ਜੇਐਨਐਨ, ਨਵੀਂ ਦਿੱਲੀ : ਬਿੱਗ ਬੌਸ 13 ਵਿਚ ਦਰਸ਼ਕਾਂ ਦੇ ਦੋ ਪਸੰਦੀਦਾ ਭਾਗੀਦਾਰ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਦੀ ਦੋਸਤੀ ਵਿਚ ਇਕ ਵਾਰ ਫਿਰ ਦਰਾਰ ਆ ਸਕਦੀ ਹੈ। ਸਿਧਾਰਥ ਅਤੇ ਸ਼ਹਿਨਾਜ਼ ਦੀ ਆਪਸੀ ਨੇੜਤਾ ਕਿੰਨੀ ਮਜਬੂਤ ਹੈ ਇਹ ਗੱਲ ਨਾ ਸਿਰਫ਼ ਦਰਸ਼ਕ, ਬਲਕਿ ਘਰਵਾਲੇ ਵੀ ਜਾਣਦੇ ਹਨ। ਦੋਵੇਂ ਇਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਹਨ ਇਹ ਉਹ ਕਈ ਵਾਰ ਸ਼ੋਅ ਵਿਚ ਜ਼ਾਹਰ ਵੀ ਕਰ ਚੁੱਕੇ ਹਨ ਪਰ ਹੁਣ ਦੋਵਾਂ ਦੀ ਦੋਸਤੀ ਵਿਚ ਖਟਾਸ ਆ ਸਕਦੀ ਹੈ।

ਕਲਰਸ ਨੇ ਆਪਣੇ ਇੰਸਟਾਗ੍ਰਾਮ 'ਤੇ ਅੱਜ ਦੇ ਐਪੀਸੋਡ ਦਾ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਸ਼ਹਿਨਾਜ਼, ਸਿਧਾਰਥ ਵੱਲੋਂ ਲਏ ਗਏ ਇਕ ਫ਼ੈਸਲੇ ਤੋਂ ਨਾਖ਼ੁਸ਼ ਨਜ਼ਰ ਆ ਰਹੀ ਹੈ ਅਤੇ ਬੋਲ ਰਹੀ ਹੈ ਕਿ ਉਹ ਹੁਣ ਸਿਧਾਰਥ ਤੋਂ ਗੱਲ ਨਹੀਂ ਕਰੇਗੀ। ਵੀਡੀਓ ਵਿਚ ਦਿਖ ਰਿਹਾ ਹੈ ਕਿ ਬਿੱਗ ਬੌਸ, ਸਿਧਾਰਥ ਨੂੰ ਕੈਪਟਨ ਹੋਣ ਦੇ ਨਾਤੇ ਇਹ ਵਿਸ਼ੇਸ਼ ਅਧਿਕਾਰ ਦਿੰਦੇ ਹਾਂ ਕਿ ਉਹ ਕੋਈ ਦੋ ਕੰਨਟੈਸਟੈਂਟ ਨੂੰ ਸਿੱਧੇ ਨਾਮਿਨੇਟ ਕਰ ਸਕਦੇ ਹਨ। ਵੀਡੀਓ ਵਿਚ ਸਿਧਾਰਥ ਪਹਿਲਾ ਨਾਂ ਆਸਿਮ ਨੂੰ ਲੈਂਦੇ ਹੋਏ ਨਜ਼ਰ ਆ ਰਹੇ ਹਨ। ਉਥੇ ਦੂਜਾ ਨਾਂ ਉਨ੍ਹਾਂ ਪਾਰਸ ਦਾ ਲਿਆ।

ਪਾਰਸ ਦਾ ਨਾਂ ਲੈਂਦੇ ਹੋਏ ਸਿਧਾਰਥ ਨੇ ਕਿਹਾ ਕਿ ਪਾਰਸ ਕਦੇ ਉਨ੍ਹਾਂ ਦੇ ਦੋਸਤ ਨਹੀਂ ਰਹੇ। ਇਸ ਲਈ ਉਹ ਪਾਰਸ ਨੂੰ ਨਾਮੀਨੇਟ ਕਰਦੇ ਹਨ। ਸਿਧਾਰਥ ਦੇ ਇਸ ਫ਼ੈਸਲੇ ਤੋਂ ਸ਼ਹਿਨਾਜ਼ ਨਾਰਾਜ਼ ਹੋ ਜਾਂਦੀ ਹੈ। ਸ਼ਹਿਨਾਜ਼ ਕਹਿੰਦੀ ਹੈ ਸਿਧਾਰਥ ਨੇ ਇਹ ਬਹੁਤ ਗਲਤ ਫੈਸਲਾ ਲਿਆ। ਉਸ ਨੇ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਹੈ ਕਿ ਮੈਂ ਉਸ ਨਾਲ ਕਦੇ ਕੋਈ ਗੱਲ ਨਹੀਂ ਕਰਾਂਗੀ।

ਪਹਿਲਾਂ ਵੀ ਆ ਚੁੱਕੀ ਹੈ ਦਰਾਰ

ਜੇ ਦੋਵਾਂ ਦੀ ਦੋਸਤੀ ਵਿਚ ਇਸ ਵਾਰ ਦਰਾਰ ਆਉਂਦੀ ਹੈ ਤਾਂ ਅਜਿਹਾ ਪਹਿਲੀ ਵਾਰ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਜਦੋਂ ਹਿਮਾਂਸ਼ੀ ਖੁਰਾਣਾ ਨੇ ਸ਼ੋਅ ਵਿਚ ਵਾਈਲਲ ਕਾਰਡ ਐਂਟਰੀ ਲਈ ਸੀ ਤਾਂ ਸ਼ਹਿਨਾਜ਼ ਅਤੇ ਸਿਧਾਰਥ ਦੀ ਦੋਸਤੀ ਵਿਚ ਖਟਾਸ ਆ ਗਈ ਸੀ। ਸ਼ਹਿਨਾਜ਼ ਨੂੰ ਲੱਗਾ ਸੀ ਕਿ ਸਿਧਾਰਥ ਉਨ੍ਹਾਂ ਨੂੰ ਇਗਨੋਰ ਕਰ ਕੇ ਹਿਮਾਂਸ਼ੀ ਤੋਂ ਜ਼ਿਆਦਾ ਗੱਲ ਕਰ ਰਹੇ ਹਨ। ਇਸ ਵਜ੍ਹਾ ਕਾਰਨ ਉਨ੍ਹਾਂ ਨੂੰ ਦਿੱਕਤ ਹੋਣ ਲੱਗੀ ਸੀ ਅਤੇ ਉਨ੍ਹਾਂ ਨੇ ਸਿਧਾਰਥ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਸਿਧਾਰਥ ਨੂੰ ਮਨਾ ਵੀ ਲਿਆ ਸੀ ਅਤੇ ਫਿਰ ਸਭ ਕੁਝ ਠੀਕ ਹੋ ਗਿਆ ਸੀ।

Posted By: Tejinder Thind