ਜੇਐੱਨਐੱਨ, ਨਵੀਂ ਦਿੱਲੀ : 'ਬਿੱਗ ਬੌਸ 13' ਆਪਣੇ ਗ੍ਰੈਂਡ ਫਿਨਾਲੇ ਵੱਲ ਵੱਧ ਗਿਆ ਹੈ। 6 ਫਾਈਨਲਿਸਟ ਵਿਚਕਾਰ ਬਿੱਗ ਬੌਸ ਸੀਜ਼ਨ 13 ਦੀ ਟ੍ਰਾਫੀ ਕਿਸ ਨੂੰ ਮਿਲੇਗੀ, ਇਹ ਸਸਪੈਂਸ ਬਣਿਆ ਹੋਇਆ ਹੈ। ਫੈਨਜ਼ ਆਪਣੇ-ਆਪਣੇ ਪਸੰਦੀਦਾ ਕੰਟੈਸਟੈਂਟ ਲਈ ਵੋਟ ਮੰਗ ਰਹੇ ਹਨ ਤਾਂ ਟੀਵੀ ਸਿਤਾਰੇ ਵੀ ਆਪਣੇ ਦੋਸਤਾਂ ਲਈ ਆਪਣੇ ਫੈਨਜ਼ ਤੋਂ ਵੋਟ ਮੰਗਣ 'ਚ ਪਿੱਛੇ ਨਹੀਂ ਹਨ। ਪਰ ਇਕ ਹੈਰਾਨੀ ਇਹ ਹੈ ਕਿ ਫਿਨਾਲੇ ਤੋਂ ਦੋ ਦਿਨ ਪਹਿਲਾਂ ਘਰੋਂ ਨਿਕਲੀ Mahira Sharma ਨੇ ਘਰ ਬਾਹਰ ਨਿਕਲਦਿਆਂ ਹੀ ਪਾਰਸ ਛਾਬੜਾ ਲਈ ਨਹੀਂ ਬਲਕਿ ਸਿਧਾਰਥ ਸ਼ੁਕਲਾ ਲਈ ਵੋਟ ਮੰਗ ਰਹੀ ਹੈ। ਹੁਣ ਵੋਟਿੰਗ ਲਾਈਨ ਕੁਝ ਹੀ ਘੰਟਿਆਂ ਲਈ ਖੁਲ੍ਹੀਆਂ ਹਨ ਤੇ ਸਿਧਾਰਥ ਸ਼ੁਕਲਾ ਦੇ ਫੈਨਸ ਉਨ੍ਹਾਂ ਦੇ ਸਪੋਰਟ 'ਚ ਆ ਗਏ ਹਨ।

ਮਾਹਿਰਾ ਸ਼ਰਮਾ ਨੇ ਲਿਖਿਆ 'ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਬਿੱਗ ਬੌਸ 'ਚ ਯਾਦਾਂ, ਦੋਸਤੀ, ਬੰਧਨ, ਖੁਸ਼ੀਆਂ ਮਿਲਣਗੀਆਂ, ਇਸ ਯਾਤਰਾ 'ਚ ਮੇਰੇ ਨਾਲ ਰਹਿਣ ਤੇ ਮੈਨੂੰ ਸਪੋਰਟ ਕਰਨ ਲਈ ਸਿਧਾਰਥ ਸ਼ੁਕਲਾ ਦਾ ਸ਼ੁਕਰੀਆ।'

ਦੱਸ ਦੇਈਏ ਕਿ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਦੀ ਕਾਫੀ ਚੰਗੀ ਬਾਂਡਿੰਗ ਰਹੀ ਸੀ ਤੇ ਲੋਕਾਂ ਦਾ ਕਹਿਣਾ ਸੀ ਕਿ ਇਹ ਦੋਸਤੀ ਤੋਂ ਕੁਝ ਅਗੇ ਵੱਧ ਕੇ ਹੈ ਪਰ ਘਰੋਂ ਬਾਹਰ ਜਾ ਕੇ ਪਾਰਸ ਛਾਬੜਾ ਦੀ ਥਾਂ ਸਿਧਾਰਥ ਸ਼ੁਕਲਾ ਲਈ ਵੋਟ ਮੰਗੇ।

Posted By: Amita Verma