ਜੇਐੱਨਐੱਨ, ਨਵੀਂ ਦਿੱਲੀ : ਐੱਮ ਐਕਸ ਪਲੇਅਰ 'ਤੇ ਆਰ ਰਹੀ ਵੈੱਬ ਸੀਰੀਜ਼ ਦਾ ਦੂਸਰਾ ਸੀਜ਼ਨ ਆਸ਼ਰਮ ਚੈਪਟਰ 2 ਅਗਲੇ ਮਹੀਨੇ 11 ਤਰੀਕ ਨੂੰ ਰਿਲੀਜ਼ ਹੋ ਰਿਹਾ ਹੈ।

ਬੌਬੀ ਨੇ ਦੂਸਰੇ ਚੈਪਟਰ ਦਾ ਟੀਜ਼ਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਟੀਜ਼ਰ 'ਚ ਬੌਬੀ ਕਹਿੰਦੇ ਹਨ ਕਿ ਆਸ਼ਰਮ ਦੀ ਪਰੰਪਰਾ ਉਹ ਖੁਦ ਤੈਅ ਕਰਨਗੇ। ਇਸ ਸੀਰੀਜ਼ 'ਚ ਬੌਬੀ ਦਿਓਲ ਇਕ ਕਾਲਪਨਿਕ ਕਾਸ਼ੀਪੁਰ ਵਾਲੇ ਬਾਬਾ ਨਿਰਾਲਾ ਦਾ ਕਿਰਦਾਰ ਨਿਭਾਅ ਰਹੇ ਹਨ।


ਬੌਬੀ ਨੇ ਇਸ ਬਾਰੇ ਕਿਹਾ, 'ਮੈਂ ਇਸ ਸੀਰੀਜ਼ ਦੇ ਪਹਿਲੇ ਪੜਾਅ ਨੂੰ ਇੰਨੀ ਵੱਡੀ ਸਫਲਤਾ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ ਕਰਾਂਗਾ, ਇੰਨਾ ਹੀ ਨਹੀਂ ਅਗਲੇ ਪੜਾਅ 'ਚ ਕਾਸ਼ੀਪੁਰ ਵਾਲੇ ਬਾਬਾ ਨਿਰਾਲਾ ਦਾ ਉਹ ਰੂਪ ਤੇ ਇਕ ਅਜਿਹੀ ਤੀਬਰ ਸ਼ਕਤੀ ਦਿਖਾਈ ਗਈ ਹੈ, ਜਿਥੇ ਉਹ ਆਪਣੇ ਫਾਇਦੇ ਲਈ ਹਰ ਨਿਯਮ ਨੂੰ ਬਦਲ ਦਿੰਦੇ ਹਨ ਤੇ ਆਪਣੇ ਖ਼ਿਲਾਫ਼ ਜਾਣ ਵਾਲੇ ਹਰ ਨਿਯਮ ਨੂੰ ਝੁਕਾ ਵੀ ਦਿੰਦੇ ਹਨ।


ਇੰਝ ਕਹੋ ਕਿ ਇਕ ਅਜਿਹਾ ਪੱਖ ਦਿਖਾਇਆ ਗਿਆ ਹੈ, ਜਿਸ ਦੀ ਕੋਈ ਕਲਪਣਾ ਵੀ ਨਹੀਂ ਕਰ ਸਕਦਾ।' ਆਸ਼ਰਮ ਦਾ ਨਿਰਦੇਸ਼ਨ ਪ੍ਰਕਾਸ਼ ਝਾਅ ਨੇ ਕੀਤਾ ਹੈ।

Posted By: Sunil Thapa