ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੇ ਇਸ ਵੀਕੈਂਡ ਕਾ ਵਾਰ ਦਾ ਐਲਿਮੀਨੇਸ਼ਨ ਸਾਰਿਆਂ ਲਈ ਸ਼ੌਕਿੰਗ ਰਿਹਾ। ਇਸ ਹਫ਼ਤੇ ਟੀਵੀ ਕਲਾਕਾਰ ਤੇ ਰਸ਼ਮੀ ਦੇਸਾਈ ਦੇ ਖ਼ਾਸ ਦੋਸਤ ਅਰਹਾਨ ਖ਼ਾਨ ਬਿੱਗ ਬੌਸ ਦੇ ਘਰੋਂ ਬੇਘਰ ਹੋ ਗਏ। ਅਰਹਾਨ ਤੋਂ ਇਲਾਵਾ ਹਿਮਾਂਸ਼ੀ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਸਨ ਪਰ ਅਰਹਾਨ ਤੋਂ ਜ਼ਿਆਦਾ ਵੋਟਾਂ ਮਿਲਣ ਕਾਰਨ ਉਹ ਸੁਰੱਖਿਅਤ ਹੋ ਗਈ ਤੇ ਅਰਹਾਨ ਬਾਹਰ ਹੋ ਗਏ।

'ਬਿੱਗ ਬੌਸ 13' 'ਚ ਅਰਹਾਨ ਨੇ 2 ਹਫ਼ਤੇ ਪਹਿਲਾਂ ਹੀ ਵਾਈਲਡ ਕਾਰਡ ਐਂਟਰੀ ਲਈ ਸੀ। ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਆਉਣ ਨਾਲ ਸ਼ੋਅ 'ਚ ਮਜ਼ੇਦਾਰ ਟਵਿਸਟ ਦੇਖਣ ਨੂੰ ਮਿਲੇਗਾ ਕਿਉਂਕਿ ਉਨ੍ਹਾਂ ਨੇ ਆਉਂਦੇ ਹੀ ਬਿੱਗ ਬੌਸ ਦੇ ਸਭ ਤੋਂ ਅਗ੍ਰੈਸਿਵ ਇਨਸਾਨ ਸਿਧਾਰਥ ਸ਼ੁਕਲਾ ਨਾਲ ਪੰਗਾ ਲੈ ਲਿਆ ਸੀ, ਪਰ ਇਸ ਤੋਂ ਪਹਿਲਾਂ ਕਿ ਅਰਹਾਨ ਖ਼ੁਦ ਨੂੰ ਸਾਬਿਤ ਕਰਦੇ, ਘੱਟ ਵੋਟਾਂ ਮਿਲਣ ਕਾਰਨ ਉਹ ਬਾਹਰ ਹੋ ਗਏ।

ਅਰਹਾਨ ਦੇ ਬਾਹਰ ਜਾਣ ਨਾਲ ਘਰਵਿਲਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ। ਜਿੱਥੇ ਸਿਧਾਰਥ ਨੂੰ ਇਹ ਕਹਿੰਦਿਆਂ ਦੇਖਿਆ ਗਿਆ ਕਿ ਆਉਂਦੀ ਹੀ ਉਸ ਨੇ ਜਿਹੜਾ ਰੂਪ ਦਿਖਾਇਆ ਸੀ ਉਹ ਪੂਰੇ ਦੋ ਹਫ਼ਤਿਆਂ 'ਚ ਦਿਸਿਆ ਹੀ ਨਹੀਂ। ਉੱਥੇ ਹੀ ਪਾਰਸ ਨੇ ਵੀ ਅਰਹਾਨ ਲਈ ਕੁਝ ਅਜਿਹਾ ਹੀ ਕਿਹਾ।

ਲਿਹਾਜ਼ਾ ਘਰਵਾਲਿਆਂ ਦਾ ਰਿਐਕਸ਼ਨ ਜੋ ਹੋਵੇ ਪਰ ਬਾਹਰ ਫੈਨਜ਼ ਦਾ ਰਿਐਕਸ਼ਨ ਅਰਹਾਨ ਦੇ ਬੇਘਰ ਹੋਣ ਕਾਰਨ ਵਧੀਆ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਘਰ 'ਚ ਉਨ੍ਹਾਂ ਤੋਂ ਵੀਕ ਕੰਟੈਸਟੈਂਟ ਮੌਜੂਦ ਹਨ। ਅਜਿਹੇ ਵਿਚ ਅਰਹਾਨ ਦਾ ਇੰਨੀ ਜਲਦੀ ਨਿਕਲ ਜਾਣਾ ਠੀਕ ਨਹੀਂ ਹੈ। ਫੈਨਜ਼ ਦਾ ਕਹਿਣਾ ਹੈ ਕਿ ਉਹ ਵਧੀਆ ਖੇਡ ਰਹੇ ਸਨ, ਇਕ ਉਹੀ ਸਨ ਜੋ ਸਿਧਾਰਥ ਸ਼ੁਕਲਾ ਨਾਲ ਪੰਗਾ ਲੈ ਰਹੇ ਸਨ ਤੇ ਲੈ ਸਕਦੇ ਸਨ। ਫੈਨਜ਼ ਦੀ ਡਿਮਾਂਡ ਹੈ ਕਿ ਅਰਹਾਨ ਨੂੰ ਸ਼ੋਅ 'ਚ ਵਾਪਸ ਲਿਆਂਦਾ ਜਾਵੇ।

Posted By: Seema Anand