ਨਵੀਂ ਦਿੱਲੀ : ਮਲਟੀਸਟਾਰਰ ਫਿਲਮ ਹਾਊਸਫੁੱਲ 4 ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਸਟਾਰ ਅਕਸ਼ੈ ਕੁਮਾਰ ਸਮੇਤ ਬੌਬੀ ਦਿਓਲ, ਰਿਤੇਸ਼ ਦੇਸ਼ਮੁਖ, ਪੂਜਾ ਹੇਗੜੇ, ਕ੍ਰਿਤੀ ਸੈਨਨ, ਕ੍ਰਿਤੀ ਖਰਬੰਦਾ ਪ੍ਰੋਮਸ਼ਨ 'ਚ ਬਿਜੀ ਹਨ। ਫਿਲਮ ਦੇ ਦੋ ਗਾਣੇ ਰਿਲੀਜ਼ ਹੋ ਚੁੱਕੇ ਹਨ, ਜਿਸ 'ਚ 'ਬਾਲਾ ਗਾਣਾ' ਜ਼ਿਆਦਾ ਫੇਮਸ ਹੋ ਰਿਹਾ ਹੈ। ਇਸ ਗਾਣੇ ਨੂੰ ਲੈ ਕੇ ਚੈਲੇਂਜ਼ ਵੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਆਪਣੇ ਵੀਡੀਓ ਸ਼ੇਅਰ ਕਰ ਰਹੇ ਹਨ।

ਇਸ ਚੈਲੇਜ਼ ਦਾ ਬਾਲਾ ਗਾਣੇ ਦਾ ਇਕ ਸਿਗਨੇਚਰ ਸਟੈਪ ਕਰਨਾ ਹੈ ਤੇ ਉਹ ਕਰਦੇ ਹੋਏ ਵੀਡੀਓ ਅਪਲੋਡ ਕਰਨਾ ਹੈ। ਕਈ ਲੋਕਾਂ ਨੇ ਇਹ ਚੈਲੰਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਮ ਸਟਾਰ ਅਕਸ਼ੈ ਕੁਮਾਰ ਨੇ ਇਸ ਚੈਲੰਜ਼ ਨੂੰ ਪੂਰਾ ਕਰਨ ਲਈ ਯੂਜ਼ਰਜ਼ ਦੀਆਂ ਵੀਡੀਓ ਨੂੰ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀਆਂ ਹਨ ਤੇ ਉਹ ਲਗਾਤਾਰ ਸ਼ੇਅਰ ਕਰ ਰਹੇ ਹਨ। ਇਸ ਚੈਲੰਜ ਲਈ ਹੁਣ ਲਗਾਤਾਰ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ ਤੇ ਅਕਸ਼ੈ ਕੁਮਾਰ ਉਨ੍ਹਾਂ ਨੂੰ ਰੀਟਵੀਟ ਕਰ ਰਹੇ ਹਨ।

Posted By: Amita Verma