ਜੇਐੱਨਐੱਨ, ਨਵੀਂ ਦਿੱਲੀ : ਟੀਵੀ ਰਿਐਲਟੀ ਸ਼ੋਅ ਬਿੱਗ ਬੌਸ 'ਚ ਅੱਜ ਬੀਤੇ ਦਿਨੀਂ ਇਕ ਮਨੋਰੰਜਕ ਪ੍ਰੋਗਰਾਮ ਦੇਖਣ ਨੂੰ ਮਿਲਿਆ। ਰਸ਼ਮੀ ਦੇਸਾਈ ਤੇ ਦੇਵੋਲੀਨਾ ਨੇ ਘਰ 'ਚ ਐਂਟਰੀ ਲੈਂਦੇ ਹੀ ਲੋਕਾਂ ਨੂੰ ਬੇਵਕੂਫ਼ ਬਣਾਉਂਦੇ ਹੋਏ ਇਕ ਨਕਲੀ ਟਾਸਕ ਕਰਵਾ ਦਿੱਤਾ ਹੈ। ਟਾਸਕ 'ਚ ਹਮੇਸ਼ਾ ਵਾਂਗ ਕੰਟੈਸਟੈਂਟਸ ਆਪਸ 'ਚ ਭਿੜ ਗਏ ਜਿਸ ਤੋਂ ਬਾਅਦ ਹਿੰਦੁਸਤਾਨੀ ਭਾਊ ਨੇ ਸ਼ਹਿਨਾਜ਼ ਦੀ ਖ਼ੂਬ ਝਾੜ-ਝੰਬ ਕੀਤੀ।

ਬਿੱਗ ਬੌਸ ਦੇ ਘਰ 'ਚ ਵਾਪਸ ਆ ਕੇ ਰਸ਼ਮੀ ਦੇਸਾਈ ਤੇ ਦੇਵੋਲੀਨਾ ਨੇ ਸਾਰੇ ਘਰਵਾਲਿਆਂ ਨੂੰ ਕਿਹਾ ਕਿ ਬਿੱਗ ਬੌਸ ਨੇ ਉਨ੍ਹਾਂ ਇਕ ਕੰਮ ਸੌਂਪਿਆ ਹੈ ਹਾਲਾਂਕਿ ਬਿੱਗ ਬੌਸ ਨੇ ਅਜਿਹਾ ਕੋਈ ਹੁਕਮ ਨਹੀਂ ਦਿੱਤਾ ਸੀ। ਦੋਵਾਂ ਨੇ ਘਰਵਾਲਿਆਂ ਨਾਲ ਨਿਊਜ਼ ਰੂਮ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਹੋਸਟ ਤਹਿਸੀਨੀ ਪੂਨਾਵਾਲਾ ਹੈ।

ਸਭ ਤੋਂ ਪਹਿਲਾਂ ਤਹਿਸੀਨ ਨੇ ਸ਼ਹਿਨਾਜ਼ ਗਿੱਲ ਨੂੰ ਬੁਲਾਇਆ ਜਿਨ੍ਹਾਂ ਨੇ ਸਿਧਾਰਥ ਸ਼ੁਕਲਾ ਬਾਰੇ ਕਈ ਸਾਰੀਆਂ ਬੁਰੀਆਂ ਗੱਲਾਂ ਕਹੀਆਂ ਹਨ। ਸ਼ਹਿਨਾਜ਼ ਦੀਆਂ ਗੱਲਾਂ ਸੁਣ ਕੇ ਭਾਊ ਕਾਫ਼ੀ ਨਾਰਾਜ਼ ਹੋ ਗਏ ਤੇ ਉਨ੍ਹਾਂ ਸ਼ਹਿਨਾਜ਼ ਨੂੰ ਘੱਟ ਬੋਲਣ ਨੂੰ ਕਿਹਾ ਪਰ ਉਹ ਲਗਾਤਾਰ ਬੋਲਦੀ ਹੀ ਰਹੀ। ਗੱਲ 'ਚ ਤਹਿਸੀਮ ਭਾਊ ਨੂੰ ਨਿਊਜ਼ ਦੱਸਣ ਨੂੰ ਕਿਹੰਦੇ ਹਨ ਜਿਸ 'ਤੇ ਭਾਊ ਸ਼ਹਿਨਾਜ਼ ਨੂੰ ਅਹਿਸਾਨ ਫਰਾਮੋਸ਼ ਦੱਸਦੇ ਹਨ। ਭਾਊ ਨੇ ਸ਼ਹਿਨਾਜ਼ ਨੂੰ ਕਿਹਾ ਕਿ ਸਾਰੇ ਤੇਰੇ ਨਾਲ ਖੜ੍ਹੇ ਹੋਏ ਸਨ ਪਰ ਤੂਂ ਖ਼ੁਦ ਸਾਰਿਆਂ ਨੂੰ ਅਲੱਗ ਕਰ ਦਿੱਤਾ ਹੈ।

ਅੱਗ ਭਾਊ ਨੇ ਸ਼ਹਿਨਾਜ਼ ਨੂੰ ਝਾੜ ਪਾਉਂਦਿਆਂ ਕਿਹਾ ਕਿ ਉਸ ਨੂੰ ਜੋ ਪ੍ਰਸਿੱਧੀ ਮਿਲੀ ਹੈ, ਉਸ ਦਾ ਗ਼ਲਤ ਇਸਤੇਮਾਲ ਨਾ ਕਰੇ। ਬਾਅਦ 'ਚ ਉਨ੍ਹਾਂ ਹਿਮਾਂਸ਼ੀ ਦਾ ਸਪੋਰਟ ਕਰਦਿਆਂ ਕਿਹਾ ਕਿ ਹਿਮਾਂਸ਼ੀ ਨੇ ਘਰ 'ਚ ਆ ਕੇ ਤੇਰੀਆਂ ਗੱਲਾਂ ਨਹੀਂ ਕੀਤੀਆਂ, ਤੂੰ ਖ਼ੁਦ ਸਾਰਿਆਂ ਨੂੰ ਦੱਸਿਆ ਤੇ ਅੱਜ ਵੀ ਤੂੰ ਉਸ ਨਾਲ ਲੜਦੀ ਹੈਂ। ਇਹ ਸੁਣ ਕੇ ਹਿਮਾਂਸ਼ੀ ਖੁਰਾਨਾ ਆਪਣੇ ਹੰਝੂ ਰੋਕ ਨਹੀਂ ਸਕੀ।

Posted By: Seema Anand