ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੀ ਵਾਈਲਡ ਕਾਰਡ ਕੰਟੈਸਟੈਂਟ ਮਧੂਰਿਮਾ ਤੁੱਲੀ ਇਸ ਵੇਲੇ ਸਾਰੇ ਘਰ ਵਾਲਿਆਂ ਦੇ ਨਿਸ਼ਾਨੇ 'ਤੇ ਹਨ ਤੇ ਇਸ ਦੀ ਵਜ੍ਹਾ ਹੈ ਕੰਮਚੋਰੀ। ਮਧੂਰਿਮਾ ਜਦੋਂ ਤੋਂ ਸ਼ੋਅ 'ਚ ਆਈ ਹੈ ਉਦੋਂ ਤੋਂ ਘਰ ਵਾਲੇ ਉਸ ਦੀ ਕੰਮਚੋਰੀ ਕਾਰਨ ਪਰੇਸ਼ਾਨ ਹਨ। ਕਦੀ ਬਰਤਣ ਸਾਫ਼ ਕਰਨ ਨੂੰ ਲੈ ਕੇ ਕਦੀ ਖਾਣਾ ਬਣਾਉਣ ਨੂੰ ਲੈ ਕੇ ਮਧੂਰਿਮਾ ਹਰ ਕੰਮ ਕਰਨ ਨੂੰ ਲੈ ਕੇ ਘਰ ਵਾਲਿਆਂ ਨਾਲ ਝਗੜਾ ਕਰਨ ਲੱਗਦੀ ਹੈ। ਹਾਲ ਹੀ 'ਚ ਅਜਿਹਾ ਫਿਰ ਹੋਇਆ ਜਦੋਂ ਸ਼ੈਫਾਲੀ ਜਰੀਵਾਲਾ ਨੇ ਉਨ੍ਹਾਂ ਨੂੰ ਬਰਤਣ ਧੋਣ ਲਈ ਕਿਹਾ।

ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਝਗੜੇ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਮਧੂਰਿਮਾ, ਸ਼ੈਫਾਲੀ ਤੇ ਵਿਸ਼ਾਲ ਨਾਲ ਬੜੀ ਬੁਰੀ ਤਰ੍ਹਾਂ ਝਗੜਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦਿਸ ਰਿਹਾ ਹੈ ਕਿ ਸ਼ੈਫਾਲੀ ਮਧੂਰਿਮਾ ਨੂੰ ਬੜੇ ਪਿਆਰ ਨਾਲ ਕਹਿੰਦੀ ਹੈ ਕਿ ਬਰਤਣ ਸਾਫ਼ ਕਰ ਦਿਉ। ਪਰ ਮਧੂਰਿਮਾ ਇਹ ਕਹਿ ਕੇ ਮਨ੍ਹਾਂ ਕਰ ਦਿੰਦੀ ਹੈ ਕਿ ਇਸ ਵੇਲੇ ਘਰ 'ਚ ਕੋਈ ਕੈਪਟਨ ਨਹੀਂ ਹੈ ਤਾਂ ਉਹ ਇਹ ਕੰਮ ਇਕੱਲੀ ਨਹੀਂ ਕਰੇਗੀ। ਇਸ ਤੋਂ ਬਾਅਦ ਆਰਤੀ ਤੇ ਸ਼ੈਫਾਲੀ ਉਸ ਨੂੰ ਕਹਿੰਦੀਆਂ ਹਨਕਿ ਘਰ 'ਚ ਕੈਪਟਨ ਨਹੀਂ ਹੈ ਤਾਂ ਕੀ ਕੰਮ ਨਹੀਂ ਹੋਵੇਗਾ ? ਇਸ ਤੋਂ ਬਾਅਦ ਤਿੰਨਾਂ 'ਚ ਜ਼ਬਰਦਸਤ ਬਹਿਸ ਹੋ ਜਾਂਦੀ ਹੈ। ਇਸੇ ਵਿਚਕਾਰ ਮਧੂਰਿਮਾ ਸ਼ੈਫਾਲੀ ਨੂੰ ਗਾਲ੍ਹਾਂ ਕੱਢਦੀ ਹੈ ਜਿਸ ਨਾਲ ਉਸ ਦਾ ਗੁੱਸਾ ਹੋਰ ਭੜਕ ਜਾਂਦਾ ਹੈ।

ਇਸ ਤੋਂ ਬਾਅਦ ਵਿਸ਼ਾਲ ਉਸ ਨਾਲ ਬਰਤਣ ਧੋਣ ਲਈ ਆਏ ਪਰ ਮਧੂਰਿਮਾ ਉਨ੍ਹਾਂ ਨਾਲ ਵੀ ਝਗੜਾ ਕਰਨ ਲੱਗੀ। ਜਿਸ ਤੋਂ ਬਾਅਦ ਵਿਸ਼ਾਲ ਤੇ ਉਨ੍ਹਾਂ ਵਿਚਕਾਰ ਝਗੜਾ ਹੋਣ ਲੱਗਾ। ਉਂਝ ਵਿਸ਼ਾਲ ਤੇ ਮਧੂਰਿਮਾ ਵਿਚਕਾਰ ਝਗੜਾ ਹੋਣਾ ਨਾ ਤਾਂ ਕੋਈ ਨਵੀਂ ਗੱਲ ਹੈ ਤੇ ਨਾ ਹੀ ਵੱਡੀ ਗੱਲ। ਸ਼ੋਅ 'ਚ ਜਦੋਂ ਤੋਂ ਦੋਵੇਂ ਇਕੱਠੇ ਆਏ ਹਨ ਉਦੋਂ ਤੋਂ ਹੀ ਕਿਸੇ ਨਾ ਕਿਸੇ ਗੱਲ 'ਤੇ ਝਗੜਦੇ ਰਹਿੰਦੇ ਹਨ। ਹਾਲਾਂਕਿ ਵਿਚ-ਵਿਚਾਲੇ ਦੋਵਾਂ ਵਿਚਕਾਰ ਪਿਆਰ ਵੀ ਦੇਖਿਆ ਗਿਆ ਹੈ ਪਰ ਦੋਵਾਂ ਨੇ ਖ਼ੁਦ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਉਹ ਕਨਫਿਊਜ਼ ਹਨ।

Posted By: Seema Anand