ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਪ੍ਰੇਮ ਕਹਾਣੀ 'ਬਿੱਗ ਬੌਸ' ਦੇ ਘਰ 'ਚ ਕਾਫ਼ੀ ਫੇਮਸ ਰਹੀ। ਘਰ 'ਚ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਵਿਚਕਾਰਲੀ ਦੋਸਤੀ ਤੇ ਖ਼ਾਸ ਬੌਂਡਿੰਗ ਦੇਖਣ ਨੂੰ ਖ਼ੂਬ ਮਿਲੀ। ਦਰਸ਼ਕ ਵੀ ਇਨ੍ਹਾਂ ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕਰਦੇ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਵੈਲੇਨਟਾਈਨ ਵੀਕ 'ਤੇ ਦੋਵੇਂ ਕਿਵੇਂ ਆਪਣਾ ਵੈਲੇਨਟਾਈਨ ਡੇਅ ਮਨਾ ਰਹੇ ਹਨ। ਇਹ ਆਸਿਮ ਤੇ ਹਿਮਾਂਸ਼ੀ ਦਾ ਪਹਿਲਾ ਵੈਲੇਨਟਾਈਨ ਡੇਅ ਹੈ। ਅਜਿਹੇ ਵਿਚ ਫੈਨਜ਼ ਇਹ ਜਾਣਨ ਲਈ ਕਾਫ਼ੀ ਉਤਸੁਕ ਹਨ ਕਿ ਇਹ ਲਵ ਕਪਲ ਆਪਣਾ ਪਹਿਲਾ ਵੈਲੇਨਟਾਈਨ ਕਿਵੇਂ ਸੈਲੀਬ੍ਰੇਟ ਕਰੇਗਾ...

'ਬਿੱਗ ਬੌਸ 13' ਐਕਸ ਕੰਟੈਸਟੈਂਟ ਹਿਮਾਂਸ਼ੀ ਖੁਰਾਨਾ ਨੇ ਹਾਲ ਹੀ 'ਚ ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ 'ਚ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ। ਉਨ੍ਹਾਂ ਕਿਹਾ, 'ਜਦੋਂ ਆਸਿਮ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਮੇਰੇ ਸਾਹਮਣੇ ਜਿਹੜਾ ਪ੍ਰਸਤਾਵ ਰੱਖਿਆ ਉਹ ਉਮੀਦ ਤੋਂ ਪਰ੍ਹੇ ਸੀ ਤੇ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਮੈਨੂੰ ਛੱਡਣ ਲਈ ਤਿਆਰ ਨਹੀਂ ਸਨ। ਜਦੋਂ ਅਸੀਂ ਇਕ-ਦੂਸਰੇ ਨੂੰ ਮਿਲੇ ਸੀ, ਉਦੋਂ ਅਸੀਂ ਅਸਲ ਵਿਚ ਘੱਟ ਗੱਲ ਕਰ ਰਹੇ ਸੀ ਤੇ ਬਹੁਤਾ ਹੱਸ ਰਹੇ ਸੀ। ਜਦੋਂ ਅਸੀਂ ਕੁਝ ਸਮੇਂ ਬਾਅਦ ਇਕ-ਦੂਸਰੇ ਨੂੰ ਮਿਲੇ ਤਾਂ ਮਿਲਣ ਦੀ ਖ਼ੁਸ਼ੀ ਨਜ਼ਰ ਆ ਰਹੀ ਸੀ। ਮੈਂ ਜਲਦੀ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹਾਂ ਤੇ ਮੈਨੂੰ ਉਮੀਦ ਹੈ ਕਿ ਉਨ੍ਹਾਂ ਨਾਲ ਮਿਲਣ ਤੇ ਵੈਲੇਨਟਾਈਨ ਡੇਅ ਮਨਾਉਣ ਦਾ ਮੌਕਾ ਮਿਲੇਗਾ ਕਿਉਂਕਿ ਇਹ ਸਾਡਾ ਪਹਿਲਾ ਵੈਲੇਨਟਾਈਨ ਡੇਅ ਹੋਵੇਗਾ।'

ਦੱਸ ਦੇਈਏ ਕਿ ਹਿਮਾਂਸ਼ੀ ਖੁਰਾਨਾ ਨੇ ਆਸਿਮ ਦੇ ਬਿਨਾਂ ਹੀ ਆਪਣਾ ਵੈਲੇਨਟਾਈਨ ਵੀਕ ਸੈਲੀਬ੍ਰੇਟ ਕੀਤਾ। Hug Day 'ਤੇ ਹਿਮਾਂਸ਼ੀ ਨੇ ਆਸਿਮ ਰਿਆਜ਼ ਨੂੰ ਇਕ ਪੋਸਟ ਸ਼ੇਅਰ ਕਰ ਕੇ 'ਹਗ ਡੇਅ' ਵਿਸ਼ ਕੀਤੀ। ਹਿਮਾਂਸ਼ੀ ਨੇ 'ਬਿੱਗ ਬੌਸ' ਦੇ ਘਰ ਦੀ ਇਕ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਆਸਿਮ ਹਿਮਾਂਸ਼ੀ ਨੂੰ ਗਲ਼ੇ ਲਾਉਂਦੇ ਨਜ਼ਰ ਆ ਰਹੇ ਸਨ। ਹਿਮਾਂਸ਼ੀ ਨੇ ਫੋਟੋ ਸ਼ੇਅਰ ਕਰ ਕੇ ਨਾਲ ਕੈਪਸ਼ਨ 'ਚ ਲਿਖਿਆ- 'ਹੈੱਪੀ ਹਗ ਡੇਅ'।

Posted By: Seema Anand