Badshah ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੇ ਫੇਮਸ ਰੈਪਰ ਬਾਦਸ਼ਾਹ ਦੇ ਆਪਣੇ ਗਾਣਿਆਂ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਆਏ ਦਿਨੀਂ ਆਪਣੀ ਲੇਟੈਸਟ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੌਰਾਨ ਬਾਦਸ਼ਾਹ ਦੀ ਇਕ ਸੋਸ਼ਲ ਮੀਡੀਆ 'ਤੇ ਜਾ ਕੇ ਵਾਇਰਲ ਹੋ ਰਹੀ ਹੈ। ਇਸ ਫੋਟੋ ਨੇ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਹੈ। ਤਸਵੀਰ 'ਚ ਬਾਦਸ਼ਾਹ ਦੇ ਚਿਹਰੇ ਦੀ ਹਾਲਤ ਕਾਫ਼ੀ ਬੁਰੀ ਨਜ਼ਰ ਆ ਰਹੀ ਹੈ।


ਬਾਦਸ਼ਾਹ ਇਨ੍ਹੀਂ ਦਿਨੀਂ ਮਾਲਦੀਪ 'ਚ ਛੁੱਟੀਆਂ ਲੰਘਾ ਰਹੇ ਹਨ। ਸੈਰ ਦੌਰਾਨ ਉਹ 'ਸਨਬਰਨ' ਦਾ ਸ਼ਿਕਾਰ ਹੋ ਗਏ। ਇਸ ਦਾ ਅਸਰ ਉਨ੍ਹਾਂ ਦੇ ਚਿਹਰੇ 'ਤੇ ਸਭ ਤੋਂ ਜ਼ਿਆਦਾ ਹੋਇਆ ਹੈ। ਬਾਦਸ਼ਾਹ ਦੇ ਚਿਹਰੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਫੈਨਜ਼ ਕਾਫ਼ੀ ਹੈਰਾਨ ਹਨ। ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦਾ ਪੂਰਾ ਚਿਹਰਾ ਧੁੱਪ ਨਾਲ ਸੜਿਆ ਹੋਇਆ ਦਿਖਾਈ ਦੇ ਕਿਹਾ ਹੈ। ਦੱਸ ਦਈਏ ਕਿ ਸਨਬਰਨ ਦੀ ਵਜ੍ਹਾ ਨਾਲ ਉਨ੍ਹਾਂ ਦਾ ਚਿਹਰਾ ਲਾਲ ਤੇ ਸਕਿੱਨ ਛਿਲੀ ਹੋਈ ਨਜ਼ਰ ਆ ਰਹੀ ਹੈ।

View this post on Instagram

Sunburnt

A post shared by BADSHAH (@badboyshah) on

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਬਾਦਸ਼ਾਹ ਨੇ ਕਾਪਸ਼ਨ 'ਚ ਲਿਖਿਆ, ਸਨਬਰਨ...! ਇਸ ਤਸਵੀਰ 'ਤੇ ਉਨ੍ਹਾਂ ਦੇ ਫੈਨਜ਼ ਰਿਐਕਸ਼ਨ ਦੇ ਰਹੇ ਹਨ। ਸਿੰਗਰ ਅਰਮਾਨ ਮਲਿਕ ਨੇ ਲਿਖਿਆ, ਬੁਰੇ ਜਲੇ। ਐਕਟ੍ਰੈੱਸ ਮੁਣਾਲ ਠਾਕੁਰ ਨੇ ਕੁਮੈਂਟ ਕੀਤਾ, 'ਓਹ ਨਹੀ' ਸੋਸ਼ਲ ਮੀਡੀਆ 'ਤੇ ਬਾਦਸ਼ਾਹ ਦੀ ਇਸ ਤਸਵੀਰ ਨੂੰ ਜੰਮ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਹਾਲੀ 'ਚ ਬਾਦਸ਼ਾਹ ਨੇ ਆਈਪੀਐੱਲ ਨੈਚ 'ਚ ਬਾਦਸ਼ਾਹ ਖ਼ਾਨ ਦੀ ਆਈਪੀਐੱਲ ਟੀਮ ਕੋਲਕਾਤਾ ਨਾਈਟ ਰਾਈਡਰਸ ਲਈ ਇਕ ਗਾਣਾ ਗਾਇਆ। ਇਹ ਗਾਣਾ ਯੂ-ਟਿਊਬ 'ਤੇ ਰਿਲੀਜ਼ ਹੁੰਦੇ ਹੀ ਛਾਅ ਗਿਆ। ਇਸ ਦੇ ਇਲਾਵਾ ਰੈਪਰ ਦਾ ਇਕ ਹੋਰ ਗਾਣਾ 'ਟਾਕਸਿਕ' ਨੇ ਵੀ ਕਾਫ਼ੀ ਧਮਾਲ ਮਚਾਈ ਹੈ। ਇਸ ਗਾਣੇ ਦੀ ਵੀਡੀਓ 'ਚ ਰਵੀ ਦੁਬੇ ਤੇ ਸਰਗੁਨ ਮੇਹਤਾ ਦੀ ਜ਼ਬਰਦਸਤ ਕੈਮਿਸਟ੍ਰੀ ਨਜ਼ਰ ਆਈ ਸੀ। ਇਹ ਗਾਣਾ ਅਜੇ ਤਕ ਯੂ-ਟਿਊਬ 'ਤੇ ਟਾਪ ਸਰਚ 'ਚ ਬਣਾਇਆ ਹੋਇਆ ਹੈ।

Posted By: Sarabjeet Kaur