ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਦਾ ਤੀਸਰਾ ਹਫ਼ਤਾ ਸ਼ੁਰੂ ਹੋ ਚੁੱਕਾ ਹੈ ਤੇ ਇਸ ਵਾਰ ਘਰੋਂ ਬੇਘਰ ਹੋਣ ਲਈ 6 ਕੰਟੈਸਟੈਂਟ ਨਾਮਜ਼ਦ ਹੋਏ ਹਨ। ਇਨ੍ਹਾਂ ਵਿਚ ਚਾਰ ਲੜਕਿਆਂ ਅਸੀਮ ਰਿਆਜ਼, ਸਿਧਾਰਤ ਡੇਅ, ਪਾਰਸ ਛਾਬੜਾ ਤੇ ਅਬੂ ਮਲਿਕ ਹਨ ਤੇ ਦੋ ਕੁੜੀਆਂ ਰਸ਼ਮੀ ਦੇਸਾਈ ਤੇ ਮਾਹਿਰਾ ਸ਼ਰਮਾ ਦੇ ਨਾਂ ਸ਼ਾਮਲ ਹਨ। ਪਰ ਖ਼ੁਦ ਨੂੰ ਘਰੋਂ ਬੇਘਰ ਹੋਣ ਤੋਂ ਬਚਾਉਣ ਲਈ 'ਬਿੱਗ ਬੌਸ' ਲੜਕਿਆਂ ਨੂੰ ਇਕ ਚਾਂਸ ਦੇਣ ਵਾਲੇ ਹਨ। ਉਹ ਕੀ ਕਰਵਾਉਣ ਵਾਲੇ ਹਨ ਇਸ ਦੀ ਛੋਟੀ-ਜਿਹੀ ਵੀਡੀਓ ਕਲਰਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਵੀਡੀਓ 'ਚ ਦਿਸ ਰਿਹਾ ਹੈ ਕਿ ਬਿੱਗ ਬੌਸ ਲੜਕਿਆਂ ਨੂੰ ਘਰੋਂ ਬੇਘਰ ਹੋਣ ਤੋਂ ਬਚਾਉਣ ਲਈ ਇਕ ਟਾਸਕ ਦੇਣ ਵਾਲੇ ਹਨ ਜੋ ਕਾਫ਼ੀ ਮੁਸ਼ਕਿਲ ਹੋਣ ਵਾਲਾ ਹੈ। ਇਸ ਟਾਸਕ 'ਚ ਪਾਰਸ-ਸਿਧਾਰਥ ਦੀ ਜੋੜੀ ਬਣੇਗੀ ਤੇ ਅਸੀਮ-ਅਬੂ ਮਲਿਕ ਦੀ ਜੋੜੀ ਬਣੇਗੀ। ਟਾਸਕ 'ਚ ਦੋਵਾਂ ਜੋੜੀਆਂ ਨੇ ਆਪਣੇ ਪਾਰਟਨਰ ਦਾ ਹੱਥ ਕੱਸ ਕੇ ਫੜਨਾ ਹੈ, ਇਸ ਦੌਰਾਨ ਬਾਕੀ ਕੰਟੈਸਟੈਂਟ ਉਨ੍ਹਾਂ ਦਾ ਹੱਥ ਛੁਡਵਾਉਣ ਲਈ ਹਰ ਲੈਵਲ ਦਾ ਟਾਰਚਰ ਕਰਨਗੇ ਪਰ ਜੋੜੀਆਂ ਨੇ ਹੱਥ ਨਹੀਂ ਛੱਡਣਾ ਹੈ।

ਵੀਡੀਓ 'ਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਜੋੜੀਆਂ ਦਾ ਹੱਥ ਛੁਡਵਾਉਣ ਲਈ ਕੰਟੈਸਟੈਂਟ ਮਿਰਚੀ ਪਾਊਡਰ ਤਕ ਦਾ ਇਸਤੇਮਾਲ ਕਰ ਰਹੇ ਹਨ ਜਿਸ ਕਾਰਨ ਅਸੀਮ ਦਰਦ ਨਾਲ ਬੁਰੀ ਤਰ੍ਹਾਂ ਚੀਕਾਂ ਮਾਰ ਰਿਹਾ ਹੈ, ਪਰ ਹੱਥ ਨਹੀਂ ਛੱਡ ਰਿਹਾ। ਇਹ ਟਾਸਕ ਕਿੰਨਾ ਲੰਬਾ ਚੱਲੇਗਾ ਤੇ ਇਸ ਵਿਚ ਕੌਣ ਜਿੱਤੇਗਾ, ਇਹ ਤਾਂ ਐਪੀਸੋਡ ਟੈਲੀਕਾਸਟ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਫਿਲਹਾਲ ਵੀਡੀਓ ਰਾਹੀਂ ਇਕ ਗੱਲ ਸਮਝ ਆ ਰਹੀ ਹੈ ਕਿ ਖ਼ੁਦ ਨੂੰ ਸੇਫ ਕਰਨਾ ਲੜਕਿਆਂ ਲਈ ਆਸਾਨ ਨਹੀਂ ਹੋਵੇਗਾ।

Posted By: Seema Anand