ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੇ ਫਿਨਾਲੇ 'ਚ ਹੁਣ ਬਸ ਦੋ ਦਿਨ ਬਾਕੀ ਹੈ। 15 ਫਰਵਰੀ ਨੂੰ ਇਹ ਪਤਾ ਲੱਗ ਜਾਵੇਗਾ ਕਿ ਚਾਰ ਮਹੀਨੇ ਦੀ ਕਿਸ ਦੀ ਮਿਹਨਤ ਰੰਗ ਲਿਆਏਗੀ ਤੇ ਕੌਣ ਇਸ ਸ਼ੋਅ ਦਾ ਵਿਨਰ ਬਣੇਗਾ। 15 ਫਰਵਰੀ ਨੂੰ ਕਿਸ ਦੇ ਹੱਥ 'ਚ ਹੋਵੇਗੀ ਟਰਾਫੀ ਪਰ ਜੋ ਕੰਟੈਸਟੈਂਟ ਫਿਨਾਲੇ 'ਚ ਪਹੁੰਚਣਗੇ ਉਨ੍ਹਾਂ ਲਈ ਮੁਕਾਬਲਾ ਕਾਫ਼ੀ ਮੁਸ਼ਕਲ ਹੋਣ ਵਾਲਾ ਹੈ। ਕਿਉਂਕਿ ਇਸ ਵਾਰ 'ਬਿੱਗ ਬੌਸ' ਫਿਨਾਲੇ 'ਚ 5 ਨਹੀਂ ਬਲਕਿ 6 ਕੰਟੈਸਟੈਂਟ ਪਹੁੰਚਣਗੇ।


'ਬਿੱਗ ਬੌਸ' ਦੇ ਬਾਰੇ 'ਚ ਪੱਕੀ ਖ਼ਬਰ ਦੇਣ ਵਾਲੇ ਫੈਨ ਪੇਜ਼ 'ਬਿੱਗ ਬੌਸ ਖ਼ਬਰੀ' ਅਨੁਸਾਰ ਅੱਜ ਹੋਣ ਵਾਲੇ ਇਕ ਮਿਡ ਵੀਕ ਐਵਿਕੇਸ਼ਨ ਤੋਂ ਬਾਅਦ ਕੋਈ ਐਵਿਕੇਸ਼ਨ ਨਹੀਂ ਹੋਵੇਗਾ। ਟਾਪ 5 ਨਹੀਂ ਬਲਕਿ 6 ਕੰਟੈਸਟੈਂਟ ਫਿਨਾਲੇ ਲਈ ਰੇਸ ਲਗਾਉਣਗੇ। ਹੁਣ ਉਹ 6 ਲੋਕ ਕੌਣ ਹੋਣਗੇ ਇਹ ਤਾਂ ਮਿਡ ਵੀਕ ਐਵਿਕੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਖ਼ਬਰਾਂ ਦੀ ਮੰਨੀਏ ਤਾਂ ਮਾਹਿਰਾ ਸ਼ਰਮਾ ਮਿਡ ਐਵਿਕੇਸ਼ਨ 'ਚ ਘਰ ਤੋਂ ਬਾਹਰ ਹੋ ਸਕਦੀ ਹੈ। ਘਰ 'ਚ ਮਹਿਮਾਨ ਬਣ ਕੇ ਆਉਣ ਵਾਲੇ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਐਵਿਕੇਸ਼ਨ ਕੰਟੈਸਟੈਂਟ ਦੇ ਨਾਮ ਦਾ ਐਲਾਨ ਕਰੇਗਾ ਤੇ ਉਸ ਨੂੰ ਆਪਣੇ ਨਾਲ ਲੈ ਜਾਵੇਗਾ।

Posted By: Sarabjeet Kaur