ਨਵੀਂ ਦਿੱਲੀ (ਜੇਐੱਨਐੱਨ) : Bigg Boss 13 : ਬਿੱਗ ਬੌਸ ਸੀਜ਼ਨ 13 ਇਸ ਵਾਰ BFF ਯਾਨੀ Bed Friends Forever ਦਾ ਕੰਸੈਪਟ ਲੈ ਕੇ ਆਏ ਸਨ। ਇਸ ਕੰਸੈਪਟ ਤਹਿਤ ਸ਼ੋਅ ਦੀ ਪ੍ਰੀਮੀਅਰ ਨਾਈਟ 'ਚ ਸਲਮਾਨ ਨੇ ਇਕ ਕਲਰ ਬੈਂਡ ਬੰਨ੍ਹਿਆ ਸੀ ਤੇ ਜੋ ਕਲਰ ਬੈਂਡ ਘਰ ਦੇ ਅੰਦਰ ਜਾ ਕੇ ਜਿਸ ਕੰਟੈਸਟੈਂਟ ਨਾਲ ਮੈਚ ਕਰਦਾ ਹੈ, ਉਹੀ ਉਸ ਦਾ ਪਾਰਟਨਰ ਬਣੇਗਾ। ਇਸ ਤਰ੍ਹਾਂ ਕੁਝ ਮੇਲ ਕੰਟੈਸਟੈਂਟ ਵੀ ਫੀਮਲ ਕੰਟੈਸਟੈਂਟਸ ਦੇ BFF ਬਣੇ। ਫ਼ਿਲਹਾਲ ਸ਼ੋਅ ਨੂੰ ਇਕ ਹਫ਼ਤਾ ਹੀ ਪੂਰਾ ਹੋਇਆ ਹੈ ਤੇ ਇਸ ਕੰਸੈਪਟ ਦਾ ਕਾਫ਼ੀ ਵਿਰੋਧ ਹੋਣ ਲੱਗਾ ਹੈ ਕਿ ਬਿੱਗ ਬੌਸ 'ਚ ਲੜਕੇ-ਲੜਕੀਆਂ ਨੂੰ ਬੈੱਡ ਸ਼ੇਅਰ ਕਰਵਾਇਆ ਜਾ ਰਿਹਾ ਹੈ। ਟਵਿੱਟਰ ਯੂਜ਼ਰਜ਼ ਨੇ ਵੀ Boycott BiggBoss ਦਾ ਹੈਸ਼ਟੈਗ ਕੈਂਪੇਨ ਸ਼ੁਰੂ ਕਰ ਦਿੱਤੀ। ਇਹੀ ਨਹੀਂ ਅਸ਼ਲੀਲਤਾ ਪਰੋਸਣ ਦੇ ਦੋਸ਼ ਦਾ ਇਹ ਮਾਮਲਾ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਤਕ ਪਹੁੰਚਿਆ। ਆਲ ਇੰਡੀਆ ਟਰੇਡਰਜ਼ ਨੇ ਜਾਵੜੇਕਰ ਨੂੰ ਪੱਤਰ ਲਿਖਿਆ ਸੀ ਤੇ ਕਲਰਜ਼ ਟੀਵੀ 'ਤੇ ਚੱਲ ਰਹੇ ਇਸ ਸ਼ੋਅ 'ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਸੀ।

ਹੁਣ ਲੋਕਾਂ ਵਿਚਕਾਰ ਵਧ ਰਹੇ ਗੁੱਸੇ ਕਾਰਨ ਸਲਮਾਨ ਖ਼ਾਨ ਨੇ ਬੈੱਡ ਸ਼ੇਅਰ ਕਰਨ ਦਾ ਇਹ ਕੰਸੈਪਟ ਖ਼ਤਮ ਕੀਤਾ ਹੈ। ਹਾਲੀਆ ਐਪੀਸੋਡ 'ਚ ਘਰ 'ਚ ਬਿੱਗ ਬੌਸ ਨੇ ਅਨਾਉਂਸ ਕੀਤਾ ਕਿ ਬੈੱਡ ਫਰੈਂਡ ਫੋਰੈਵਰ ਦਾ ਕੰਸੈਪਟ ਖ਼ਤਮ ਕੀਤਾ ਜਾ ਰਿਹਾ ਹੈ ਤੇ ਉਹ ਆਪਣੇ ਪਾਰਟਨਰ ਚੁਣਨ ਲਈ ਆਜ਼ਾਦ ਹਨ।

ਇਸ ਕੰਸੈਪਟ ਦੇ ਹਟਣ ਨਾਲ ਕੰਟੈਸਟੈਂਟ ਕਾਫ਼ੀ ਖ਼ੁਸ਼ ਹਨ ਤੇ ਚਰਚਾ ਕਰਨ ਲੱਗੇ ਕਿ ਉਹ ਕਿਸ ਨਾਲ ਬੈੱਡ ਸ਼ੇਅਰ ਕਰਨ 'ਚ ਕੰਫਰਟੇਬਲ ਹਨ।

ਇਸ ਤਰ੍ਹਾ ਬਿੱਗ ਬੌਸ 13 ਦੇ ਨੌਵੇਂ ਦਿਨ ਜਿੱਥੇ ਉਨ੍ਹਾਂ ਨੂੰ ਇਹ ਖ਼ੁਸ਼ਖ਼ਬਰੀ ਮਿਲੀ। ਉੱਥੇ ਹੀ ਕੁਝ ਕੰਟੈਸਟੈਂਟਸ ਦਾ 'ਰਾਣੀ ਨੰਬਰ-1' ਟਾਸਕ 'ਚ ਦਿਲ ਵੀ ਟੁੱਟਿਆ। ਬਿੱਗ ਬੌਸ ਦੇ ਘਰ 'ਚ ਪਹਿਲੀ ਰਾਣੀ ਕੌਣ ਬਣੇਗੀ ਅੱਜ ਫ਼ੈਸਲਾ ਹੋ ਜਾਵੇਗਾ। ਲੜਕੀਆਂ ਨੂੰ ਟ੍ਰੈਡੀਸ਼ਨਲ ਡਰੈੱਸ 'ਚ ਬਿਲਕੁਲ ਰਾਣੀਆਂ ਦੀ ਲੁੱਕ 'ਚ ਇਕ ਕਿਲੇ 'ਚ ਬੰਦ ਕੀਤਾ ਗਿਆ ਤੇ ਸਾਇਰਨ ਵੱਜਣ 'ਤੇ ਗਾਰਡ ਬਣੇ ਲੜਕੀ ਚਾਬੀ ਲੈਂਦੇ ਹਨ। ਜਿਹੜਾ ਪਹਿਲਾਂ ਚਾਬੀ ਲਵੇਗਾ, ਉਹ ਤਾਲਾ ਖੋਲ੍ਹ ਕੇ ਕਿਸੇ ਇਕ ਲੜਕੀ ਨੂੰ ਬਾਹਰ ਕੱਢੇਗਾ ਤੇ ਲੜਕੀ ਜਾਂਦੇ-ਜਾਂਦੇ ਕਿਸੇ ਇਕ ਕੰਟੈਸਟੈਂਟ ਦੇ ਨਾਂ ਦਾ ਘੜਾ ਭੰਨੇਗੀ। ਜਿਸ ਦੇ ਨਾਂ ਦਾ ਘੜਾ ਭੱਜੇਗਾ, ਉਹ ਕੁਈਨ ਦੀ ਦੌੜ 'ਚੋਂ ਬਾਹਰ। ਅਖੀਰ 'ਚ ਜਿਸ ਦੇ ਨਾਂ ਦਾ ਘੜਾ ਬਚੇਗਾ ਉਹੀ ਰਾਣੀ ਬਣੇਗੀ। ਫਿਲਹਾਲ ਸ਼ੇਫਾਲੀ ਤੇ ਸ਼ਹਿਨਾਜ਼ ਇਸ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ।

Posted By: Seema Anand