Drugs Case ਜੇਐੱਨਐੱਨ, ਨਵੀਂ ਦਿੱਲੀ : ਫੇਮਸ ਕਾਮੇਡੀਅਨ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਬੀਤੇ ਦਿਨੀਂ ਡਰੱਗ ਕੇਸ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ। ਹਾਲ ਹੀ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭਾਰਤੀ ਦੇ ਘਰ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਐੱਨਸੀਬੀ ਨੂੰ ਉਨ੍ਹਾਂ ਦੇ ਘਰ 'ਤੇ ਨਸ਼ੀਲਾ ਪਦਾਰਥ ਮਿਲਿਆ ਸੀ ਜਿਸ ਨੂੰ ਜ਼ਬਤ ਕਰਨ ਦੇ ਬਾਅਦ ਹੀ ਐੱਨਸੀਬੀ ਦੇ ਅਧਿਕਾਰੀਅ ਨੇ ਕਾਮੇਡੀਅਨ ਤੇ ਉਨ੍ਹਾਂ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ 'ਚ ਦੋਵਾਂ ਨੂੰ ਡਰੱਗ ਮਾਮਲੇ 'ਚ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ, ਪਰ ਐੱਨਸੀਬੀ ਵੱਲੋ ਕੇਸ ਦੀ ਜਾਂਚ ਅਜੇ ਵੀ ਜਾਰੀ ਹੈ। ਇਹੀ ਨਹੀਂ ਬਾਅਦ 'ਚ ਉਸ ਨੂੰ ਡਰੱਗ ਪੈਡਲਰ ਨੂੰ ਵੀ ਐੱਨਸੀਬੀ ਨੇ ਗ੍ਰਿਤਤਾਰ ਕਰ ਲਿਆ ਸੀ ਜੋ ਭਾਰਤੀ ਤਕ ਡਰੱਗ ਪਹੁੰਚਾਉਂਦਾ ਸੀ। ਇਸ ਦੌਰਾਨ ਹੁਣ ਭਾਰਤੀ ਸਿੰਘ ਸ਼ੂਟਿੰਗ ਸੈੱਟ 'ਤੇ ਵਾਪਸ ਆ ਗਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇਕ ਪੋਸਟ ਦੇ ਜ਼ਰੀਏ ਆਪਣੇ ਫੈਨਜ਼ ਨੂੰ ਦਿੱਤੀ ਹੈ।


ਭਾਰਤੀ ਸਿੰਘ ਡਰੱਗ ਕੇਸ 'ਚ ਜ਼ਮਾਨਤ ਮਿਲਣ ਦੇ ਬਾਅਦ ਇਕ ਵਾਰ ਫਿਰ ਤੋਂ ਆਪਣੇ ਕੰਮ 'ਤੇ (ਭਾਵ) ਸੈੱਟ 'ਤੇ ਪਹੁੰਚੀ ਹੈ। ਕਾਮੇਡੀਅਨ ਨੇ ਸੈੱਟ ਤੋਂ ਆਪਣੀ ਪਹਿਲੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਆਪਣੀ ਵਾਪਸੀ ਦੀ ਜਾਣਕਾਰੀ ਦਿੱਤੀ ਹੈ। ਭਾਰਤੀ ਸਿੰਘ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ 'ਬਾਹੁਬਲੀ' ਦੀ 'ਸ਼ਿਵਗਾਮੀ ਦੇਵੀ' ਦੇ ਗੈਟਅੱਪ 'ਚ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਭਾਰਤੀ ਸਿੰਘ ਦੇ ਨਾਲ ਕਾਮੇਡੀਅਨ ਤੇ ਐਕਟਰ ਕ੍ਰਿਸ਼ਨਾ ਅਭਿਸ਼ੇਕ ਵੀ ਨਜ਼ਰ ਆ ਰਹੇ ਹਨ। ਜਿੱਥੇ ਭਾਰਤੀ 'ਸ਼ਿਵਗਾਮੀ' ਦੇ ਗੈਟਅੱਪ 'ਚ ਹੈ ਤਾਂ ਉਥੇ ਹੀ ਕ੍ਰਿਸ਼ਨਾ 'ਕਟੱਪਾ' ਦੇ ਗੈਟਅੱਪ 'ਚ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਦੇ ਨਾਲ ਮੁਬੀਨ ਸੋਦਾਗਰ ਵੀ ਦਿਖਾਈ ਦੇ ਰਹੇ ਹਨ

Posted By: Sarabjeet Kaur