ਜੇਐੱਨਐੱਨ, ਨਵੀਂ ਦਿੱਲੀ : ਸਿੰਗਰ ਤੇ ਰੈਪਰ ਬਾਦਸ਼ਾਹ ਨੇ ਹਾਲ ਹੀ 'ਚ ਰਿਲੀਜ਼ ਹੋਏ ਆਪਣੇ ਗਾਣੇ ਗੇਂਦਾ ਫੂਲ ਦੇ ਲਿਰਿਕਸ ਨੂੰ ਲੈ ਕੇ ਖ਼ਬਰਾਂ 'ਚ ਹਨ। ਦਰਅਸਲ, ਬਾਦਸ਼ਾਹ 'ਤੇ ਗਾਣੇ ਦੇ ਕੁਝ ਲਿਰਿਕਸ ਨੂੰ ਕਾਪੀ ਕਰਨ ਦਾ ਦੋਸ਼ ਲੱਗ ਰਿਹਾ ਸੀ ਤੇ ਇਸ ਵਜ੍ਹਾ ਕਾਰਨ ਗਾਣਾ ਵੀ ਵਿਵਾਦਾਂ 'ਚ ਆ ਗਿਆ ਸੀ। ਦੋਸ਼ ਇਹ ਕਿ ਬਾਦਸ਼ਾਹ ਨੇ ਗਾਣੇ 'ਚ ਨਾ ਤਾਂ ਰਾਈਟਰ ਨੂੰ ਕ੍ਰੇਡਿਟ ਦਿੱਤਾ ਹੈ ਤੇ ਨਾ ਹੀ ਉਸ ਨੇ ਪਹਿਲਾ ਗੱਲ ਕੀਤੀ ਸੀ। ਮਾਮਲਾ ਵਧਣ ਮਗਰੋਂ ਹੁਣ ਖ਼ਬਰ ਆ ਰਹੀ ਹੈ ਕਿ ਬਾਦਸ਼ਾਹ ਨੇ ਰਾਈਟਰ ਨੂੰ ਪੰਜ ਲੱਖ ਰੁਪਏ ਦਿੱਤੇ ਹਨ। ਕਿਹਾ ਜਾ ਰਿਹਾ ਸੀ ਕਿ ਬਾਦਸ਼ਾਹ ਨੇ ਅਸਲੀ ਰਾਈਟਰ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ ਤੇ ਹੁਣ ਉਨ੍ਹਾਂ ਨੇ ਰਾਈਟਰ ਦੇ ਅਕਾਊਂਟ 'ਚ ਪੈਸੇ ਭੇਜੇ ਹਨ। ਦੱਸਿਆ ਜਾ ਰਿਹਾ ਹੈ ਰੈਪਰ ਨੇ ਸ਼ੁੱਕਰਵਾਰ ਨੂੰ ਬੀਰਭੂਮ ਦੇ ਰਹਿਣ ਵਾਲੇ ਸਿੰਗਰ ਰਤਨ ਕਾਹਿਰ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲ ਕੀਤੀ ਸੀ। ਇਸ ਦੌਰਾਨ ਹੀ ਉਨ੍ਹਾਂ ਨੇ ਬੈਂਕ ਅਕਾਊਂਟ ਦੀ ਜਾਣਕਾਰੀ ਮੰਗੀ ਸੀ ਤੇ ਉਸ ਮਗਰੋਂ ਰੈਪਰ ਨੇ ਰਾਈਟਰ ਦੇ ਅਕਾਊਂਟ 'ਚ 5 ਲੱਖ ਰੁਪਏ ਭੇਜ ਦਿੱਤੇ ਹਨ।

ਕਿਹੜੀਆਂ ਲਾਈਨਾਂ ਨੂੰ ਲੈ ਕੇ ਵਿਵਾਦ ਹੋਇਆ

ਬਾਦਸ਼ਾਹ ਨੇ ਗਾਣੇ ਗੇਂਦਾ ਫੂਲ 'ਚ ਇਕ ਲਾਈਨ ਹੈ- ਬੜੇ ਲੋਕੇਰ ਬੇਟੀ ਲੋ, ਲੌਂਬਾ-ਲੌਂਬਾ ਚੂਲ। ਇਹ ਲਾਈਨ ਬੰਗਾਲੀ ਲੋਕ ਗੀਤ ਦੀਆਂ ਹਨ ਤੇ ਕਿਹਾ ਜਾ ਰਿਹਾ ਹੈ ਇਹ ਗਾਣਾ 1972 'ਚ ਬੰਗਾਲੀ ਗੀਤਕਾਰ ਰਤਨ ਕਾਹਿਰ ਨੇ ਲਿਖਿਆ ਹੈ। ਇਸ ਗਾਣੇ ਲਈ ਕ੍ਰੇਡਿਟ ਨਹੀਂ ਮਿਲਿਆ। ਇਸ ਮਗਰੋਂ ਵਿਵਾਦ ਤੇ ਪਹਿਲਾ ਬਾਦਸ਼ਾਹ ਨੇ ਮਦਦ ਦੀ ਗੱਲ ਕੀਤੀ ਸੀ ਤੇ ਹੁਣ 5 ਲੱਖ ਰੁਪਏ ਰਾਈਟਰ ਨੂੰ ਦੇ ਦਿੱਤੇ ਹਨ। ਨਾਲ ਹੀ ਇਹ ਵੀ ਖਬਰ ਆਈ ਸੀ ਕਿ ਰਾਈਟਰ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਤੇ ਉਹ ਹੁਣ ਬੰਗਾਲ ਦੇ ਇਕ ਪਿੰਡ 'ਚ ਰਹਿੰਦੇ ਹਨ।

badshah gives 5 lakhs rupees to original creator of song genda phool ratan kahar after plagiarism issue


ਰਿਪੋਰਟਰਜ਼ ਮੁਤਾਬਕ, ਪੈਸੇ ਟਰਾਂਸਫਰ ਕਰਨ ਮਗਰੋਂ ਰਾਈਟਰ ਖ਼ੁਸ਼ ਹਨ। ਪੈਸੇ ਆਉਣ ਮਗਰੋਂ ਉਨ੍ਹਾਂ ਨੇ ਬਾਦਸ਼ਾਹ ਦਾ ਧੰਨਵਾਦ ਵੀ ਕੀਤਾ ਹੈ ਤੇ ਲਾਕਡਾਊਨ ਖ਼ਤਮ ਹੋਣ ਮਗਰੋਂ ਘਰ ਵੀ ਬੁਲਾਇਆ ਹੈ। ਜੇਕਰ ਗਾਣੇ ਦੀ ਗੱਲ ਕਰੀਏ ਤਾਂ ਰਿਲੀਜ਼ ਹੋਣ ਮਗਰੋਂ ਕੁਝ ਦਿਨ ਬਾਅਦ ਹੀ ਗਾਣੇ ਦੇ 13 ਕਰੋੜ ਤੋਂ ਵੱਧ ਫਲੋਆਰਜ਼ ਹੋ ਚੁੱਕੇ ਹਨ।

Posted By: Tejinder Thind