ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਪੂਰੇ ਦੇਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਮਨੋਰੰਜਨ ਇੰਡਸਟਰੀ ’ਤੇ ਵੀ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਬਣਿਆ ਹੋਇਆ ਹੈ। ਆਏ ਦਿਨ ਕਿਸੀ ਕਲਾਕਾਰ ਦੇ ਸੰਕ੍ਰਮਿਤ ਹੋਣ ਜਾਂ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਐਕਟਰੈੱਸ ਸ਼ਿਲਪਾ ਸ਼ੈਟੀ ਦਾ ਪੂਰਾ ਪਰਿਵਾਰ ਕੋਵਿਡ-19 ਦੀ ਲਪੇਟ ’ਚ ਆ ਗਿਆ ਹੈ। ਸ਼ਿਲਪਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਪਿਛਲੇ 10 ਦਿਨਾਂ ਤੋਂ ਉਹ ਕਿਸੀ ਮੁਸ਼ਕਿਲ ’ਚੋਂ ਲੰਘ ਰਹੀ ਹੈ।

ਸ਼ਿਲਪਾ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਰਾਹੀਂ ਦੱਸਿਆ-ਇਕ ਪਰਿਵਾਰ ਦੇ ਤੌਰ ’ਤੇ ਸਾਡੇ ਲਈ ਪਿਛਲੇ 10 ਦਿਨ ਕਾਫੀ ਮੁਸ਼ਕਲਾਂ ’ਚੋਂ ਲੰਘੇ ਹਨ। ਮੇਰੇ ਸੱਸ-ਸਹੁਰਾ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਇਸਤੋਂ ਬਾਅਦ ਸਮੀਸ਼ਾ, ਵਿਯਾਨ-ਰਾਜ, ਮੇਰੀ ਮੰਮੀ ਤੇ ਆਖ਼ਰ ’ਚ ਰਾਜ ਸੰਕ੍ਰਮਿਤ ਹੋ ਗਏ।

ਸਰਕਾਰੀ ਗਾਈਡਲਾਈਨਜ਼ ਅਤੇ ਡਾਕਟਰਾਂ ਦੀ ਸਲਾਹ ਅਨੁਸਾਰ, ਉਹ ਸਾਰੇ ਆਪਣੇ-ਆਪਣੇ ਕਮਰਿਆਂ ’ਚ ਘਰ ’ਚ ਹੀ ਆਈਸੋਲੇਸ਼ਨ ’ਚ ਹਨ। ਸ਼ਿਲਪਾ ਅੱਗੇ ਦੱਸਦੀ ਹੈ ਕਿ ਘਰੇਲੂ ਸਟਾਫ ਦੇ ਦੋ ਮੈਂਬਰ ਵੀ ਪਾਜ਼ੇਟਿਵ ਹੋਏ ਹਨ, ਜਿਨ੍ਹਾਂ ਦਾ ਇਲਾਜ ਇਕ ਮੈਡੀਕਲ ਫੈਸਿਲਿਟੀ ’ਤੇ ਚੱਲ ਰਿਹਾ ਹੈ। ਪ੍ਰਮਾਤਮਾ ਦੀ ਕ੍ਰਿਪਾ ਨਾਲ ਸਾਰਿਆਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਮੇਰਾ ਟੈਸਟ ਨੈਗੇਟਿਵ ਆਇਆ ਹੈ।

ਸ਼ਿਲਪਾ ਨੇ ਅੱਗੇ ਦੱਸਿਆ ਕਿ ਪ੍ਰੋਟੋਕਾਲ ਅਨੁਸਾਰ, ਸਾਰੇ ਸੁਰੱਖਿਆ ਨਿਯਮਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਅਸੀਂ ਬੀਐੱਮਸੀ ਅਤੇ ਅਧਿਕਾਰੀਆਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ। ਸ਼ਿਲਪਾ ਨੇ ਸਾਰੇ ਸ਼ੁਭਚਿੰਤਕਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ - ਕ੍ਰਿਪਾ ਮਾਸਕ ਲਗਾ ਕੇ ਰੱਖੋ। ਸੈਨੇਟਾਈਜ਼ ਕਰੋ। ਕੋਵਿਡ ਪਾਜ਼ੇਟਿਵ ਹੋਵੇ ਜਾਂ ਨਾ, ਮਾਨਸਿਕ ਤੌਰ ’ਤੇ ਪਾਜ਼ੇਟਿਵ ਬਣੇ ਰਹੋ। ਸ਼ਿਲਪਾ ਦੀ ਇਸ ਪੋਸਟ ’ਤੇ ਕਈ ਸੈਲੇਬਿ੍ਰਟੀਜ਼ ਨੇ ਉਨ੍ਹਾਂ ਦੇ ਪਰਿਵਾਰ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।

ਸੁਪਰ ਡਾਂਸ ਸ਼ੋਅ ਤੋਂ ਲਿਆ ਬ੍ਰੇਕ

ਹਾਲ ਹੀ ’ਚ ਖ਼ਬਰ ਆਈ ਸੀ ਕਿ ਸ਼ਿਲਪਾ ਸ਼ੈਟੀ ਨੇ ਡਾਂਸ ਰਿਅਲਿਟੀ ਸ਼ੋਅ ਸੁਪਰ ਡਾਂਸਰ ਤੋਂ ਕੁਝ ਦਿਨਾਂ ਦਾ ਬ੍ਰੇਕ ਲਿਆ ਹੈ ਅਤੇ ਉਨ੍ਹਾਂ ਦੀ ਥਾਂ ਮਲਾਇਕਾ ਅਰੋੜਾ ਸ਼ੋਅ ਦਾ ਹਿੱਸਾ ਬਣੀ ਹੈ। ਇਸਦੇ ਪਿੱਛੇ ਨਿੱਜੀ ਕਾਰਨ ਦੱਸਿਆ ਗਿਆ ਸੀ। ਹਾਲਾਂਕਿ, ਸ਼ਿਲਪਾ ਦੀ ਇਸ ਪੋਸਟ ਤੋਂ ਖ਼ੁਲਾਸਾ ਹੋ ਗਿਆ ਹੈ ਕਿ ਸ਼ਿਲਪਾ ਨੇ ਡਾਂਸ ਰਿਅਲਿਟੀ ਸ਼ੋਅ ਤੋਂ ਦੂਰੀ ਕਿਉਂ ਬਣਾਈ ਹੈ।

Posted By: Ramanjit Kaur