Bollywood news ਜੇਐੱਨਐੱਨ, ਨਵੀਂ ਦਿੱਲੀ : ਟੀਵੀ ਇੰਸਟਰੀ ਨਾਲ ਜੁੜੀ ਇਕ ਬਹੁਤ ਹੀ ਦੁਖਦਈ ਖ਼ਬਰ ਸਾਹਮਣੇ ਆ ਰਹੀ ਹੈ। ਛੋਟੇ ਪਰਦੇ ਦੇ ਮੰਨੇ-ਪ੍ਰਮੰਨੇ ਸੀਨੀਅਰ ਐਕਟਰ ਆਸ਼ੀਸ਼ ਰਾਏ ਦੀ ਅੱਜ ਮੌਤ ਹੋ ਗਈ ਹੈ। ਆਸ਼ੀਸ਼ ਨੇ 55 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਆਸ਼ੀਸ਼ ਰਾਏ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀ ਤੇ ਮੁੰਬਈ ਦਾ ਜੂਹੂ ਹਸਪਤਾਲ 'ਚ ਭਰਤੀ ਸੀ। ਜਾਣਕਾਰੀ ਅਨੁਸਾਰ ਕਿਡਨੀ ਫੇਲ੍ਹ ਹੋਣ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਆਸ਼ੀਸ਼ ਲੰਬੇ ਸਮੇਂ ਤੋਂ ਬਿਮਾਰੀ ਹੋਣ ਦੇ ਨਾਲ-ਨਾਲ ਆਰਥਿਕ ਤੰਗੀ ਨਾਲ ਵੀ ਜੂਝ ਰਹੇ ਸੀ। ਲਾਕਡਾਊਨ 'ਚ ਆਸ਼ੀਸ਼ ਦੀ ਆਕਰਥਿਕ ਹਾਲਤ ਬਹੁਤ ਖ਼ਰਾਬ ਹੋ ਗਈ ਸੀ, ਉਹ ਪਾਈ-ਪਾਈ ਨੂੰ ਤਰਸ ਰਹੇ ਸੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਦੇ ਜ਼ਰੀਏ ਦਿੱਤੀ ਸੀ। ਆਸ਼ੀਸ਼ ਨੇ ਆਪਣੀ ਪੋਸਟ 'ਚ ਦੱਸਿਆ ਸੀ ਕਿ ਉਹ ਆਈਸੀਯੂ 'ਚ ਐਡਮਿਟ ਹੈ, ਉਨ੍ਹਾਂ ਨੂੰ ਇਲਾਜ ਲਈ ਪੈਸੇ ਚਾਹੀਦੇ। ਉਨ੍ਹਾਂ ਦੇ ਕੋਲ ਜੋ ਪੈਸੇ ਸੀ ਉਹ ਖ਼ਤਮ ਹੋ ਚੁੱਕੇ ਸੀ, ਹੁਣ ਉਨ੍ਹਾਂ ਦੇ ਕੋਲ ਹਸਪਤਾਲ ਤੋਂ ਡਿਸਚਾਰਜ ਲਈ ਵੀ ਪੈਸੇ ਨਹੀਂ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਸ਼ੀਸ਼ ਰਾਏ 'ਸਸੁਰਾਲ ਮਿਸਰ ਦਾ', ਬਣੇਗੀ ਆਪਣੀ ਬੈਤ, ਯੈਸ ਬੌਸ, ਬਾਹਬੂ ਤੇ ਬੇਬੀ, ਜੀਨੀ ਤੇ ਜੂਜੂ ਤੇ ਕੁਛ ਰੰਗ ਪਿਆਰ ਦੇ ਐਸੇ ਬੀ' ਆਦਿ ਸ਼ੋਅ 'ਚ ਕੰਮ ਕਰ ਚੁੱਕੇ ਹਨ।

Posted By: Sarabjeet Kaur