Avengers Endgame ਦੀ ਕਮਾਈ ਦੇ ਤੂਫ਼ਾਨ ਵਿਚਾਲੇ ਇਕ ਹੋਰ ਕਮਾਊ ਫ਼ਿਲਮ ਦੀ ਰਿਲੀਜ਼ ਦਾ ਐਲਾਨ ਹੋ ਗਿਆ ਹੈ।ਨਿਰਦੇਸ਼ਕ ਜੇਮਸ ਕੈਮਰੂਨ ਦੀ ਫ਼ਿਲਮ 'ਅਤਵਾਰ 2' ਕਮਾਈ ਦੇ ਨਵੇਂ ਰਿਕਾਰਡ ਬਣਾਉਣ ਲਈ ਸਿਨੇਮਾਘਰਾਂ 'ਚ ਆਉਣ ਵਾਲੀ ਹੈ। ਇਸ ਦੀ ਰਿਲੀਜ਼ ਡੇਟ 17 ਦਸੰਬਰ 2021 ਦੱਸੀ ਗਈ ਹੈ। ਪਹਿਲਾਂ ਉਸ ਨੂੰ 18 ਦਸੰਬਰ 2020 'ਚ ਹੀ ਰਿਲੀਜ਼ ਕੀਤਾ ਜਾਣਾ ਸੀ। ਇਸ ਦੇਰੀ ਕਾਰਨ ਸ਼ੋਸਲ ਮੀਡੀਆ 'ਚ ਕਾਫ਼ੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ।


ਜੇਮਸ ਕੈਮਰੂਨ ਦੀ ਅਵਤਾਰ ਨੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਸਨ। ਮਾਹਿਰ ਮੰਨ ਰਹੇ ਹਨ ਕਿ ਇਸ ਦੀ ਸੀਕੁਅਲ ਫ਼ਿਲਮ 'ਅਤਵਾਰ 2' ਵੀ ਸਾਰੇ ਰਿਕਾਰਡ ਤੋੜ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ ਕੁਝ ਦਿਨਾਂ 'ਚ ਹੀ 'ਅਤਵਾਰ' ਦਾ ਰਿਕਾਰਡ Avengers Endgame ਤੋੜ ਦੇਵੇਗੀ। ਅਜਿਹੇ ਐਵੇਂਜਰਸ ਐਨਡਗੇਮ ਦਾ ਰਿਕਾਰਡ ਤੋੜਨ ਲਈ ਡਿਜ਼ਨੀ ਸਟੂਡੀਓ ਨੇ ਅਤਵਾਰ 2 ਦਾ ਐਲਾਨ ਕਰ ਦਿੱਤਾ ਹੈ।

ਡਿਜ਼ਨੀ ਸਟੂਡੀਓ ਨੇ 2009 'ਚ ਅਤਵਾਰ ਫ਼ਿਲਮ ਨੂੰ ਰਿਲੀਜ਼ ਕੀਤਾ ਸੀ। ਇਹ ਫ਼ਿਲਮ ਕਾਲਪਨਿਕ ਵਿਗਿਆਨ 'ਤੇ ਆਧਾਰਿਤ ਹੈ। ਫ਼ਿਲਮ ਅਤਵਾਰ ਦਾ ਲੇਖਕ ਅਤੇ ਨਿਰਦੇਸ਼ਕ ਵੀ ਜੇਮਸ ਕੈਮਰੂਨ ਨੇ ਹੀ ਕੀਤਾ ਸੀ। ਇਹ ਵਿਸ਼ਵ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣੀ ਅਤੇ 2.78 ਅਰਬ ਡਾਲਰ ਦੀ ਕਮਾਈ ਕੀਤੀ।

ਸੋਸ਼ਲ ਮੀਡੀਆ 'ਤੇ ਰਿਲੀਜ਼ 'ਚ ਹੋ ਰਹੀ ਦੇਰੀ ਕਾਰਨ ਕਈ ਮੀਮਸ ਬਣੇ ਹਨ..

Posted By: Akash Deep