ਜੇਐਨਐਨ, ਨਵੀਂ ਦਿੱਲੀ : ਅਯੁੱਧਿਆ ਮਾਮਲੇ ਵਿਚ ਆਏ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦਾ ਬਾਲੀਵੁੱਡ ਦੇ ਕਲਾਕਾਰਾਂ ਨੇ ਵੀ ਸਵਾਗਤ ਕੀਤਾ ਹੈ ਸੈਲੀਬ੍ਰਿਟੀਜ਼ ਨੇ ਲੋਕਾਂ ਨੂੰ ਇਸ ਦੇ ਨਾਲ ਹੀ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਭਾਰਤ ਦੇ ਇਤਿਹਾਸ ਵਿਚ ਸੁਪਰੀਮ ਕੋਰਟ ਨੇ ਦਹਾਕਿਆਂ ਪੁਰਾਣੇ ਰਾਮ ਜਨਮ ਭੂਮੀ ਬਾਬਰੀ ਢਾਂਚਾ ਵਿਵਾਦ ਮਾਮਲੇ 'ਤੇ ਅੱਜ ਫੈਸਲਾ ਸੁਣਾਇਆ।

ਚੀਫ ਜਸਟਿਸ ਰੰਜਨ ਗੋਗੋਈ, ਜੱਜ ਐਸਏ ਬੋਬਡੇ, ਜੱਜ ਡੀਵਾਈ ਚੰਦਰਚੂਹੜ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਅਬਦੁਲ ਨਜੀਰ ਦੀ 5 ਜੱਜਾਂ ਦੇ ਬੈਂਚ ਨੇ ਲੰਬੇ ਸਮੇਂ ਤੋਂ ਲਟਕੇ ਹੋਏ ਅਯੁੱਧਿਆ ਮਾਮਲੇ ਦਾ ਫੈਸਲਾ ਦਿੱਤਾ ਹੈ।


ਫਿਲਮ ਅਭਿਨੇਤਰੀ ਹੁਮਾ ਕੁਰੈਸ਼ੀ ਨੇ ਫੈਸਲੇ ਦਾ ਸਵਾਗਤ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ, ' ਮੇਰੇ ਪਿਆਰੇ ਦੇਸ਼ ਵਾਸੀਓ ਅੱਜ ਆਏ ਅਯੁੱਧਿਆ ਕੇਸ 'ਤੇ ਫੈਸਲੇ ਦਾ ਸਨਮਾਨ ਕੀਤਾ ਜਾਵੇ। ਸਾਨੂੰ ਸਾਰਿਆਂ ਨੂੰ ਇਕ ਦੇਸ਼ ਦੇ ਤੌਰ 'ਤੇ ਇਸ ਵਿਚੋਂ ਨਿਕਲ ਕੇ ਅੱਗੇ ਵਧਣ ਦੀ ਲੋੜ ਹੈ।'


ਕੁਨਾਲ ਕਪੂਰ ਨੇ ਕਿਹਾ, ' ਇਹ ਸਮਾਂ ਸ਼ਾਂਤੀ ਅਤੇ ਸੁਹਿਰਦਤਾ ਨੂੰ ਬਣਾਈ ਰੱਖਣ ਦਾ ਹੈ। ਅਸੀਂ ਇਕ ਦੂਸਰੇ ਦੇ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ ਅਤੇ ਇਕ ਅਟੁੱਟ ਭਾਰਤ ਬਣਾਉਣਾ ਹੈ।'


ਫਿਲਮ ਅਭਿਨੇਤਰੀ ਕੰਗਨਾ ਰਣੌਤ ਨੇ ਅਯੁੱਧਿਆ ਦੇ ਫੈਸਲੇ 'ਤੇ ਕਿਹਾ,' ਸੁਪਰੀਮ ਕੋਰਟ ਦਾ ਇਹ ਫੈਸਲਾ ਇਹ ਦਰਸਾਉਂਦਾ ਹੈ ਕਿ ਅਸੀਂ ਇਕ ਦੂਜੇ ਨਾਲ ਸ਼ਾਂਤੀ ਨਾਲ ਰਹਿ ਸਕਦੇ ਹਾਂ। ਇਹ ਸਾਡੇ ਦੇਸ਼ ਦੀ ਖੂਬਸੂਰਤੀ ਹੈ। ਸਾਨੂੰ ਅਨੇਕਤਾ ਵਿਚ ਏਕਤਾ ਦੀ ਗੱਲ ਨੂੰ ਸਮਝਾਉਂਦੇ ਹੋਏ ਇਸ ਦਾ ਪਾਲਣ ਕਰਨਾ ਚਾਹੀਦਾ ਹੈ।'


ਇਸ 'ਤੇ ਲੇਖਕ ਚੇਤਨ ਭਗਤ ਨੇ ਲਿਖਿਆ, ਚਾਹੇ ਕੁਝ ਵੀ ਹੋ ਜਾਵੇ ਕੋਈ ਭਗਵਾਨ ਅਸ਼ਾਂਤੀ ਨਹੀਂ ਚਾਹੁਣਗੇ। ਇਸ ਨੂੰ ਅਜਿਹਾ ਹੀ ਰੱਖਣ ਦੀ ਲੋੜ ਹੈ।


ਫਿਲਮ ਡਾਇਰੈਕਟਰ ਮਧੁਰ ਭੰਡਾਰਕਰ ਨੇ ਇਸ 'ਤੇ ਲਿਖਿਆ,'ਸੁਪਰੀਮ ਕੋਰਟ ਦਾ ਅਯੁੱਧਿਆ 'ਤੇ ਦਿੱਤੇ ਗਏ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਅੰਤ ਵਿਚ ਇਹ ਕਈ ਸਾਲਾਂ ਦਾ ਲਟਕਿਆ ਹੋਇਆ ਮਾਮਲਾ ਸੁਲਝਿਆ ਹੈ। '

Posted By: Susheel Khanna