮਿੰਗ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਆਰਤੀ ਦੇ ਭਰਾ ਫੇਮਸ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ, ਮਾਹਿਰਾ ਸ਼ਰਮਾ ਦੀ ਮਾਂ ਤੇ ਸ਼ਹਿਨਾਜ਼ ਦੇ ਪਿਤਾ ਘਰ 'ਚ ਆਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਜਿੱਥੇ ਇਕ ਪਾਸੇ ਫੈਮਿਲੀ ਮੈਂਬਰਜ਼ ਨੂੰ ਦੇਖ ਕੇ ਕੰਟੈਸਟੈਂਟਸ ਇਮੋਸ਼ਨਲ ਨਜ਼ਰ ਆ ਰਹੇ ਹਨ, ਉੱਥੇ ਹੀ ਦੂਸਰੇ ਪਾਸੇ ਘਰਵਾਲੇ ਉਨ੍ਹਾਂ ਨੂੰ ਸਮਝਾਉਂਦੇ ਨਜ਼ਰ ਆ ਰਹੇ ਹਨ।

ਪ੍ਰੋਮੋ 'ਚ ਕ੍ਰਿਸ਼ਨਾ ਆਰਤੀ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਆਪਣੀ ਭੈਣ 'ਤੇ ਮਾਣ ਹੈ। ਉੱਥੇ ਹੀ ਮਾਹਿਰਾ ਦੀ ਮਾਂ ਇਸ਼ਾਰਿਆਂ-ਇਸ਼ਾਰਿਆਂ 'ਚ ਪਾਰਸ ਛਾਬੜਾ ਨੂੰ ਚਿਤਾਵਨੀ ਦੇ ਰਹੀ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਜਿਉਂ ਹੀ ਮਾਹਿਰਾ ਆਪਣੀ ਮਾਂ ਨੂੰ ਘਰ 'ਚ ਦੇਖਦੀ ਹੈ, ਉਹ ਭਾਵੁਕ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਗਲ਼ੇ ਲੱਗ ਕੇ ਰੋਣ ਲੱਗਦੀ ਹੈ। ਇਸ ਤੋਂ ਬਾਅਦ ਮਾਹਿਰਾ ਦੀ ਮਾਂ ਪਾਰਸ ਕੋਲ ਜਾਂਦੀ ਹੈ ਤੇ ਹੱਸਦੀ ਹੋਈ ਕਹਿੰਦੀ ਹੈ ਕਿ 'ਪਾਰਸ ਮੈਂ ਮਾਰੂੰ ਤੁਮਹੇ?'। ਇਸ ਦੌਰਾਨ ਮਾਹਿਰਾ ਦੀ ਮਾਂ, ਪਾਰਸ ਦੀ ਗਰਲਫਰੈਂਡ ਅਕਾਂਕਸ਼ਾ ਦਾ ਵੀ ਜ਼ਿਕਰ ਕਰਦੀ ਹੈ ਤੇ ਕਹਿੰਦੀ ਹੈ ਕਿ 'ਤੁਮਹਾਰੀ ਗਰਲਫਰੈਂਡ ਅਕਾਂਕਸ਼ਾ ਬਹੁਤ ਪਿਆਰੀ ਹੈ ਤੇ ਮਾਹਿਰਾ ਤਾਂ ਤੇਰੀ ਦੋਸਤੀ ਹੈ ਹੀ ਪਰ ਹੁਣ ਉਸ ਨੂੰ ਕਿੱਸ ਨਾ ਕਰਨਾ।' ਮਾਂ ਦੀ ਗੱਲ ਸੁਣ ਕੇ ਪਾਰਸ ਬੱਸ ਮੁਸਕਰਾ ਕੇ ਆਪਣਾ ਸਿਰ ਹਿਲਾ ਦਿੰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਪਾਰਸ ਤੇ ਮਾਹਿਰਾ ਕਾਫੀ ਚੰਗੇ ਦੋਸਤ ਹਨ ਪਰ ਕੁਝ ਦਿਨ ਪਹਿਲਾਂ ਪਾਰਸ ਨੇ ਮਾਹਿਰਾ ਨੂੰ ਕਿਸ ਕੀਤੀ ਸੀ ਜਿਸ ਦੀ ਵੀਡੀਓ ਕਾਫ਼ੀ ਵਾਇਰਲ ਹੋਈ ਸੀ। ਇਸ ਵੀਡੀਓ 'ਤੇ ਪਾਰਸ ਦੀ ਗਰਲਫਰੈਂਡ ਅਕਾਂਕਸ਼ਾ ਦਾ ਰਿਐਕਸ਼ਨ ਵੀ ਆਇਆ ਸੀ ਕਿ ਅਜਿਹਾ ਦੋਸਤ ਨਹੀਂ ਕਰਦੇ। ਦੋਵੇਂ ਜਿਸ ਤਰ੍ਹਾਂ ਘਰ 'ਚ ਰਹਿੰਦੇ ਹਨ ਉਹ ਦੋਸਤ ਨਹੀਂ ਲੱਗਦੇ ਬਾਕੀ ਉਹ ਪਾਰਸ ਦੇ ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕਰੇਗੀ।

Posted By: Seema Anand