ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 ਦੇ ਦੋ ਕੰਟੈਸਟੈਂਟ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਦੋਸਤੀ ਦਿਨ-ਬ-ਦਿਨ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਆਸਿਮ, ਹਿਮਾਂਸ਼ੀ ਨੂੰ ਕਿੰਨਾ ਪਸੰਦ ਕਰਦੇ ਹਨ ਇਹ ਉਹ ਕਈ ਵਾਰ ਇਸ਼ਾਰਿਆਂ-ਇਸ਼ਾਰਿਆਂ 'ਚ ਕਹਿ ਚੁੱਕੇ ਹਨ, ਹਾਲਾਂਕਿ ਹਿਮਾਸ਼ੀ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਮਿਟੇਡ ਹਨ ਤੇ ਘਰੋਂ ਬਾਹਰ ਨਿਕਲ ਕੇ ਵਿਆਹ ਕਰਨ ਵਾਲੇ ਹਨ। ਹਿਮਾਂਸ਼ੀ ਦੇ ਰਿਲੇਨਸ਼ਿਪ ਦੇ ਬਾਰੇ 'ਚ ਜਾਣਨ ਤੋਂ ਬਾਅਦ ਆਸਿਮ ਦੀ ਫੀਲਗਿੰਸ ਉਨ੍ਹਾਂ ਲਈ ਘੱਟ ਨਹੀਂ ਹੋ ਰਹੀਆਂ ਹਨ।

ਅੱਜ ਦੇ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ ਜਿਸ 'ਚ ਆਸਿਮ, ਹਿਮਾਂਸ਼ੀ ਨੂੰ ਕਹਿੰਦੇ ਹਨ- 'ਮੇਰੀ ਜ਼ਿੰਦਗੀ 'ਚ ਆਉਣ ਲਈ ਤੁਹਾਡਾ ਸ਼ੁਕਰੀਆ। ਤੁਹਾਡੀ ਵਾਈਬਸ ਇੰਨੀਆਂ ਚੰਗੀਆਂ ਹਨ ਕਿ ਦਿਲ ਕਰਦਾ ਹੈ ਕਿ ਤੁਹਾਡੇ ਅੱਗੇ ਪਿੱਛੇ ਘੁੰਮਦਾ ਰਹਾਂ। ਸਹੀ 'ਚ ਪਿਆਰ ਹੋ ਗਿਆ ਹੈ ਤੁਹਾਡੇ ਨਾਲ, ਤੁਹਾਨੂੰ ਲੈ ਕੇ ਮੈਨੂੰ ਜੋ ਫੀਲਿੰਗ ਆਈ ਹੈ ਉਹ ਅੱਜ ਤਕ ਕਦੇ ਨਹੀਂ ਆਈ। ਇਸ 'ਤੇ ਹਿਮਾਂਸ਼ੀ ਕਹਿੰਦੀ ਹੈ ਲੋਕ ਮਜਨੂ ਕਹਿਣਗੇ ਤੁਹਾਨੂੰ ਅੱਜ ਤੋਂ ਬਾਅਦ।' ਜਵਾਬ 'ਚ ਆਸਿਮ ਕਹਿੰਦੇ ਹਨ- 'ਪਿਆਰ ਕੀਆ ਤੋਂ ਡਰਨਾ ਕਿਆ।' ਆਸਿਮ ਦੀ ਇਹ ਗੱਲ ਸੁਣ ਕੇ ਹਿੰਮਾਸ਼ੀ ਕਹਿੰਦੀ ਹੈ , 'ਸ਼ੁਕਰੀਆ ਮੇਰਾ ਹਮੇਸ਼ਾ ਸਾਥ ਦੇਣ ਲਈ ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੀ।' ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਗਲ਼ੇ ਲਾਉਂਦੇ ਹਨ।

Posted By: Amita Verma