ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦੇ ਵਿਨਰ ਸਿਧਾਰਥ ਸ਼ੁਕਲਾ ਦੇ ਜਿੱਤਣ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸਿਧਾਰਥ ਦੇ ਜਿੱਤਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦਿੱਤੇ ਜਾ ਰਹੇ ਹਨ। ਕੋਈ ਸ਼ੋਅ ਨੂੰ ਸਕ੍ਰਿਪਟਿਡ ਦੱਸ ਰਿਹਾ ਹੈ ਤਾਂ ਕੋਈ ਵਿਨਰ ਦਾ ਨਾਂ ਪਹਿਲਾਂ ਤੋਂ ਹੀ ਫਿਕਸ ਹੋਣ ਦੀ ਗੱਲ ਕਰ ਰਿਹਾ ਹੈ। ਇਨ੍ਹਾਂ ਸਭ ਦੇ ਵਿਚਕਾਰ ਇਕ ਲੜਕੀ ਨੇ ਕਲਰਸ ਤੇ ਸ਼ੋਅ ਸਬੰਧੀ ਇਕ ਹੈਰਾਨਕੁੰਨ ਖੁਲਾਸਾ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਖ਼ੁਦ ਨੂੰ ਕਲਰਸ ਦੀ ਐਕਸ ਇੰਪਲਾਈ ਦੱਸਣ ਵਾਲੀ ਲੜਕੀ ਫੈਰੀਹਾ ਨੇ ਦਾਅਵਾ ਕੀਤਾ ਹੈ ਕਿ ਸਿਧਾਰਥ ਨੂੰ ਘੱਟ ਵੋਟਾਂ ਮਿਲੀਆਂ ਸਨ, ਉਸ ਤੋਂ ਬਾਅਦ ਉਸ ਨੂੰ ਸ਼ੋਅ ਦਾ ਵਿਨਰ ਬਣਾਇਆ ਗਿਆ। ਐਕਸ ਇੰਪਲਾਈ ਨੇ ਟਵੀਟ ਕੀਤਾ- ਮੈਂ ਆਪਣੀ ਨੌਕਰੀ ਛੱਡਣ ਦਾ ਫ਼ੈਸਲਾ ਕੀਤਾ। ਚੈਨਲ ਦੇ ਕ੍ਰਿਏਟਿਵ ਡਿਪਾਰਟਮੈਂਟ ਨਾਲ ਕੰਮ ਕਰ ਕੇ ਚੰਗਾ ਲੱਗਾ, ਪਰ ਇਕ ਫਿਕਸਡ ਸ਼ੋਅ ਦਾ ਹਿੱਸਾ ਬਣ ਕੇ ਮੈਂ ਖ਼ੁਦ ਨੂੰ ਨੀਵਾਂ ਨਹੀਂ ਦੇਖ ਸਕਦੀ। ਸਿਧਾਰਥ ਸ਼ੁਕਲਾ ਨੂੰ ਘੱਟ ਵੋਟਾਂ ਮਿਲਣ ਦੇ ਬਾਵਜੂਦ ਚੈਨਲ ਉਸ ਨੂੰ ਵਿਨਰ ਬਣਾਉਣ 'ਤੇ ਉਤਾਰੂ ਰਿਹਾ। ਸੌਰੀ ਮੈਂ ਇਸ ਦਾ ਹਿੱਸਾ ਨਹੀਂ ਬਣ ਸਕਦੀ।'

ਫੈਰੀਹਾ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਜਿਸ ਵਿਚ ਉਸ ਨੇ ਚੈਨਲ, ਆਪਣੀ ਐਕਸ ਬੌਸ ਮਨੀਸ਼ਾ ਸ਼ਰਮਾ ਤੇ ਬਿੱਗ ਬੌਸ 13 ਦੇ ਵਿਨਰ ਸਿਧਾਰਥ ਸ਼ੁਕਲਾ ਖ਼ਿਲਾਫ਼ ਜ਼ਬਰਦਸਤ ਭੜਾਸ ਕੱਢੀ। ਲਗਾਤਾਰ ਟਵੀਟ ਕਰਦਿਆਂ ਫੈਰੀਹਾ ਨੇ ਕਿਹਾ, 'ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਕਿ ਸਿਧਾਰਥ ਸ਼ੁਕਲਾ ਵਿਨਰ ਬਣਨਗੇ, ਇਹ ਪਹਿਲਾਂ ਹੀ ਫਿਕਸਡ ਹੋ ਚੁੱਕਾ ਸੀ। ਇਹ ਟਰਾਫੀ ਉਹ ਜਿੱਤੇਗਾ, ਇਹ ਸੀਕ੍ਰੇਟਲੀ ਉਸ ਦੇ ਕੰਟ੍ਰੈਕਟ 'ਚ ਲਿਖਿਆ ਸੀ। ਕੀ ਕਲਰਸ ਟੀਵੀ 'ਚ ਉਸ ਦਾ ਕੰਟ੍ਰੈਕਟ ਦਿਖਾਉਣ ਦੀ ਹਿੰਮਤ ਹੈ?'

ਅੱਗੇ ਐਕਸ ਇੰਪਲਾਈ ਨੇ ਆਪਣੀ ਐਕਸ ਬੌਸ ਮਨੀਸ਼ਾ ਸ਼ਰਮਾ ਲਈ ਲਿਖਿਆ, 'ਤੁਹਾਡੀ ਦੋਸਤ ਸਾਕਸ਼ੀ ਜ਼ਰੀਏ ਮੈਨੂੰ ਪਤਾ ਚੱਲਿਆ ਕਿ ਤੁਸੀਂ ਸਿਧਾਰਥ ਨੂੰ ਡੇਟ ਕਰ ਚੁੱਕੇ ਹੋ ਤੇ ਤੁਹਾਡੇ ਦਿਲ ਵਿਚ ਉਸ ਦੇ ਲਈ ਹਾਲੇ ਵੀ ਇਕ ਸਾਫਟ ਕਾਰਨਰ ਹੈ, ਪਰ ਤੁਸੀਂ ਇੰਨੇ ਪੱਖਪਾਤੀ ਕਿਵੇਂ ਹੋ ਸਕਦੇ ਹੋ? ਹੁਣ ਮੈਨੂੰ ਸਮਝ ਆਇਆ ਕਿ ਕਿਉਂ ਕ੍ਰਿਏਟਿਵ ਟੀਮ ਹਮੇਸ਼ਾ ਸਿਧਾਰਥ ਦਾ ਫੇਵਰ ਕਰਨ ਲਈ ਕਹਿੰਦੀ ਸੀ।'

ਅਖੀਰ 'ਚ ਫੈਰੀਹਾ ਨੇ ਇਕ ਵੀਡੀਓ ਟਵੀਟ ਕੀਤੀ ਜਿਸ ਵਿਚ ਬਿੱਗ ਬੌਸ ਦੇ ਸੈੱਟ ਦਾ ਕੰਟਰੋਲ ਰੂਮ ਦਿਖਾਈ ਦੇ ਰਿਹਾ ਹੈ। ਇਸ ਵੀਡੀਓ 'ਚ ਸਪੱਸ਼ਟ ਸੁਣਾਈ ਦੇ ਰਿਹਾ ਹੈ ਕਿ ਆਸਿਮ ਤੇ ਸਿਧਾਰਥ ਨੂੰ ਬਰਾਬਰ ਵੋਟਾਂ ਮਿਲੀਆਂ ਹਨ ਪਰ ਫਿਰ ਵੀ ਸਿਧਾਰਥ ਨੂੰ ਜਿਤਾਇਆ ਗਿਆ ਹੈ।

Posted By: Seema Anand