ਨਈ ਦੁਨੀਆ, ਮੁੰਬਈ : Bigg Boss 13 'ਚ ਸਿਧਾਰਥ ਸ਼ੁਕਲਾ ਤੋਂ ਬਾਅਦ ਸਭ ਤੋਂ ਮਜ਼ਬੂਤ ਕੰਟੈਸਟੈਂਟ ਬਣ ਕੇ ਉੱਭਰੇ ਹਨ Asmi Riaz। ਇਹ ਸੁਪਰ ਮਾਡਲ ਬਿੱਗ ਬੌਸ 'ਚ ਆਉਣ ਤੋਂ ਬਾਅਦ ਘਰ-ਘਰ ਪਛਾਣਿਆ ਜਾਣ ਲੱਗਾ ਹੈ। ਆਸਿਮ ਰਿਆਜ਼ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਿਤ ਹਨ ਤੇ ਆਏ ਦਿਨ ਇੰਟਰਨੈੱਟ 'ਤੇ ਟ੍ਰੈਂਡ ਹੋ ਰਹੇ ਹਨ। ਸਿਧਾਰਥ ਸ਼ੁਕਲਾ ਨਾਲ ਉਨ੍ਹਾਂ ਦੀ ਲੜਾਈ ਨੂੰ ਲੈ ਕੇ ਆਸਿਮ ਦੀ ਆਲੋਚਨਾ ਵੀ ਹੋ ਰਹੀ ਹੈ ਤਾਂ ਉਨ੍ਹਾਂ ਨੂੰ ਸਪੋਰਟ ਕਰਨ ਵਾਲੇ ਵੀ ਘੱਟ ਨਹੀਂ ਹਨ। ਹੁਣ ਲਗਦਾ ਹੈ ਕਿ ਉਨ੍ਹਾਂ ਦੀ ਪਾਪੂਲੈਰਿਟੀ ਇੰਨੀ ਹੋ ਗਈ ਹੈ ਕਿ ਬਿੱਗ ਬੌਸ ਦੇ ਘਰ 'ਚ ਰਹਿੰਦੇ ਹੀ ਉਨ੍ਹਾਂ ਨੂੰ ਬਾਲੀਵੁੱਡ ਫਿਲਮਾਂ ਦੇ ਆਫਰ ਆਉਣ ਲੱਗੇ ਹਨ। ਚਰਚਾ ਹੈ ਕਿ ਆਸਿਮ ਰਿਆਜ਼ ਨੇ Sunny Leone ਦੇ ਆਪੋਜ਼ਿਟ ਬਾਲੀਵੁੱਡ ਫਿਲਮ ਸਾਈਨ ਕੀਤੀ ਹੈ।

ਦਿ ਨਿਊਜ਼ ਕ੍ਰੰਚ ਦੀਆਂ ਰਿਪੋਰਟਸ ਮੁਤਾਬਿਕ ਬਿੱਗ ਬੌਸ ਫੈਨ ਕਲੱਬ ਮੁਤਾਬਿਕ ਆਸਿਮ ਨੇ ਬਿੱਗ ਬੌਸ ਫਿਨਾਲੇ ਤੋਂ ਪਹਿਲਾਂ ਹੀ ਡੈਬਿਊ ਫਿਲਮ ਸਾਈਨ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਮਹੇਸ਼ ਭੱਟ ਨੇ ਉਨ੍ਹਾਂ ਨੂੰ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਸੰਨੀ ਲਿਓਨੀ ਦੇ ਆਪੋਜ਼ਿਟ ਕਾਸਟ ਕੀਤੇ ਗਏ ਹਨ। ਇਸ ਖ਼ਬਰ ਦੀ ਪਸ਼ਟੀ ਨਹੀਂ ਹੋਈ ਹੈ ਪਰ ਫੈਨਜ਼ ਕਲੱਬ 'ਚ ਇਹ ਚਰਚਾ ਜ਼ੋਰਾਂ 'ਤੇ ਹੈ। ਦੱਸ ਦੇਈਏ ਕਿ ਸੰਨੀ ਲਿਓਨੀ ਨੇ ਬਿੱਗ ਬੌਸ 5 'ਚ ਹਿੱਸਾ ਲਿਆ ਸੀ ਤੇ ਇਸੇ ਸ਼ੋਅ ਤੋਂ ਉਨ੍ਹਾਂ ਦੀ ਮਸ਼ਹੂਰੀ ਵਧੀ ਸੀ। ਇਸ ਸ਼ੋਅ ਤੋਂ ਬਾਅਦ ਮਹੇਸ਼ ਭੱਟ ਨੇ ਉਨ੍ਹਾਂ ਨੂੰ 'ਜਿਸਮ 2' ਰਾਹੀਂ ਬਾਲੀਵੁੱਡ 'ਚ ਲਾਂਚ ਕੀਤਾ ਸੀ। ਉਹ ਖ਼ੁਦ ਉਨ੍ਹਾਂ ਨੂੰ ਫਿਲਮ ਆਫਰ ਕਰਨ ਬਿੱਗ ਬੌਸ 'ਚ ਆਏ ਸਨ।

ਦੱਸ ਦੇਈਏ ਕਿ ਆਸਿਮ ਰਿਆਜ਼ ਦੀ ਸਿਧਾਰਥ ਸ਼ੁਕਲਾ ਨਾਲ ਇਸ ਹਫ਼ਤੇ ਖ਼ੂਬ ਲੜਾਈ ਹੋਈ ਸੀ ਤੇ ਆਸਿਮ ਤੋਂ ਤੰਗ ਆ ਕੇ ਸਿਧਾਰਥ ਨੇ ਕਿਹਾ ਸੀ ਕਿ ਉਹ ਘਰ ਛੱਡ ਰਿਹਾ ਹੈ।

Posted By: Seema Anand