ਜੇਐੱਨਐੱਨ, ਨਵੀਂ ਦਿੱਲੀ : ਟੀਵੀ ਰਿਐਲਟੀ ਸ਼ੋਅ 'ਬਿੱਗ ਬੌਸ 13' ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਹੜੀ ਉਨ੍ਹਾਂ ਦੇ ਫੈਨਜ਼ ਨੂੰ ਖ਼ੁਸ਼ ਕਰ ਸਕਦੀ ਹੈ। ਖ਼ਬਰਾਂ ਦੀ ਮੰਨੀਏ ਤਾਂ 'ਬਿੱਗ ਬੌਸ 13' ਦੋ ਹਫ਼ਤਿਆਂ ਲਈ ਹੋਰ ਅੱਗੇ ਵਧਣ ਵਾਲਾ ਹੈ। ਸ਼ੋਅ ਬਾਰੇ ਸਾਰਿਆਂ ਤੋਂ ਸਟੀਕ ਜਾਣਕਾਰੀ ਦੇਣ ਵਾਲੇ ਫੈਨ ਪੇਜ 'ਬਿੱਗ ਬੌਸ ਖ਼ਬਰੀ' ਨੇ ਇਹ ਖ਼ਬਰ ਬ੍ਰੇਕ ਕੀਤੀ ਹੈ। ਫੈਨ ਪੇਜ ਦੀ ਖ਼ਬਰ ਮੁਤਾਬਿਕ ਹੁਣ ਬਿੱਗ ਬੌਸ ਦਾ ਫਿਨਾਲੇ 28 ਫਰਵਰੀ ਜਾਂ ਇਕ ਮਾਰਚ ਨੂੰ ਹੋਵੇਗਾ, ਪਰ ਹੁਣ ਇਕ ਨਵੀਂ ਡੇਟ ਸਾਹਮਣੇ ਆ ਚੁੱਕੀ ਹੈ।

ਹਾਲ ਹੀ 'ਚ ਆਈ ਸਪਾਟਬੁਆਏ ਦੀ ਇਕ ਖ਼ਬਰ ਅਨੁਸਾਰ ਬੀਤੇ ਹਫ਼ਤੇ ਅਨਾਊਂਸ ਕੀਤੇ ਗਏ ਐਕਸਟੈਂਸ਼ਨ 'ਤੇ ਚੈਨਲ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਖ਼ਬਰ ਅਨੁਸਾਰ ਬੀਤੇ ਦਿਨੀਂ ਸ਼ੋਅ ਮੇਕਰਜ਼ ਵੱਲੋਂ ਇਕ ਮੀਟਿੰਗ ਰੱਖੀ ਗਈ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦੋ ਹਫ਼ਤਿਆਂ ਲਈ ਸ਼ੋਅ ਨੂੰ ਐਕਸਟੈਂਡ ਕਰਨ ਦੀ ਕਦੀ ਵੀ ਚੈਨਲ ਵੱਲੋਂ ਕੋਈ ਅਨਾਊਂਸਮੈਂਟ ਨਹੀਂ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੀ ਪਾਪੂਲੈਰਿਟੀ ਕਾਰਨ ਮੇਕਰਜ਼ ਨੇ ਚਾਰ ਤੋਂ ਬਾਅਦ ਹੋਰ ਦੋ ਹਫ਼ਤਿਆਂ ਦਾ ਵੀ ਐਕਸਟੈਂਸ਼ਨ ਕੀਤਾ ਸੀ। ਉੱਥੇ ਹੀ ਕੁਝ ਖ਼ਬਰਾਂ ਇਹ ਵੀ ਦੱਸ ਰਹੀਆਂ ਹਨ ਕਿ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਆਪਣੇ ਸ਼ੂਟਿੰਗ ਸ਼ਡਿਊਲ ਕਾਰਨ ਅੱਗੇ ਦੀ ਐਕਸਟੈਂਸ਼ਨ ਹੋਸਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਪ੍ਰੋਡਕਸ਼ਨ ਨੇ ਮੁੜ ਡੇਟ 'ਚ ਬਦਲਾਅ ਕੀਤੇ ਹਨ।

ਪਿਛਲੀ ਅਧਿਕਾਰਤ ਅਨਾਊਂਸਮੈਂਟ 'ਚ ਚੈਨਲ ਵੱਲੋਂ ਦੱਸਿਆ ਗਿਆ ਸੀ ਕਿ ਚਾਰ ਹਫ਼ਤਿਆਂ ਦੇ ਐਕਸਟੈਂਸ਼ਨ ਤੋਂ ਬਾਅਦ ਸ਼ੋਅ ਦਾ ਫਿਨਾਲੇ 18 ਫਰਵਰੀ ਨੂੰ ਹੋਣ ਜਾ ਰਿਹਾ ਹੈ ਕਿਉਂਕਿ ਹੁਣ ਦੁਬਾਰਾ ਐਕਸਟੈਂਸ਼ਨ ਦੀ ਗੱਲ 'ਤੇ ਪ੍ਰੋਡਕਸਨ ਨੇ ਯੂ-ਟਰਨ ਲੈ ਲਿਆ ਹੈ, ਇਸ ਲਈ ਹੁਣ ਫਿਨਾਲੇ 18 ਫਰਵਰੀ ਨੂੰ ਹੀ ਹੋਵੇਗਾ।

Posted By: Seema Anand