ਜੇਐੱਨਐੱਨ, ਨਵੀਂ ਦਿੱਲੀ : ਟੈਲੀਵਿਜ਼ਨ ਰਿਐਲਟੀ ਸ਼ੋਅ ਬਿੱਗ ਬੌਸ 'ਚ ਤਿੰਨ ਵੀਕੈਂਡ ਦੇ ਵਾਰ 'ਚ ਕਈ ਸਾਰੇ ਡਰਾਮੇ ਦੇਖਣ ਨੂੰ ਮਿਲੇ ਹਨ। ਸ਼ੋਅ 'ਚ ਸ਼ਹਿਨਾਜ਼ ਨੇ ਆਪਣੀ ਜ਼ਿੱਦ ਕਾਰਨ ਸਲਮਾਨ ਖ਼ਾਨ ਨੂੰ ਵੀ ਗੁੱਸਾ ਕਰਨ 'ਤੇ ਮਜਬੂਰ ਕਰ ਦਿੱਤਾ ਸੀ, ਜਿਸ ਦੇ ਬਾਅਦ ਸਲਮਾਨ ਕਾਫ਼ੀ ਨਾਰਾਜ਼ ਹੋ ਗਏ ਸੀ। ਇਸ ਦੇ ਬਾਅਦ ਐਕਸ ਕੰਟੈਸਟੈਂਟ ਹਿਨਾ ਖ਼ਾਨ ਨੇ ਬੀਤੇ ਦਿਨੀਂ ਬਿੱਗ ਬੌਸ ਦੇ ਘਰ 'ਚ ਐਂਟਰੀ ਮਾਰੀ ਹੈ। ਹਿਨਾ ਸ਼ੋਅ 'ਚ ਇਕ ਖ਼ਾਸ ਮਕਸਦ ਨਾਲ ਪਹੁੰਚੀ ਸੀ।


ਐਕਟ੍ਰੈੱਸ ਹਿਨਾ ਖ਼ਾਨ ਬਿੱਗ ਬੌਸ ਦੇ ਘਰ 'ਚ ਏਲੀਟ ਕਲੱਬ ਦੇ ਕੁਝ ਮੈਂਬਰ ਚੁਣਨ ਲਈ ਆਈ ਹੈ। ਏਲੀਟ ਕਲੱਬ 'ਚ ਸ਼ਾਮਲ ਹੋਣਾ ਕੰਟੈਸਟੈਂਟ ਲਈ ਕਾਫ਼ੀ ਫ਼ਾਇਦੇਮੰਦ ਸਾਬਿਤ ਹੋਣ ਵਾਲਾ ਹੈ, ਕਿਉਂਕਿ ਉਸ ਮੈਂਬਰ ਨੂੰ ਕਿਸੇ ਇਕ ਹਫ਼ਤੇ ਲਈ ਨੌਮੀਨੇਟ ਤੋਂ ਛੁਟਕਾਰਾ ਮਿਲ ਸਕਦਾ ਹੈ। ਪਿਛਲੇ ਹਫ਼ਤੇ ਹੋਏ ਬਿੱਗ ਬੌਸ ਕਾਮੇਡੀ 'ਚ ਸ਼ਹਿਨਾਜ਼ ਗਿੱਲ ਤੇ ਆਸਿਮ ਰਿਆਜ਼ ਨੇ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤੀ ਸੀ। ਇਸ ਲਈ ਹਿਨਾ ਖ਼ਾਨ ਨੇ ਇਨ੍ਹਾਂ ਦੋਵਾਂ ਵਿਚਕਾਰ ਇਕ ਮੁਕਾਬਲਾ ਕਰਵਾਇਆ ਸੀ। ਦੋਵਾਂ ਨੂੰ ਸਾਰੇ ਘਰ ਵਾਲਿਆਂ ਦੇ ਸਾਹਮਣੇ ਇਹ ਦੱਸਣਾ ਸੀ ਕਿ ਉਹ ਇਕ ਦੂਸਰੇ ਤੋਂ ਕਿਸ ਤਰ੍ਹਾਂ ਵਧੀਆ ਹੈ ਤੇ ਕਿਉਂ ਉਨ੍ਹਾਂ ਨੂੰ ਇਹ ਐਡਵਾਂਟੇਜ ਮਿਲਨਾ ਚਾਹੀਦਾ ਹੈ।

Posted By: Sarabjeet Kaur