ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਬਾਰੇ ਇਸ ਵੀਕੈਂਡ ਕਾ ਵਾਰ 'ਚ ਸਲਮਾਨ ਖ਼ਾਨ ਨੇ ਇਕ ਵੱਡਾ ਐਲਾਨ ਕੀਤਾ ਕਿ ਇਹ ਸ਼ੋਅ ਕਰੀਬ ਇਕ ਮਹੀਨਾ ਹੋਰ ਐਕਸਟੈਂਡ ਹੋਣ ਵਾਲਾ ਹੈ ਯਾਨੀ ਹੁਣ 'ਬਿੱਗ ਬੌਸ 13' ਦਾ ਫਿਨਾਲੇ 15 ਫਰਵਰੀ ਨੂੰ ਹੋਵੇਗਾ। ਸਲਮਾਨ ਦਾ ਐਲਾਨ ਸੁਣ ਕੇ ਕੁਝ ਘਰਵਾਲੇ ਖ਼ੁਸ਼ ਹੋਏ ਤਾਂ ਕੁਝ ਇਸ ਗੱਲ ਤੋਂ ਪਰੇਸ਼ਾਨ ਨਜ਼ਰ ਆਏ।

ਸ਼ੋਅ ਦੌਰਾਨ ਇਕ ਹੋਰ ਸ਼ੌਕਿੰਗ ਨਿਊਜ਼ ਸਾਹਮਣੇ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ ਬਿੱਗ ਬੌਸ ਦੇ ਐਕਸਟੈਂਡ ਹਫ਼ਤਿਆਂ 'ਚ ਸ਼ੋਅ ਹੋਸਟ ਨਹੀਂ ਕਰਨਗੇ, ਉਸ ਤੋਂ ਪਹਿਲਾਂ ਹੀ ਸ਼ੋਅ ਛੱਡ ਸਕਦੇ ਹਾਂ। ਉਨ੍ਹਾਂ ਦੀ ਜਗ੍ਹਾ ਕੌਣ ਸ਼ੋਅ ਦਾ ਹੋਸਟ ਹੋਵੇਗਾ, ਇਸ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ। ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਦੀ ਜਗ੍ਹਾ ਫਿਲਮ ਡਾਇਰੈਕਟਰ ਫਰਾਹ ਖ਼ਾਨ ਬਾਕੀ ਦੇ ਹਫ਼ਤਿਆਂ 'ਚ ਸ਼ੋਅ ਹੋਸਟ ਕਰਨਗੇ।

ਖ਼ਬਰਾਂ ਮੁਤਾਬਿਕ ਸਲਮਾਨ ਖ਼ਾਨ ਆਪਣੀ ਅਪਕਮਿੰਗ ਫਿਲਮ 'ਰਾਧੇ' ਦੀ ਸ਼ੂਟਿੰਗ 'ਚ ਬਿਜ਼ੀ ਹੋਣ ਕਾਰਨ ਬਿੱਗ ਬੌਸ ਦੇ ਐਕਸਟੈਂਡ ਹਫ਼ਤਿਆਂ ਨੂੰ ਹੋਸਟ ਨਹੀਂ ਕਰ ਸਕਣਗੇ। ਹਾਲਾਂਕਿ ਇਨ੍ਹਾਂ ਖ਼ਬਰਾਂ 'ਚ ਕਿੰਨੀ ਕੁ ਸਚਾਈ ਹੈ ਇਹ ਤਾਂ ਸਮਾਂ ਦੱਸੇਗਾ। 'ਬਿੱਗ ਬੌਸ' ਨਾਲ ਜੁੜੀ ਸਟੀਕ ਜਾਣਕਾਰੀ ਦੇਣ ਵਾਲੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਨੂੰ ਲੈ ਕੇ ਪਹਿਲਾਂ ਵੀ ਇਹ ਖ਼ਬਰ ਆਈ ਸੀ ਕਿ ਉਹ ਸ਼ੋਅ ਦੇ ਐਕਸਟੈਂਡ ਹੋਣ ਤੋਂ ਖ਼ੁਸ਼ ਨਹੀਂ ਹਨ, ਇਸ ਲਈ ਸ਼ੋਅ ਛੱਡ ਸਕਦੇ ਹਨ। ਹਾਲਾਂਕਿ ਮੇਕਰਜ਼ ਨੇ ਉਨ੍ਹਾਂ ਨੂੰ ਹਰ ਐਪੀਸੋਡ ਲਈ 2 ਕਰੋੜ ਰੁਪਏ ਆਫਰ ਕੀਤੇ ਜਿਸ ਤੋਂ ਬਾਅਦ ਉਹ ਮੰਨ ਗਏ, ਉੱਥੇ ਹੀ ਫਰਾਹ ਖ਼ਾਨ ਦੀ ਗੱਲ ਕਰੀਏ ਤਾਂ ਫਰਾਹ, ਬਿੱਗ ਬੌਸ ਦੀ ਬਹੁਤ ਵੱਡੀ ਫੈਨ ਹੈ। ਉਹ ਖ਼ੁਦ ਇਹ ਗੱਲ ਕਈ ਵਾਰ ਦੱਸ ਚੁੱਕੀ ਹੈ ਕਿ ਉਹ 'ਬਿੱਗ ਬੌਸ' ਨੂੰ ਫਾਲੋ ਕਰਦੀਆਂ ਹਨ ਤੇ ਸ਼ੋਅ ਦੀਆਂ ਬਹੁਤ ਵੱਡੀਆਂ ਫੈਨਜ਼ ਹਨ। ਬਿੱਗ ਬੌਸ 13 'ਚ ਵੀ ਫਰਾਹ ਬਤੌਰ ਗੈਸਟ ਨਜ਼ਰ ਆ ਚੁੱਕੀ ਹੈ। ਇੰਨਾ ਹੀ ਨਹੀਂ ਫਰਾਹ 'ਬਿੱਗ ਬੌਸ ਸੀਜ਼ਨ 8 ਹੋਸਟ ਕਰ ਚੁੱਕੀ ਹੈ।

Posted By: Seema Anand