ਜੇਐੱਨਐੱਨ, ਨਵੀਂ ਦਿੱਲੀ : ਬਿੱਗ ਬੌਸ 13 'ਚ ਸ਼ੁੱਕਰਵਾਰ ਨੂੰ ਇਕ ਟਾਸਕ ਦੌਰਾਨ ਸਿਧਾਰਥ ਡੇਅ ਨੇ ਹੱਦਾਂ ਪਾਰ ਕਰਦਿਆਂ ਆਰਤੀ ਸਿੰਘ 'ਤੇ ਭੱਦੇ ਕੁਮੈਂਟ ਕੀਤੇ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਿਧਾਰਥ ਨੂੰ ਲੋਕਾਂ ਨੇ ਖੂਬ ਖਰੀ-ਖੋਟੀ ਸੁਣਾਈ। ਇਸ ਤੋਂ ਬਾਅਦ ਵੀਕੈਂਡ ਵਾਰ 'ਚ ਸਲਮਾਨ ਖ਼ਾਨ ਨੇ ਵੀ ਸਿਧਾਰਥ ਨੂੰ ਟੋਕਿਆ, ਪਰ ਸਲਮਾਨ ਉਸ ਤਰ੍ਹਾਂ ਗੁੱਸਾ ਨਹੀਂ ਹੋਏ, ਜਿਵੇਂ ਲੋਕਾਂ ਨੂੰ ਉਮੀਦ ਸੀ। ਸਿਧਾਰਥ ਦੇ ਇੰਨੇ ਭੱਦੇ ਕੁਮੈਂਟ ਤੋਂ ਬਾਅਦ ਲੋਕਾਂ ਨੂੰ ਲੱਗਾ ਸੀ ਕਿ ਸਲਮਾਨ ਉਨ੍ਹਾਂ ਦੀ ਕਲਾਸ ਲੈਣਗੇ, ਪਰ ਸਲਮਾਨ ਨੇ ਇਸ ਮਾਮਲੇ 'ਤੇ ਜ਼ਿਆਦਾ ਗੱਲ ਨਹੀਂ ਕੀਤੀ, ਜਿਸ ਤੋਂ ਬਾਅਦ ਲੋਕਾਂ ਨੇ ਸਲਮਾਨ ਨੂੰ ਵੀ ਟਰੋਲ ਕੀਤਾ।

ਹੁਣ ਇਨ੍ਹਾਂ ਸਾਰਿਆਂ ਵਿਚਕਾਰ ਆਰਤੀ ਸਿੰਘ ਦੇ ਭਰਾ ਕ੍ਰਿਸ਼ਨਾ ਅਭਿਸ਼ੇਕ ਦਾ ਵੀ ਬਿਆਨ ਸਾਹਮਣੇ ਆਇਆ ਹੈ। ਸਪਾਟਬੁਆਏ ਨਾਲ ਗੱਲਬਾਤ 'ਚ ਕ੍ਰਿਸ਼ਨਾ ਨੇ ਕਿਹਾ, 'ਮੈਂ ਹੈਰਾਨ ਹਾਂ ਇਹ ਦੇਖ ਕੇ ਦੀ ਸਿਧਾਰਥ ਡੇਅ ਅਜਿਹਾ ਕਰ ਸਕਦਾ ਹੈ। ਉਹ ਮੈਨੂੰ ਤੇ ਮੇਰੇ ਪਰਿਵਾਰ ਨੂੰ ਬਹੁਤ ਚੰਗੇ ਤਰੀਕੇ ਨਾਲ ਜਾਣਦਾ ਹੈ। ਉਹ ਇਕ ਔਰਤ 'ਤੇ ਭੱਦਾ ਕੁਮੈਂਟ ਕਿਵੇਂ ਕਰ ਸਕਦਾ ਹੈ? ਉਹ ਮੇਰੀ ਭੈਣ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ? ਜ਼ਾਹਿਰ ਹੈ ਉਹ ਜਦੋਂ ਵੀ ਘਰੋਂ ਬਾਹਰ ਆਵੇਗਾ ਮੈਂ ਇਸ ਬਾਰੇ 'ਚ ਉਸ ਨਾਲ ਗੱਲ ਜ਼ਰੂਰ ਕਰਾਂਗਾ। ਆਰਤੀ ਮੇਰੀ ਭੈਣ ਹੈ... ਬਲਕਿ ਮੈਂ ਸ਼ੋਅ 'ਚ ਜਾਣਾ ਚਾਹੁੰਦਾ ਹਾਂ ਤੇ ਸਲਮਾਨ ਭਾਈ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਸਭ ਕੀ ਹੋ ਰਿਹਾ ਹੈ।'

Posted By: Amita Verma