Bigg Boss 13 ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਕੰਟੈਸਟੈਂਟ ਹਿੰਦੁਸਤਾਨੀ ਭਾਉ ਆਪਣੀ ਵਿਵਾਦਿਤ ਭਾਸ਼ਾ ਤੇ ਬਿਆਨਾਂ ਦੀ ਵਜ੍ਹਾ ਨਾਲ ਕਾਫ਼ੀ ਸੁਰਖੀਆਂ 'ਚ ਰਹਿੰਦੇ ਹਨ। ਇਸ ਸਮੇਂ ਹਿੰਦੁਸਤਾਨੀ ਭਾਉ ਦੇ ਘਰ 'ਚ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਵਿਕਾਸ ਪਾਠਕ (ਉਰਫ਼) ਹਿੰਦੁਸਤਾਨੀ ਭਾਉ ਦੀ ਮਾਂ ਦੀ ਮੌਤ ਹੋ ਗਈ ਹੈ। ਮਾਂ ਦੀ ਮੌਤ ਨਾਲ ਪੂਰਾ ਪਰਿਵਾਰ ਕਾਫ਼ੀ ਸਦਮੇ 'ਚ ਹੈ। ਹਾਲਾਂਕਿ ਮੌਤ ਕਿਸੇ ਵਜ੍ਹਾ ਨਾਲ ਹੋਈ ਇਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਵਿਕਾਸ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ। ਇਸ ਦੀ ਜਾਣਕਾਰੀ ਵੀ ਭਾਉ ਨੇ ਟਵਿੱਟਰ ਅਕਾਊਂਟ ਦੇ ਜ਼ਰੀਏ ਹੀ ਫੈਨਜ਼ ਨੂੰ ਦਿੱਤੀ ਸੀ, ਨਾਲ ਹੀ ਫੈਨਜ਼ ਨੂੰ ਦਿੱਤੀ ਸੀ, ਨਾਲ ਹੀ ਉਨ੍ਹਾਂ ਨੇ ਫੈਨਜ਼ ਨੂੰ ਮਾਂ ਲਈ ਦੁਆ ਕਰਨ ਲਈ ਕਿਹਾ ਸੀ।

ਭਾਉ ਨੇ ਹਾਲ ਹੀ 'ਚ ਟਵਿੱਟਰ 'ਤੇ ਮਾਂ ਦੇ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਸੀ ਜਿਸ 'ਚ ਉਹ ਉਨ੍ਹਾਂ ਦਾ ਮੱਥਾ ਚੁੰਮਦੇ ਹੋਏ ਨਜ਼ਰ ਆ ਰਹੇ ਸੀ। ਉਸ ਫੋਟੋ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਨ੍ਹਾਂ ਦੀ ਮਾਂ ਹਸਪਤਾਲ 'ਚ ਐਡਮਿਟ ਹੈ। ਫੋਟੋ ਦੇ ਨਾਲ ਵਿਕਾਸ ਨੇ ਕੈਪਸ਼ਨ 'ਚ ਲਿਖਿਆ ਸੀ, 'ਪਲੀਜ਼ ਦੁਆ ਕਰੀਏ ਮੇਰੀ ਮਾਂ ਲਈ ਕਿ ਉਹ ਜਲਦ ਠੀਕ ਹੋ ਜਾਣ'। ਵਿਕਾਸ ਦਾ ਇਹ ਟਵਿੱਟਰ ਅਕਾਊਂਟ ਵੈਰੀਫਾਈਡ ਨਹੀਂ, ਪਰ ਉਨ੍ਹਾਂ ਦੀਆਂ ਸਾਰੀਆਂ ਵੀਡੀਓਜ਼ ਇਸ ਅਕਾਊਂਟ 'ਤੇ ਸ਼ੇਅਰ ਕੀਤੀਆਂ। ਹਾਲਾਂਕਿ ਕੁਝ ਵਿਵਾਦਿਤ ਵੀਡੀਓਜ਼ ਦੀ ਵਜ੍ਹਾ ਨਾਲ ਉਨ੍ਹਾਂ ਦੇ ਅਧਿਕਾਰਿਕ ਇੰਸਟਾਗ੍ਰਾਮ ਨੂੰ ਬੰਦ ਕਰ ਦਿੱਤਾ ਗਿਆ ਹੈ।

Posted By: Sarabjeet Kaur