ਜੇਐਨਐਨ, ਨਵੀਂ ਦਿੱਲੀ : ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੂੰ ਡਰੱਗ ਕੇਸ ਵਿਚ ਰਾਹਤ ਨਹੀਂ ਮਿਲੀ ਹੈ। ਜੱਜ ਵੀਵੀ ਪਾਟਿਲ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਇਸ ਮਾਮਲੇ ਵਿਚ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ। ਇਸ ਦਿਨ ਆਰੀਅਨ ਦੀ ਜ਼ਮਾਨਤ ’ਤੇ ਫੈਸਲਾ ਸੁਣਾਇਆ ਜਾਵੇਗਾ। ਜੱਜ ਵੀਵੀ ਪਾਟਿਲ ਨੇ ਕਿਹਾ ਕਿ ਉਹ 20 ਅਕਤੂਬਰ ਨੂੰ ਵੀ ਰੁਝੇ ਹੋਏ ਹਨ। ਉਹ ਕੋਸ਼ਿਸ਼ ਕਰਨਗੇ ਕਿ ਉਸ ਦਿਨ ਜ਼ਮਾਨਤ ’ਤੇ ਸੁਣਵਾਈ ਕਰ ਸਕਣ।

ਫਿਲਮ ਅਦਾਕਾਰਾ ਸ਼ਾਹਰੁਖ਼ ਦੇ ਬੇਟੇ ਆਰੀਅਨ ਖਾਨ ਇਸ ਵੇਲੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਹਨ। ਨਾਰਕੋਟਿਕਸ ਕੰਟਰੋਲ ਬਿਊੁਰੋ ਨੇ ਆਰੀਅਨ ਨੂੰ ਡਰੱਗ ਕੇਸ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਹੋਇਆ ਹੈ। ਅੱਜ ਇਸ ਮਾਮਲੇ ’ਤੇ ਕੋਰਟ ਵਿਚ ਫਿਰ ਸੁਣਵਾਈ ਹੋਣੀ ਹੈ। ਆਰੀਅਨ ਦੀ ਜ਼ਮਾਨਤ ਲਈ ਉਨ੍ਹਾਂ ਦੇ ਵਕੀਲ ਹੁਣ ਤਕ ਕਈ ਵਾਰ ਜ਼ਮਾਨਤ ਦੀ ਅਰਜ਼ੀ ਪਾ ਚੁੱਕੇ ਹਨ ਪਰ ਜਾਂ ਤਾਂ ਉਹ ਅਰਜ਼ੀ ਖਾਰਜ ਹੋ ਜਾਂਦੀ ਹੈ ਜਾਂ ਫਿਰ ਸੁਣਵਾਈ ਕਿਸੇ ਨਾ ਕਿਸੇ ਕਾਰਨ ਟਾਲ ਦਿੱਤੀ ਜਾਂਦੀ ਹੈ।

ਇਸ ਦੇ ਨਾਲ ਹੀ, ਕੋਵਿਡ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਆਰੀਅਨ ਖਾਨ ਅਤੇ 5 ਹੋਰ ਦੋਸ਼ੀਆਂ ਨੂੰ ਆਮ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਸੀ. ਇਹ ਜਾਣਕਾਰੀ ਆਰਥਰ ਰੋਡ ਜੇਲ੍ਹ ਦੇ ਸੁਪਰਡੈਂਟ ਨਿਤਿਨ ਵਾਇਚਲ ਨੇ ਮੀਡੀਆ ਨੂੰ ਦਿੱਤੀ ਹੈ।

Posted By: Tejinder Thind