Kangana Ranaut ਨਈਂ ਦੁਨੀਆ : Kangana Ranaut ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕਰਨਾਟਕ 'ਚ FIR ਦਰਜ ਹੋਣ ਦੇ ਬਾਅਦ ਹੁਣ ਮੁੰਬਈ ਦੀ ਬਾਂਦਰਾ ਕੋਟਰ ਨੇ Kangana Ranaut ਦੇ ਖ਼ਿਲਾਫ਼ ਟਵੀਟ ਤੇ ਇੰਟਰਊੂਵਰ ਦੇ ਜ਼ਰੀਏ ਫਿਰਕੂ ਨਫ਼ਰਤ ਫੈਲਾਉਣ ਦੇ ਦੋਸ਼ਾਂ 'ਚ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤਾ ਹੈ।

ਮੀਡੀਆ ਰਿਪੋਰਟ ਅਨੁਸਾਰ ਮੰਨਾ ਰਵਾਲੀ ਤੇ ਸਾਹਿਲ ਅਸ਼ਰਫ ਸਈਦ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰ ਭੜਕਾਊ ਟਵੀਟ ਲਈ ਕੰਗਨਾ ਰਨੋਟ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨ 'ਚ ਇਹ ਦੋਸ਼ ਲਗਾਇਆ ਸੀ ਕਿ ਕੰਗਨਾ ਆਪਣੇ ਟਵੀਟ ਤੇ ਟੀਵੀ ਚੈਨਲਾਂ 'ਤੇ ਦਿੱਤੇ ਇੰਟਰਵਿਊ ਦੇ ਜ਼ਰੀਏ ਹਿੰਦੂ ਤੇ ਮੁਸਲਿਮ ਕਲਾਕਾਰਾਂ ਵਿਚਕਾਰ ਨਫ਼ਰਤ ਪੈਦਾ ਕਰ ਰਹੀ ਹੈ। ਇਸ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਕੰਗਨਾ ਆਪਣੇ ਟਵੀਟ ਦੇ ਜ਼ਰੀਏ ਦੋ ਕਮਿਊਨਿਟੀ ਵਿਚਕਾਰ ਨਫ਼ਰਤ ਨੂੰ ਵਧਾ ਰਹੀ ਹੈ। ਕੰਗਨਾ 'ਤੇ ਫਿਰਕਾਪ੍ਰਸਤੀ ਨੂੰ ਵਧਾਉਣ ਦਾ ਦੋਸ਼ ਵੀ ਲਗਾਇਆ ਸੀ।

FIR ਦਰਜ ਹੋਣ ਦੇ ਬਾਅਦ ਕੰਗਨਾ ਰਨੋਟ ਤੋਂ ਪੁੱਛਗਿੱਛ ਹੋਵੇਗੀ ਤੇ ਜੇ ਪੁਖਤਾ ਸਬੂਤ ਮਿਲੇ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋ ਸਕਕਦੀ ਹੈ। ਕੰਗਨਾ ਰਨੋਤ ਬਾਲੀਵੁੱਡ 'ਚ ਨੇਪੋਟਿਜ਼ਮ ਖ਼ਿਲਾਫ਼ ਲਗਾਤਾਰ ਆਵਾਜ਼ ਚੁੱਕਦੀ ਰਹੀ ਹੈ। ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਨਿਆਂ ਦਿਵਾਉਣ ਲਈ ਵੀ ਮੁਹਿੰਮ ਵਿੱਢੀ ਹੈ।

Posted By: Sarabjeet Kaur