ਜੇਐੱਨਐੱਨ, ਨਵੀਂ ਦਿੱਲੀ : ਪਿਤਾ ਦੀ ਮੌਤ ਤੋਂ ਬਾਅਦ ਬੇਲਪੁਰੀ ਵੇਚ ਕੇ ਆਪਣੇੇ ਪਰਿਵਾਰ ਦਾ ਖਰਚਾ ਚਲਾ ਰਿਹਾ 9 ਸਾਲ ਦਾ ਰਣਜੋਧ ਸਿੰਘ ਜੋਧਾ ਹੁਣ ਪੜ੍ਹੇਗਾ। ਛੋਟੀ ਉਮਰ ’ਚ ਦਿਨ ਭਰ ਬੇਲਪੁਰੀ ਵੇਚਣ ਵਾਲੇ ਰਣਜੋਧ ਦੇ ਹੱਥ ’ਚ ਹੁਣ ਕਿਤਾਬਾਂ ਹੋਣਗੀਆਂ। ਉਹ ਸ਼ਹਿਰ ਦੇ ਜਮਾਲਪੁਰ ਸਥਿਤ ਸੀਬੀਐੱਸਈ ਸਕੂਲ ਡੀਸੀਐੱਮ ਪ੍ਰੈਜ਼ੀਡੈਂਸੀ ’ਚ ਪੜ੍ਹਾਈ ਕਰੇਗਾ। ਦੇਸ਼ ਭਰ ’ਚ ਜ਼ਰੂਰਤਮੰਦਾਂ ਦੀ ਮਦਦ ਲਈ ਅਦਾਕਾਰ ਸੋਨੂੰ ਸੂਦ ਹੁਣ ਰੰਜੋਧ ਦੀ ਮਦਦ ਲਈ ਅੱਗੇ ਆਏ ਹਨ।

ਬੇਲਪੁਰੀ ਵੇਚਣ ਰੰਜੋਧ ਦੀ ਵੀਡੀਓ ਹੋਈ ਸੀ ਵਾਇਰਲ

ਸ਼ਹਿਰ ਦੇ ਸਲੇਮ ਟਾਬਰੀ ਏਰੀਆ ਦੇ ਰਹਿਣ ਵਾਲੇ ਰਣਜੋਧ ਸਿੰਘ ਜੋਧਾ ਦੇ ਪਿਤਾ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਇਸ ਦੇ ਬਾਅਦ ਉਸ ਨੇ ਖੁਦ ਮਿਹਨਤ ਕਰਨ ਦੀ ਸੋਚੀ। ਪਰਿਵਾਰ ਦਾ ਖਰਚ ਉਠਾਉਣ ਦਾ ਬੀੜਾ ਉਠਾਇਆ। ਪਿਛਲੇ ਛੇ ਮਹੀਨਿਆਂ ਤੋਂ ਰੰਜੋਧ ਏਰੀਆ ਦੇ ਕੋਲ ਪੈਂਦੇ ਠੇਕੇ ਦੇ ਬਾਹਰ ਬੇਲਪੁਰੀ ਦੀ ਰੇਹੜੀ ਲੱਗਾ ਰਿਹਾ ਸੀ। ਦਿਨ ਦੇ ਉਹ 300 ਰੁਪਏ ਕਮਾ ਲੈਂਦਾ ਸੀ। ਪਿਛਲੇ ਦਿਨਾਂ ਤੋਂ ਬੇਲਪੁਰੀ ਵੇਚ ਰਹੇ ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸਸੀ, ਜਿਸ ਨੂੰ ਅਦਾਕਾਰ ਸੋਨੂੰ ਸੂਦ ਨੇ ਵੀ ਦੇਖਿਆ ਤੇ ਉਸ ਦੀ ਮਦਦ ਲਈ ਹੱਥ ਵਧਾਇਆ।

Posted By: Sarabjeet Kaur