ਨਈ ਦੁਨੀਆ, ਨਵੀਂ ਦਿੱਲੀ : Bigg Boss 13 : ਆਸਿਮ ਰਿਆਜ਼ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦਾ ਹਿਮਾਂਸ਼ੀ ਖੁਰਾਨਾ ਨੂੰ ਲੈ ਕੇ ਪਿਆਰ ਵੀ ਲਵਰਬੁਆਏ ਦਾ ਅਵਤਾਰ ਦਿਸ ਰਿਹਾ ਹੈ। ਹਿਮਾਂਸ਼ੀ ਬੇਸ਼ੱਕ ਹੀ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ 'ਚ ਸੀ ਪਰ ਆਸਿਮ ਦੇ ਕਰੀਬ ਆਉਣ ਤੋਂ ਖ਼ੁਦ ਨੂੰ ਰੋਕ ਨਹੀਂ ਸਕੀ। ਹੁਣ ਉਹ ਆਸਿਮ ਨੂੰ ਸਪੋਰਟ ਕਰਨ ਲਈ ਘਰ 'ਚ ਮੁੜ ਐਂਟਰੀ ਲਈ ਤਿਆਰ ਹੈ। ਪਰ ਆਸਿਮ ਫਿਲਹਾਲ ਸਿੰਗਲ ਹਨ ਜਾਂ ਨਹੀਂ, ਇਸ ਵੀਡੀਓ 'ਚ ਖੁਲਾਸਾ ਹੋਇਆ ਹੈ। ਆਸਿਮ ਰਿਆਜ਼ ਨੇ ਹਿਮਾਂਸ਼ੀ ਸਾਹਮਣੇ ਕਦੀ ਨਹੀਂ ਕਬੂਲਿਆ ਕਿ ਘਰ ਦੇ ਬਾਹਰ ਉਨ੍ਹਾਂ ਦੀ ਕੋਈ ਗਰਲਫਰੈਂਡ ਹੈ, ਪਰ ਇਕ ਪੁਰਾਣੀ ਵੀਡੀਓ 'ਚ ਆਸਿਮ, ਸਿਧਾਰਥ ਸ਼ੁਕਲਾ ਸਾਹਮਣੇ ਆਪਣੇ ਰਿਸ਼ਤੇ ਦਾ ਖੁਲਾਸਾ ਕਰ ਰਹੇ ਹਨ। ਇਸ ਵੀਡੀਓ 'ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਦੀ ਇਕ ਗਰਲਫਰੈਂਡ ਹੈ ਜੋ ਕਿ ਇਕ ਮਾਡਲ ਹੈ ਪਰ ਹੁਣ ਤਕ ਰਿਸ਼ਤਾ ਟੁੱਟਿਆ ਨਹੀਂ ਹੈ। ਉਹ ਕਨਫਿਊਜ਼ ਨਜ਼ਰ ਆ ਰਹੇ ਹਨ। ਸਿਧਾਰਥ ਨੇ ਪੁੱਛਿਆ ਕਿ ਰਿਲੇਸ਼ਨਸ਼ਿਪ ਕਦੋਂ ਟੁੱਟੀ ਤਾਂ ਉਹ ਕਹਿੰਦੇ ਹਨ, ਹੁਣੇ ਬੱਸ ਇੱਥੇ ਆਉਣ ਤੋਂ ਪਹਿਲਾਂ। ਜਦੋਂ ਸਿਧਾਰਥ ਨੇ ਅੱਗੇ ਪੁੱਛਿਆ ਤਾਂ ਉਹ ਕਹਿੰਦੇ ਹਨ ਕਿ ਹਾਲੇ ਵੀ ਉਹ ਉਸ ਰਿਸ਼ਤੇ 'ਚ ਹਨ, ਟੁੱਟਿਆ ਨਹੀਂ ਹੈ, ਪਰ ਅੱਜਕਲ੍ਹ ਜ਼ਿਆਦਾ ਗੱਲਬਾਤ ਨਹੀਂ ਹੁੰਦੀ।

ਉਹ ਕਹਿੰਦੇ ਹਨ ਕਿ ਦੋਵਾਂ ਵਿਚਕਾਰ ਚੀਜ਼ਾਂ ਠੀਕ ਨਹੀਂ ਹਨ। ਹਾਲਾਂਕਿ ਉਨ੍ਹਾਂ ਲੜਕੀ ਦਾ ਨਾਂ ਨਹੀਂ ਦੱਸਿਆ ਹੈ।

ਦੱਸ ਦੇਈਏ ਕਿ ਪ੍ਰੋਡਿਊਸਰਜ਼ ਨੇ ਇਕ ਪ੍ਰੋਮੋ ਜਾਰੀ ਕੀਤਾ ਹੈ ਜਿਸ ਵਿਚ ਹਿਮਾਂਸ਼ੀ ਖੁਰਾਨਾ ਨੂੰ ਘਰ 'ਚ ਆਉਂਦੇ ਹੋਏ ਦਿਖਾਇਆ ਗਿਆ ਹੈ। ਆਸਿਮ ਉਸ ਨੂੰ ਗਲ਼ੇ ਲਾਉਂਦੇ ਹਨ, ਚੁੰਮ ਲੈਂਦੇ ਹਨ ਤੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਦੇ ਹਨ ਤੇ ਪੁੱਛਦੇ ਹਨ- 'ਤੁਮ ਮੁਝਸੇ ਸ਼ਾਦੀ ਕਰੋਗੀ।' ਉਹ ਕਹਿੰਦੇ ਹਨ ਕਿ ਹੁਣ ਤਕ ਕਿਸੇ ਲੜਕੀ ਨਾਲ ਇਸ ਤਰ੍ਹਾਂ ਨਹੀਂ ਕੀਤਾ।

Posted By: Seema Anand