ਜੇਐੱਨਐੱਨ, ਨਵੀਂ ਦਿੱਲੀ : ਟੈਲੀਵੀਜ਼ਨ ਦੇ ਸਭ ਤੋਂ ਵਿਵਾਦਤ ਰਿਐਲਿਟੀ ਸ਼ੋਅ 'ਚ ਇਕ ਬਿਗ ਬੌਸ 13 'ਚ ਹੁਣ ਮੁਕਾਬਲੇਬਾਜ਼ਾਂ ਦਾ ਅਸਲੀ ਰੂਪ ਸਾਹਮਣੇ ਆਉਣ ਲੱਗਾ ਹੈ। ਹਰ ਦਿਨ ਘਰ 'ਚ ਕਿਤੇ ਹਾਊਸ ਡਿਊਟੀ ਨੂੰ ਲੈ ਕੇ ਜਾਂ ਕਿਸੇ ਟਾਸਕ ਨੂੰ ਲੈ ਕੇ ਬਵਾਲ ਖੜ੍ਹਾ ਹੁੰਦਾ ਰਹਿੰਦਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਬੀਤੇ ਦਿਨ, ਜਦੋਂ ਟਾਸਕ 'ਚ ਸਿਧਾਰਥ ਡੇ ਨੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

ਹਾਲ ਹੀ 'ਚ ਬਿਗ ਬੌਸ ਨੇ ਨਾਮਜ਼ਦ ਹੋਏ ਸਾਰੇ ਲੜਕਿਆਂ ਨੂੰ ਇਸ ਨੋਮੀਨੇਸ਼ਨ ਤੋਂ ਬਚਣ ਦਾ ਇਕ ਆਖਿਰੀ ਮੌਕਾ ਦਿੱਤਾ ਸੀ, ਜਿਸ 'ਚ ਸਾਰੇ ਲੜਕਿਆਂ ਦੀ ਜੋੜੀਆਂ ਬਣਾਈਆਂ ਗਈਆਂ ਸੀ, ਜਿਥੇ ਇਕ ਜੋੜੀ ਪਾਰਸ ਛਾਬੜਾ ਤੇ ਸਿਧਾਰਥ ਡੇ ਦੀ ਸੀ, ਉਥੇ ਦੂਸਰੀ ਆਸਿਮ ਰਿਆਜ਼ ਤੇ ਅਬੂ ਮਲਿਕ ਦੀ ਸੀ। ਲੜਕੀਆਂ ਨੂੰ ਇਸ ਟਾਸਕ 'ਚ ਲੜਕਿਆਂ ਨੂੰ ਆਪਣੇ ਸਾਥੀ ਦਾ ਹੱਥ ਛੱਡਣ 'ਤੇ ਮਜਬੂਰ ਕਰਨਾ ਹੈ ਕਿਉਂਕਿ ਸਿਧਾਰਥ ਸ਼ੁਕਲਾ ਇਸ ਹਫ਼ਤੇ ਨੋਮੀਨੇਸ਼ਨ ਤੋਂ ਸੇਫ ਹਨ, ਇਸ ਲਈ ਉਹ ਇਸ ਕੰਮ 'ਚ ਸੰਚਾਲਕ ਦੀ ਭੂਮਿਕਾ ਨਿਭਾ ਰਹੇ ਹਨ।

ਸ਼ਹਿਨਾਜ਼ ਗਿਲ ਤੇ ਆਰਤੀ ਸਿੰਘ ਲਗਾਤਾਰ ਸਿਧਾਰਥ ਡੇ 'ਤੇ ਮਸਾਲੇ, ਪਾਊਡਰ ਤੇ ਸਰਫ ਜਿਹੀਆਂ ਚੀਜ਼ਾਂ ਸੁੱਟ ਰਹੇ ਸੀ, ਜਿਸ ਨਾਲ ਉਹ ਜਲਦ ਉਠ ਜਾਣਗੇ। ਇਸ ਵਿਚ ਮੁਕਾਬਲੇਬਾਜ਼ਾਂ ਦੇ ਵਿਚ ਹੱਥੋਪਾਈ ਵੀ ਦੇਖਣ ਨੂੰ ਮਿਲੀ। ਸ਼ਹਿਨਾਜ਼ ਨੇ ਲਗਾਤਾਰ ਪਰੇਸ਼ਾਨ ਕਰਨ 'ਤੇ ਸਿਧਾਰਥ ਡੇ ਨੇ ਅਪਸ਼ਬਦਾਂ ਦਾ ਇਸਤੇਮਾਲ ਕੀਤਾ। ਸਿਧਾਰਥ ਇੰਨੇ ਅਗਰੈਸਿਵ ਹੋ ਚੁਕੇ ਸੀ ਕਿ ਉਨ੍ਹਾਂ ਨੇ ਸ਼ਹਿਨਾਜ ਨੂੰ ਦੋ ਕੌੜੀ ਦੀ ਲੜਕੀ ਤਕ ਕਹਿ ਦਿੱਤਾ। ਇਹ ਗੱਲ ਸੁਣ ਕੇ ਸ਼ਹਿਨਾਜ ਨੇ ਅਪਣਾ ਆਪਾ ਖੋ ਦਿੱਤਾ ਤੇ ਉਹ ਉਨ੍ਹਾਂ 'ਤੇ ਸਾਮਾਨ ਸੁੱਟਣ ਲੱਗੀ।

ਇਸ ਦੇ ਥੋੜ੍ਹੀ ਦੇਰ ਬਾਅਦ ਆਰਤੀ ਨੇ ਜਦੋਂ ਸਿਧਾਰਥ ਨੂੰ ਗੁਦਗੁਦੀ ਕੀਤੀ ਤਾਂ ਸਿਧਾਰਥ ਡੇ ਨੇ ਉਨ੍ਹਾਂ ਲਈ ਅਸ਼ਲੀਲ ਸ਼ਬਦਾਂ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਸਿਧਾਰਥ ਦੀ ਗੱਲ ਸੁਣ ਕੇ ਆਰਤੀ ਗੁੱਸੇ ਨਾਲ ਰੌਲਾ ਪਾਉਣ ਲੱਗ ਗਈ ਸੀ।

ਬਾਅਦ 'ਚ ਸਿਧਾਰਥ ਸ਼ੁਕਲਾ ਨੂੰ ਜਦੋਂ ਆਰਤੀ ਨੇ ਪੂਰਾ ਮਾਮਲਾ ਦੱਸਿਆ ਤਾਂ ਉਨ੍ਹਾਂ ਨੇ ਜਮ ਕੇ ਸਿਧਾਰਥ ਦਾ ਵਿਰੋਧ ਕੀਤਾ। ਬਾਅਦ 'ਚ ਸਿਧਾਰਛ ਸ਼ੁਕਲਾ ਨੇ ਡੇ ਦੀ ਜੰਮ ਕੇ ਕਲਾਸ ਲਗਾਈ। ਬਾਅਦ 'ਚ ਰਸ਼ਿਮ ਦੇਸਾਈ ਤੇ ਆਰਤੀ ਸਿੰਘ ਵਿਚ ਜੰਮ ਕੇ ਲੜਾਈ ਹੋਈ ਹੈ।

Posted By: Susheel Khanna