ਨਵੀਂ ਦਿੱਲੀ, ਜੇਐੱਨਐੱਨ : 'ਬਿਗ ਬੌਸ 13' ਦੀ ਕੰਟੇਸਟੈਂਟ ਆਰਤੀ ਸਿੰਘ ਦੇ ਭਰਾ ਕ੍ਰਿਸ਼ਣਾ ਅਭਿਸ਼ੇਕ ਤੇ ਭਾਬੀ ਕਸ਼ਮੀਰਾ ਸ਼ਾਹ ਨੇ ਜਾਗਰਣ ਡੌਟ ਕੌਮ ਦੇ ਮੁੱਖ ਉਪ ਸੰਪਾਦਕ ਰੁਪੇਸ਼ ਕੁਮਾਰ ਗੁਪਤਾ ਨਾਲ ਖ਼ਾਸ ਗੱਲਬਾਤ ਕੀਤੀ ਹੈ। ਦੋਵੇਂ ਆਪਣੀ ਫਿਲਮ 'ਮਰਨੇ ਵੀ ਦੋ ਯਾਰੋ' ਦਾ ਪ੍ਰਚਾਰ ਕਰਨ ਆਏ ਸਨ। ਦੋਵਾਂ ਨੇ ਇਸ ਮੌਕੇ ਬਿਗ ਬੌਸ 13 ਤੇ ਸਿਧਾਰਥ ਸ਼ੁਕਲਾ ਦੇ ਬਰਤਾਵ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲੜਕੀਆਂ ਨਾਲ ਗੱਲ ਕਰਨ ਦੀ ਤਮੀਜ ਨਹੀਂ ਹੈ। ਇਸ ਨਾਲ ਹੀ ਕ੍ਰਿਸ਼ਣਾ ਅਭਿਸ਼ੇਕ ਨੇ ਇਹ ਵੀ ਕਿਹਾ ਕਿ ਆਰਤੀ ਤੇ ਸਿਧਾਰਥ ਸ਼ੁਕਲਾ 'ਚ ਚੰਗੀ ਦੋਸਤੀ ਹੋ ਸਕਦੀ ਸੀ ਪਰ ਉਨ੍ਹਾਂ ਦਾ ਆਰਤੀ ਪ੍ਰਤੀ ਬਰਤਾਵ ਚੰਗਾ ਨਹੀਂ ਲੱਗਿਆ ਹੈ।

ਇਸ ਬਾਰੇ ਦੱਸਦੇ ਹੋਏ ਕ੍ਰਿਸ਼ਣਾ ਅਭਿਸ਼ੇਕ ਨੇ ਕਿਹਾ, 'ਸਿਧਾਰਥ ਸ਼ੁਕਲਾ ਭਾਵੇ ਹੀ ਗੇਮ ਖੇਡ ਰਹੇ ਹੋਣ ਪਰ ਬਿਗ ਬੌਸ ਦੇ ਘਰ ਦੀਆਂ ਔਰਤਾਂ ਨਾਲ ਉਨ੍ਹਾਂ ਨੂੰ ਗੱਲ ਕਰਨ ਦੀ ਤਮੀਜ ਨਹੀਂ ਹੈ। ਸਿਧਾਰਥ ਸ਼ੁਕਲਾ ਤੇ ਆਰਤੀ ਸਿੰਘ 'ਚ ਮੈਨੂੰ ਲੱਗਦਾ ਸੀ ਕਿ ਚੰਗੀ ਦੋਸਤੀ ਹੋ ਸਕਦੀ ਹੈ ਪਰ ਸਿਧਾਰਥ ਆਰਤੀ ਨਾਲ ਵੀ ਚੰਗਾ ਵਿਵਹਾਰ ਨਹੀਂ ਕਰਦੇ। ਇਹ ਦੇਖ ਕੇ ਮੈਨੂੰ ਬੁਰਾ ਲੱਗਦਾ ਹੈਸ਼ ਉੱਥੇ ਹੀ ਕ੍ਰਿਸ਼ਣਾ ਅਭਿਸ਼ੇਕ ਹੀ ਨਹੀਂ ਆਰਤੀ ਸਿੰਘ ਦੀ ਭਾਬੀ ਨੇ ਵੀ ਇਹ ਮੰਨਿਆ ਕਿ ਉਨ੍ਹਾਂ ਦੀ ਪਸੰਦੀਦਾ ਕੰਟੇਸਟੈਂਟ ਆਰਤੀ ਹੀ ਹੈ।

ਦੱਸਣਯੋਗ ਹੈ ਕਿ 'ਬਿਗ ਬੌਸ 13' 'ਚ ਇਸ ਬਾਰ ਸੈਲੀਬ੍ਰਿਟੀਜ਼ ਦਾ ਮੇਲਾ ਲੱਗਿਆ ਹੋਇਆ ਹੈ। ਇਨ੍ਹਾਂ ਸੈਲੀਬ੍ਰਿਟੀਜ਼ 'ਚ ਕ੍ਰਿਸ਼ਣਾ ਅਭਿਸ਼ੇਕ ਦੀ ਭੈਣ ਤੇ ਟੀਵੀ ਐਕਟਰ ਆਰਤੀ ਸਿੰਘ ਵੀ ਹੈ। 'ਬਿਗ ਬੌਸ 13' 'ਚ ਆਰਤੀ ਸਿੰਘ ਪਹਿਲੇ ਦਿਨ ਤੋਂ ਹੈ ਤੇ ਉਹ ਬਹੁਤ ਵਧੀਆ ਖੇਡ ਰਹੀ ਹੈ। ਕ੍ਰਿਸ਼ਣਾ ਅਭਿਸ਼ੇਕ ਤੇ ਕਸ਼ਮੀਰਾ ਸ਼ਾਹ ਜਲਦ ਹੀ ਫਿਲਮ 'ਮਰਨੇ ਵੀ ਦੋ ਯਾਰੋਂ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਿਰਦੇਸ਼ਨ ਉਨ੍ਹਾਂ ਦੀ ਪਤਨੀ ਕਸ਼ਮੀਰਾ ਸ਼ਾਹ ਨੇ ਕਿਹਾ ਹੈ।

Posted By: Sukhdev Singh