ਨਵੀਂ ਦਿੱਲੀ, ਜੇਐੱਨਐੱਨ : ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਜਗ੍ਹਾ ਦਿੱਤੀ ਗਈ ਹੈ। 2020 ਦੀ ਲਿਸਟ 'ਚ ਮੋਦੀ ਇਕਲੌਤੇ ਭਾਰਤੀ ਆਗੂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਇਲਾਵਾ ਪੀਐੱਮ ਮੋਦੀ ਉਨ੍ਹਾਂ ਦੋ ਦਰਜਨ ਆਗੂਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਇਸ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ।

ਇਸ ਸੂਚੀ 'ਚ ਸ਼ਾਮਲ ਹੋਰ ਭਾਰਤੀ ਲੋਕਾਂ 'ਚ ਗੂਗਲ ਦੇ ਸੀਈਓ ਸੁੰਦਰ ਪਿਚਾਈ, ਅਦਾਕਾਰ ਆਯੁਸ਼ਮਾਨ ਖੁਰਾਨਾ, ਐੱਚਆਈਵੀ 'ਤੇ ਖੋਜ ਕਰਨ ਵਾਲੇ ਰਵਿੰਦਰ ਗੁਪਤਾ ਤੇ ਸ਼ਾਹੀਨ ਬਾਗ਼ ਧਰਨੇ 'ਚ ਸ਼ਾਮਲ ਬਿਲਕਿਸ ਦਾਦੀ ਵੀ ਸ਼ਾਮਲ ਹਨ। ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਲਿਖੇ ਆਪਣੇ ਲੇਖ 'ਚ ਕਈ ਤਲਖ਼ ਟਿੱਪਣੀਆਂ ਵੀ ਕੀਤੀਆਂ ਹਨ।

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਆਪਣੀਆਂ ਫਿਲਮਾਂ ਨਾਲ ਲਗਾਤਾਰ ਖਾਸ ਪਛਾਣ ਬਣਾਉਂਦੇ ਜਾ ਰਹੇ ਹਨ। ਭਾਰਤ 'ਚ ਵੱਡੇ ਪੁਰਸਕਾਰ ਜਿੱਤਣ ਤੋਂ ਬਾਅਦ ਹੁਣ ਅਦਾਕਾਰ ਨੇ ਦੁਨੀਆਭਰ 'ਚ ਕੀਰਤੀਮਾਨ ਸਥਾਪਤ ਕੀਤਾ ਗਿਆ ਹੈ। ਪੀਐੱਮ ਮੋਦੀ ਦਾ ਨਾਂ ਆਗੂਆਂ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਆਯੁਸ਼ਮਾਨ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ ਤੇ ਇਕ ਇਨਫੋਬੈਨਰ ਸ਼ੇਅਰ ਕੀਤਾ ਹੈ। ਆਯੁਸ਼ਮਾਨ ਖੁਰਾਨਾ ਦਾ ਨਾਂ ਇਸ ਲਿਸਟ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਫੈਨਜ਼ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਉਧਰ ਟਾਈਮ ਮੈਗਜ਼ੀਨ 'ਚ ਆਯੁਸ਼ਮਾਨ ਖੁਰਾਨਾ ਲਈ ਦੀਪਿਕਾ ਪਾਦੂਕੋਣ ਨੇ ਇਕ ਨੋਟ ਲਿਖਿਆ ਹੈ। ਦੀਪਿਕਾ ਪਾਦੂਕੋਣ ਨੇ ਲਿਖਿਆ ਹੈ ਮੈਨੂੰ ਆਯੁਸ਼ਮਾਨ ਖੁਰਾਨਾ ਉਨ੍ਹਾਂ ਦੀ ਡੇਬਿਊ ਫਿਲਮ 'ਵਿੱਕੀ ਡੋਨਰ' ਤੋਂ ਯਾਦ ਹੈ। ਵੈਸੇ ਇੰਟਰਟੇਨਮੈਂਟ ਇੰਡਸਟਰੀ ਤੋਂ ਕਈ ਹੋਰ ਮਾਧਿਅਮਾਂ ਰਾਹੀਂ ਸਾਲਾਂ ਤੋਂ ਹੀ ਜੁੜੇ ਹੋਏ ਹਨ ਪਰ ਤੁਸੀਂ ਤੇ ਅਸੀਂ ਅੱਜ ਉਨ੍ਹਾਂ ਦੀ ਵਜ੍ਹਾ ਕਰਕੇ ਗੱਲ ਕਰ ਰਹੇ ਹਾਂ, ਉਹ ਹੈ ਉਨ੍ਹਾਂ ਦੇ ਫਿਲਮ ਮਾਧਿਅਮ ਰਾਹੀਂ ਸ਼ਾਨਦਾਰ ਕਿਰਦਾਰਾਂ ਦਾ ਪ੍ਰਭਾਵ।

ਟਾਈਮ ਦੀ ਅਧਿਕਾਰਤ ਵੈੱਬਸਾਈਟ 'ਚ ਦਿੱਤੇ ਗਏ ਦੀਪਿਕਾ ਪਾਦੂਕੋਣ ਦੇ ਮੈਸੇਜ 'ਚ ਅੱਗੇ ਲਿਖਿਆ ਹੈ ਭਾਰਤ ਦੀ 1.3 ਬਿਲੀਅਨ ਤੋਂ ਜ਼ਿਆਦਾ ਦੀ ਆਬਾਦੀ 'ਚ ਸਿਰਫ਼ ਕੁਝ ਹੀ ਫੀਸਦੀ ਲੋਕ ਆਪਣੇ ਸੁਪਨਿਆਂ ਨੂੰ ਜੀਵਤ ਦੇਖਦੇ ਹਨ ਤੇ ਆਯੂਸ਼ਮਾਨ ਖੁਰਾਨਾ ਉਨ੍ਹਾਂ 'ਚੋਂ ਇਕ ਹਨ। ਆਯੂਸ਼ਮਾਨ ਖੁਰਾਨਾ ਦਾ ਟਾਈਮ 100 ਲਿਸਟ 'ਚ ਸ਼ਾਮਲ ਹੋਣਾ ਬਾਲੀਵੁੱਡ ਲਈ ਵੀ ਖਾਸ ਕੀਰਤੀਮਾਨ ਹੈ।

Posted By: Ravneet Kaur