ਜੇਐਨਐਨ, ਨਵੀਂ ਦਿੱਲੀ : ਇਸ ਵਾਰ ਬਿੱਗ ਬੌਸ ਦੇ ਘਰ ਵਿਚੋਂ ਬੇਘਰ ਹੋਣ ਵਾਲੀ ਕੰਟੈਸਟੈਂਟ ਦੇ ਤੌਰ 'ਤੇ ਹਿਮਾਂਸ਼ੀ ਖੁਰਾਨਾ ਦਾ ਨਾਂ ਆ ਰਿਹਾ ਹੈ। ਉਨ੍ਹਾਂ ਨੂੰ ਘੱਟ ਵੋਟਾਂ ਮਿਲਣ ਕਾਰਨ ਬਿੱਗ ਬੌਸ 13 ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਲਈ ਤੁਹਾਨੂੰ ਐਤਵਾਰ ਦੀ ਕਿਸ਼ਤ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਪਾਟਬੁਆਏ ਵਿਚ ਛਪੀ ਖ਼ਬਰ ਮੁਤਾਬਕ ਨਾਮੀਨੈਟ ਹੋਏ ਕੰਟੈਸਟੈਂਟ ਵਿਚ ਰਸ਼ਮੀ ਦੇਸਾਈ, ਸ਼ੈਫਾਲੀ ਜਰੀਵਾਲਾ, ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਵਿਚੋਂ ਹਿਮਾਂਸ਼ੀ ਨੂੰ ਸ਼ੋਅ ਛੱਡ ਕੇ ਜਾਣਾ ਪਿਆ ਹੈ।

ਪੰਜਾਬੀ ਗਾਇਕਾ ਅਤੇ ਅਦਾਕਾਰਾ ਹਿਮਾਂਸ਼ੀ ਨੇ ਇਕ ਮਹੀਨਾ ਪਹਿਲਾਂ ਸ਼ੋਅ ਵਿਚ ਵਾਈਲਡ ਕਾਰਡ ਦੇ ਤੌਰ 'ਤੇ ਐਂਟਰੀ ਕੀਤੀ ਸੀ। ਸ਼ਹਿਨਾਜ਼ ਗਿੱਲ ਦੇ ਘਰ ਵਿਚ ਹੋਣ ਕਾਰਨ ਕੰਮਿਪੀਟਿਟਰ ਦੇ ਤੌਰ 'ਤੇ ਉਹ ਸ਼ੋਅ ਵਿਚ ਆਈ ਸੀ। ਅਸੀਂ ਅਕਸਰ ਉਨ੍ਹਾਂ ਨੂੰ ਬਹਿਸਦੇ ਹੀ ਦੇਖਿਆ ਪਰ ਸਮੇਂ ਦੇ ਨਾਲ ਉਹ ਖ਼ਤਮ ਹੋ ਗਿਆ।


ਘਰ ਵਿਚ ਰਹਿੰਦਿਆਂ ਹਿਮਾਂਸ਼ੀ ਦੀ ਲਵ ਲਾਈਫ਼ ਅਤੇ ਮੰਗਣੀ ਦੀ ਅੰਗੂਠੀ ਤੋਂ ਵੀ ਉਨ੍ਹਾਂ ਨੂੰ ਸੁਰਖ਼ੀਆਂ ਮਿਲੀਆਂ ਪਰ ਸਪਾਟਬੁਆਏ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੀ ਦੋਸਤ ਨਿਧੀ ਨੇ ਕਿਹਾ ਕਿ ਹਿਮਾਂਸ਼ੀ 9 ਸਾਲ ਤੋਂ ਇਕ ਲੜਕੇ ਦੇ ਨਾਲ ਹੈ। ਹਾਲਾਂÎਕਿ ਉਨ੍ਹਾਂ ਨੇ ਮੰਗਣੀ ਨਹੀਂ ਕੀਤੀ ਹੈ। ਆਸਿਮ ਰਿਆਜ਼ ਦੇ ਨਾਲ ਹਿਮਾਂਸ਼ੀ ਦੀ ਨੇੜਤਾ ਉਨ੍ਹਾਂ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ। ਆਸਿਮ ਦੇ ਮਨ ਵਿਚ ਉਸ ਲਈ ਜ਼ਜ਼ਬਾਤ ਸਨ ਅਤੇ ਉਹ ਕਈ ਵਾਰ ਛੇੜਖਾਨੀਆਂ ਕਰਦਾ ਦੇਖਿਆ ਗਿਆ ਸੀ।

ਇਕ ਕਿਸ਼ਤ ਵਿਚ ਅਸੀਂ ਹਿਮਾਂਸ਼ੀ ਨੂੰ ਇਹ ਆਸਿਮ ਨਾਲ ਕਹਿੰਦੇ ਹੋਏ ਦੇਖਿਆ ਕਿ 'ਮੈਂ ਵੀ ਤੈਨੂੰ ਪਿਆਰ ਕਰਦੀ ਹਾਂ' ਪਰ ਇੰਜ ਲਗਦਾ ਹੈ ਕਿ ਹੁਣ ਫੈਨਸ ਇਸ ਕੈਮਿਸਟਰੀ ਨੂੰ ਮਿਸ ਕਰਨ ਵਾਲੇ ਹਨ ਕਿਉਂਕਿ ਹਿਮਾਂਸ਼ੀ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਗਿਆ ਹੈ। ਹੁਣ ਤਕ ਸ਼ੋਅ ਵਿਚੋਂ ਦਲਜੀਤ ਕੌਰ, ਕੋਇਨਾ ਮਿਤਰਾ, ਅਬੂ ਮਲਿਕ, ਸਿਧਾਰਥ ਡੇ, ਸ਼ੈਫਾਲੀ ਬੱਗਾ, ਰਸ਼ਮੀ ਦੇਸਾਈ, ਦੇਵੋਲੀਨਾ ਭੱਟਾਚਾਰੀਆ, ਤਹਸੀਨ ਪੂਨਾਵਾਲਾ, ਅਰਹਾਨ ਖਾਨ, ਖੇਸਾਰੀ ਲਾਲ ਯਾਦਵ ਨੂੰ ਘੱਟ ਵੋਟਾਂ ਕਾਰਨ ਘਰ ਵਾਪਸ ਭੇਜ ਦਿੱਤਾ ਗਿਆ ਸੀ।


ਹਾਲਾਂਕਿ ਰਸ਼ਮੀ ਦੇਸਾਈ, ਅਰਹਾਨ ਖਾਨ ਅਤੇ ਸ਼ੈਫਾਲੀ ਬੱਗਾ ਨੇ ਵਾਈਲਡ ਕਾਰਡ ਦੇ ਰੂਪ ਵਿਚ ਫਿਰ ਤੋਂ ਘਰ ਵਿਚ ਵਾਪਸੀ ਕਰ ਲਈ ਹੈ। ਜਦਕਿ ਦੇਵੋਲੀਨਾ ਭੱਟਾਚਾਰੀਆ ਮੈਡੀਕਲ ਗ੍ਰਾਉਂਡ 'ਤੇ ਸ਼ੋਅ ਵਿਚ ਬਾਹਰ ਹੈ। ਜਲਦ ਹੀ ਸ਼ੋਅ ਵਿਚ ਮੁੜ ਵਾਪਸ ਪਰਤ ਸਕਦੀ ਹੈ।

Posted By: Tejinder Thind