ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਖ਼ਤਮ ਹੋਣ 'ਚ ਮਹਿਜ਼ ਇਕ ਦਿਨ ਬਾਕੀ ਹੈ। 15 ਫਰਵਰੀ ਯਾਨੀ ਕੱਲ੍ਹ ਐਲਾਨ ਹੋ ਜਾਵੇਗਾ ਕਿ ਇਸ ਸ਼ੋਅ ਦਾ ਜੇਤੂ ਕੌਣ ਹੋਵੇਗਾ। ਕਿਸ ਦੇ ਹੱਥ 'ਬਿੱਗ ਬੌਸ 13' ਦੀ ਟਰਾਫੀ ਹੋਵੇਗੀ। ਫਿਨਾਲੇ ਤੋਂ ਪਹਿਲਾਂ ਬਚੇ ਹੋਏ ਇਕ ਦਿਨ ਨੂੰ ਹੋਰ ਖ਼ਾਸ ਬਣਾਉਣ ਲਈ ਬਿੱਗ ਬੌਸ ਨੇ ਕੰਟੈਸਟੈਂਟਸ ਨਾਲ ਉਨ੍ਹਾਂ ਦੇ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਜਿਸ ਨੂੰ ਦੇਖ ਕੇ ਉਹ ਭਾਵੁਕ ਹੋ ਗਏ। ਪਹਿਲਾਂ ਬਿੱਗ ਬੌਸ ਨੇ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦਾ ਸਫ਼ਰ ਦਿਖਾਇਆ ਜਿਸ ਵਿਚ ਆਸਿਮ ਨਾਲ ਉਨ੍ਹਾਂ ਦਾ ਤਕਰਾਰ ਵੀ ਸੀ ਤੇ ਪਿਆਰ ਵੀ। ਐਂਟਰੀ ਤੋਂ ਲੈ ਕੇ ਹੁਣ ਤਕ ਦੀ ਜਰਨੀ ਦੇਖ ਸਿਧਾਰਥ ਭਾਵੁਕ ਨਜ਼ਰ ਆਏ।

ਉੱਥੇ ਹੀ ਇਸ ਤੋਂ ਬਾਅਦ ਬਿੱਗ ਬੌਸ ਨੇ ਆਸਿਮ ਰਿਆਜ਼, ਸ਼ਹਿਨਾਜ਼ ਗਿੱਲ, ਆਰਤੀ ਸਿੰਘ, ਪਾਰਸ ਛਾਬੜਾ ਤੇ ਰਸ਼ਮੀ ਦੇਸਾਈ ਨੂੰ ਵੀ ਉਨ੍ਹਾਂ ਦਾ ਸਫ਼ਰ ਦਿਖਾਇਆ। ਆਸਿਮ ਨੇ ਜਦੋਂ ਵੀਡੀਓ 'ਚ ਆਪਣੇ ਸਫ਼ਰ ਤੇ ਸਿਧਾਰਥ ਨਾਲ ਉਨ੍ਹਾਂ ਦੀ ਬੌਂਡਿੰਗ ਦੇਖੀ ਤਾਂ ਉਹ ਵੀ ਭਾਵੁਕ ਹੋ ਗਏ। ਉੱਥੇ ਹੀ ਸ਼ਹਿਨਾਜ਼ ਆਪਣੀ ਪਾਪੂਲੈਰਿਟੀ ਦੇਖ ਕੇ ਖ਼ੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ਸੀ। ਵੀਡੀਓ ਦੇਖ ਕੇ ਸ਼ਹਿਨਾਜ਼ ਨੇ ਕਿਹਾ, 'ਬਿੱਗ ਬੌਸ ਨੇ ਮੈਨੂੰ ਸਟਾਰ ਬਣਾ ਦਿੱਤਾ।' ਉੱਥੇ ਹੀ ਰਸ਼ਮੀ ਵੀ ਆਪਣੀ ਵੀਡੀਓ ਦੇਖ ਕੇ ਭਾਵੁਕ ਨਜ਼ਰ ਆਈ।

ਤੁਹਾਨੂੰ ਦੱਸ ਦੇਈਏ ਕਿ ਫਿਨਾਲੇ ਤੋਂ ਦੋ ਦਿਨ ਪਹਿਲਾਂ ਮਾਹਿਰਾ ਸ਼ਰਮਾ ਘਰੋਂ-ਬੇਘਰ ਹੋ ਗਈ। ਇਸ ਦੇ ਨਾਲ ਹੀ ਜਿਹੜੇ 6 ਕੰਟੈਸਟੈਂਟਸ ਫਿਨਾਲੇ 'ਚ ਪੁੱਜੇ ਹਨ ਉਹ ਹਨ ਸਿਧਾਰਥ ਸ਼ੁਕਲਾ, ਪਾਰਸ ਛਾਬੜਾ, ਸ਼ਹਿਨਾਜ਼ ਕੌਰ ਗਿੱਲ, ਆਸਿਮ ਰਿਆਜ਼, ਆਰਤੀ ਸਿੰਘ ਤੇ ਰਸ਼ਮੀ ਦੇਸਾਈ। ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ 6 ਕੰਟੈਸਟੈਂਟਸ 'ਚੋਂ ਕੌਣ ਬਿੱਗ ਬੌਸ 13 ਦੀ ਟਰਾਫੀ ਜਿੱਤਦਾ ਹੈ।

Posted By: Seema Anand